
ਪੰਜਾਬ ਵਿਚ ਇਕ 17 ਸਾਲ ਦੀ ਕੁੜੀ ਨਾਲ ਕਥਿਤ ਤੌਰ ਉਤੇ ਪਿਤਾ ਅਤੇ ਉਸ ਦੇ ਦੋਸਤਾਂ.......
ਰੋਪੜ (ਭਾਸ਼ਾ): ਪੰਜਾਬ ਵਿਚ ਇਕ 17 ਸਾਲ ਦੀ ਕੁੜੀ ਨਾਲ ਕਥਿਤ ਤੌਰ ਉਤੇ ਪਿਤਾ ਅਤੇ ਉਸ ਦੇ ਦੋਸਤਾਂ ਨੇ ਕਈ ਵਾਰ ਬਲਾਤਕਾਰ ਕੀਤਾ। ਸੂਤਰਾਂ ਦੇ ਮੁਤਾਬਕ, ਸ਼ੁੱਕਰਵਾਰ ਨੂੰ ਦੋਵਾਂ ਦੋਸ਼ੀਆਂ ਦੇ ਵਿਰੁਧ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਸਿਵਲ ਥਾਣੇ ਦੇ ਐਸਐਚਓ ਭਰਤ ਭੂਸ਼ਣ ਨੇ ਦੱਸਿਆ ਹੈ ਕਿ ਕੁੜੀ 7 ਮਹੀਨੇ ਦੀ ਗਰਭਪਤੀ ਹੋ ਗਈ ਹੈ। ਮਾਮਲਾ ਪੰਜਾਬ ਦੇ ਰੂਪਨਗਰ ਦੇ ਇਕ ਪਿੰਡ ਦਾ ਹੈ। ਕੁੜੀ ਅਪਣੇ ਪਿਤਾ ਦੇ ਨਾਲ ਰਹਿੰਦੀ ਸੀ।
Rape Case
ਕੁੜੀ ਦੇ ਗਰਭਪਤੀ ਹੋਣ ਤੋਂ ਬਾਅਦ ਇਕ ਔਰਤ ਅਤੇ ਬਾਲ ਸੰਗਠਨ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿਤੀ। ਇਸ ਤੋਂ ਬਾਅਦ ਪੁਲਿਸ ਨੇ ਕੁੜੀ ਦਾ ਮੈਡੀਕਲ ਟੇਸਟ ਕਰਵਾਇਆ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਨੇ ਯੌਨ ਮਾਮਲਿਆਂ ਤੋਂ ਬੱਚੀਆਂ ਦੀ ਰੱਖਿਆ ਕਨੂੰਨ ਅਤੇ ਆਈਪੀਸੀ ਦੀ ਧਾਰਾ 376 ਤਹਿਤ ਹੋਰ ਮਾਮਲਿਆਂ ਵਿਚ ਮੁਕੱਦਮਾ ਦਰਜ਼ ਕੀਤਾ ਹੈ। ਪਾਕਸੋ ਕਨੂੰਨ ਦੇ ਤਹਿਤ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਉਤੇ ਸੱਤ ਸਾਲ ਤੋਂ ਲੈ ਕੇ ਉਮਰਕੈਦ ਤੱਕ ਦੀ ਸਜਾ ਹੋ ਸਕਦੀ ਹੈ।