Kidnapping News: ਰੇਲਵੇ ਸਟੇਸ਼ਨ ਤੋਂ 13 ਸਾਲਾ ਲੜਕੀ ਅਗਵਾ; ਕੰਮ ਦੀ ਤਲਾਸ਼ ਵਿਚ ਪਹੁੰਚੇ ਸੀ ਲੁਧਿਆਣਾ
Published : Nov 22, 2023, 2:03 pm IST
Updated : Nov 22, 2023, 2:03 pm IST
SHARE ARTICLE
13 year old girl kidnapped from Ludhiana railway station
13 year old girl kidnapped from Ludhiana railway station

ਭਰਾ ਨੇ ਜੀਆਰਪੀ ਪੁਲਿਸ ਨੂੰ ਦਿਤੀ ਸ਼ਿਕਾਇਤ

Kidnapping News:  ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਭਰਾ ਨੇ ਜੀਆਰਪੀ ਲੁਧਿਆਣਾ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਦਿੰਦਿਆਂ ਉਸ ਨੇ ਦਸਿਆ ਕਿ ਉਹ ਦੋਵੇਂ ਭੈਣ-ਭਰਾ ਕੰਮ ਦੀ ਭਾਲ ਲਈ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਆਏ ਸਨ। ਕੰਮ ਨਾ ਮਿਲਣ ਕਾਰਨ ਉਹ ਪਲੇਟਫਾਰਮ 'ਤੇ ਹੀ ਰਾਤ ਕੱਟਣ ਲਈ ਰੁਕ ਗਏ।

ਲੜਕੀ ਦੇ ਭਰਾ ਅਵਿਨਾਸ਼ ਨੇ ਦਸਿਆ ਕਿ ਉਹ ਪਾਣੀ ਭਰਨ ਲਈ ਗਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਭੈਣ ਉਥੇ ਨਹੀਂ ਸੀ। ਜਦੋਂ ਉਸ ਨੇ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਦਸਿਆ ਕਿ ਕੋਈ ਉਸ ਦੀ ਭੈਣ ਨੂੰ ਥੱਪੜ ਮਾਰ ਕੇ ਲੈ ਗਿਆ ਹੈ। ਨੌਜਵਾਨ ਨੇ ਦਸਿਆ ਕਿ ਉਸ ਦਾ ਮੋਬਾਈਲ ਫੋਨ ਅਤੇ ਹੋਰ ਸਮਾਨ ਵੀ ਉਸ ਦੀ ਭੈਣ ਕੋਲ ਹੀ ਸੀ।

ਅਵਿਨਾਸ਼ ਨੇ ਦਸਿਆ ਕਿ ਉਸ ਦੀ ਭੈਣ ਦਾ ਨਾਂਅ ਕਿਰਨ ਹੈ। ਪਿੰਡ ਵਿਚ ਉਸ ਦੇ ਚਾਚਾ-ਚਾਚੀ ਉਨ੍ਹਾਂ ਨੂੰ ਕੁੱਟਦੇ ਸਨ। ਦੋਵੇਂ ਪਰੇਸ਼ਾਨ ਹੋ ਕੇ ਕੰਮ ਦੀ ਭਾਲ ਵਿਚ ਲੁਧਿਆਣਾ ਆ ਗਏ। ਜਦੋਂ ਉਹ ਇਥੇ ਪਹੁੰਚੇ ਤਾਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਦੀ ਗੱਲ ਕਹੀ। ਉਸ ਨੇ ਸ਼ੱਕ ਜਤਾਇਆ ਕਿ ਉਹੀ ਵਿਅਕਤੀ ਤੜਕੇ 3 ਵਜੇ ਉਸ ਦੀ ਭੈਣ ਨੂੰ ਅਗਵਾ ਕਰ ਕੇ ਲੈ ਗਿਆ ਹੈ।

ਪੀੜਤ ਨੇ ਦਸਿਆ ਕਿ ਉਸ ਨੇ ਮੌਕੇ ’ਤੇ ਮੌਜੂਦ ਕੁੱਝ ਪੁਲਿਸ ਮੁਲਾਜ਼ਮਾਂ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਹੀ ਥੱਪੜ ਮਾਰ ਦਿਤਾ। ਇਸ ਤੋਂ ਬਾਅਦ ਉਸ ਨੇ ਜੀਆਰਪੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਇਹ ਅਗਵਾ ਦਾ ਨਹੀਂ ਬਲਕਿ ਗੁੰਮਸ਼ੁਦਗੀ ਦਾ ਮਾਮਲਾ ਲੱਗਦਾ ਹੈ। ਥਾਣਾ ਜੀਆਰਪੀ ਦੇ ਏਐਸਆਈ ਅਮਨਦੀਪ ਸਿੰਘ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਟੇਸ਼ਨ 'ਤੇ ਲਗਾਏ ਗਏ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਚੌਕੀ ਦੇ ਬਾਹਰ ਹੋਟਲਾਂ ਦੇ ਬਾਹਰ ਲੱਗੇ ਕੈਮਰਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

(For more news apart from 13 year old girl kidnapped from Ludhiana railway station, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement