Punjab Road Accident: ਸੜਕ ਹਾਦਸਿਆਂ 'ਚ ਪੰਜਾਬ ਦੇਸ਼ 'ਚ ਤੀਜੇ ਨੰਬਰ 'ਤੇ, ਲੁਧਿਆਣਾ ਸਭ ਤੋਂ ਉੱਪਰ
Published : Nov 18, 2023, 10:48 am IST
Updated : Nov 18, 2023, 10:48 am IST
SHARE ARTICLE
File Photo
File Photo

ਇਕ ਸਾਲ 'ਚ 364 ਲੋਕਾਂ ਦੀ ਗਈ ਜਾਨ 

Punjab Road Accident - ਸੜਕ ਹਾਦਸਿਆਂ ਵਿਚ ਪੰਜਾਬ ਦੇਸ਼ ਭਰ ਵਿੱਚ ਤੀਜੇ ਨੰਬਰ ’ਤੇ ਹੈ। ਪੰਜਾਬ ਵਿਚ ਮੌਤ ਦਰ 77.5 ਫ਼ੀਸਦੀ ਹੈ, ਜਦੋਂ ਕਿ ਰਾਸ਼ਟਰੀ ਔਸਤ ਮੌਤ ਦਰ 28 ਫ਼ੀਸਦੀ ਹੈ। ਮਿਜ਼ੋਰਮ ਵਿਚ ਸਭ ਤੋਂ ਵੱਧ ਮੌਤ ਦਰ (85 ਪ੍ਰਤੀਸ਼ਤ) ਹੈ ਅਤੇ ਉਸ ਤੋਂ ਬਾਅਦ ਬਿਹਾਰ (82.4 ਪ੍ਰਤੀਸ਼ਤ) ਹੈ। ਸੂਬੇ ਦੇ ਲੁਧਿਆਣਾ ਜ਼ਿਲ੍ਹੇ ਵਿਚ ਸੜਕ ਹਾਦਸਿਆਂ ਵਿਚ ਕਮੀ ਆਈ ਹੈ।

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਸੜਕ ਅਤੇ ਟਰਾਂਸਪੋਰਟ ਮੰਤਰਾਲੇ ਦੇ ਅਨੁਸਾਰ, ਇਸ ਸਾਲ ਸੜਕ ਹਾਦਸਿਆਂ ਵਿਚ ਲਗਭਗ 364 ਲੋਕਾਂ ਦੀ ਜਾਨ ਚਲੀ ਗਈ, ਜੋ ਕਿ 2021 ਵਿਚ ਦਰਜ 380 ਮੌਤਾਂ ਤੋਂ ਘੱਟ ਹੈ, ਪਰ ਲੁਧਿਆਣਾ ਅਜੇ ਵੀ 78 ਪ੍ਰਤੀਸ਼ਤ ਦੀ ਮੌਤ ਦਰ ਨਾਲ ਸੂਚੀ ਵਿਚ ਸਿਖ਼ਰ 'ਤੇ ਹੈ। 

ਲੁਧਿਆਣਾ ਵਿਚ ਮੌਤ ਦਰ ਵਿਚ ਗਿਰਾਵਟ ਕਾਰਨ ਦਰਜਾਬੰਦੀ ਵਿਚ ਇੱਕ ਅੰਕ ਦਾ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ 2021 ਵਿਚ ਲੁਧਿਆਣਾ ਸ਼ਹਿਰ 14ਵੇਂ ਸਥਾਨ 'ਤੇ ਸੀ। ਸੜਕ ਹਾਦਸਿਆਂ 'ਚ ਮੌਤ ਦਰ ਦੀ ਤਾਜ਼ਾ ਰਿਪੋਰਟ ਨਾਲ ਲੁਧਿਆਣਾ ਹੁਣ 15ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾਕਟਰ ਕਮਲ ਸੋਈ ਨੇ ਕਿਹਾ ਕਿ ਰਿਪੋਰਟ ਵਿਚ ਸ਼ਾਮਲ ਕੀਤੇ ਗਏ ਅੰਕੜੇ ਸੜਕਾਂ 'ਤੇ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਤੋਂ ਵੱਖਰੇ ਹੋ ਸਕਦੇ ਹਨ ਕਿਉਂਕਿ ਅਧਿਕਾਰੀਆਂ ਨੇ ਰਿਪੋਰਟ ਵਿਚ ਸਿਰਫ ਮੌਕੇ 'ਤੇ ਹੋਈਆਂ ਮੌਤਾਂ ਨੂੰ ਸ਼ਾਮਲ ਕੀਤਾ ਹੈ।  

ਅਧਿਕਾਰੀਆਂ ਨੇ ਉਨ੍ਹਾਂ ਮਾਮਲਿਆਂ ਨੂੰ ਸ਼ਾਮਲ ਨਹੀਂ ਕੀਤਾ ਹੈ ਜਿਨ੍ਹਾਂ ਵਿਚ ਪੁਲਿਸ ਮੁਲਜ਼ਮਾਂ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਸਮਝੌਤਾ ਕਰਵਾ ਕੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦੀ ਹੈ। ਰਿਪੋਰਟ ਮੁਤਾਬਕ ਜ਼ਿਆਦਾਤਰ ਸੜਕ ਹਾਦਸੇ ਗਲਤ ਢੰਗ ਨਾਲ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਘੱਟੋ-ਘੱਟ 60.9% ਸੜਕ ਹਾਦਸੇ ਤੇਜ਼ ਰਫ਼ਤਾਰ ਕਾਰਨ ਹੋਏ। ਸੋਈ ਨੇ ਕਿਹਾ ਕਿ ਪੁਲਿਸ ਨੂੰ ਓਵਰ ਸਪੀਡ ਵਾਹਨਾਂ ਖਿਲਾਫ਼ ਕਾਰਵਾਈ ਕਰਨ ਦੀ ਲੋੜ ਹੈ। ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਵੀ ਲੋਕ ਓਵਰ ਸਪੀਡ 'ਤੇ ਗੱਡੀਆਂ ਚਲਾਉਂਦੇ ਹਨ।    

ਸੀਨੀਅਰ ਟਰੈਫਿਕ ਅਧਿਕਾਰੀਆਂ ਅਨੁਸਾਰ ਪੁਲਿਸ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਘਾਤਕ ਸੜਕ ਹਾਦਸੇ ਹਾਈਵੇਅ 'ਤੇ ਹੋਏ ਹਨ। ਸ਼ਹਿਰ ਵਿਚ ਅਜਿਹਾ ਕੋਈ ਵੱਡਾ ਸੜਕ ਹਾਦਸਾ ਨਹੀਂ ਹੋਇਆ ਹੈ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਨਾ ਪਾਉਣਾ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ।   


(For more news apart from Punjab Road Accident, stay tuned to Rozana Spokesman)

Tags: punjab news

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement