ਤਰਨਤਾਰਨ ਆਰ.ਪੀ.ਜੀ. ਹਮਲਾ - ਮਨੁੱਖਤਾ ਦੇ ਆਧਾਰ 'ਤੇ ਪੁਲਿਸ ਵੱਲੋਂ 7 ਨਾਬਾਲਗ ਰਿਹਾਅ
Published : Dec 22, 2022, 2:43 pm IST
Updated : Dec 22, 2022, 2:43 pm IST
SHARE ARTICLE
Image
Image

ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਨੂੰ ਅਪਰਾਧ ਬਾਰੇ ਪਤਾ ਨਹੀਂ ਸੀ 

 

ਤਰਨਤਾਰਨ - 9 ਦਸੰਬਰ ਨੂੰ ਤਰਨਤਾਰਨ ਦੇ ਸਰਹਾਲੀ ਥਾਣੇ ਦੇ ਸਾਂਝ ਕੇਂਦਰ 'ਤੇ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਹਮਲੇ 'ਚ ਸ਼ਾਮਲ ਪਾਏ ਗਏ 7 ਨਾਬਾਲਗਾਂ ਨੂੰ, ਪੰਜਾਬ ਪੁਲਿਸ ਨੇ ਮਾਨਵਤਾ ਦੇ ਆਧਾਰ 'ਤੇ ਰਿਹਾਅ ਕਰ ਦਿੱਤਾ ਹੈ।

ਅੱਜ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਨਾਬਾਲਗ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ।

ਤਰਨਤਾਰਨ ਦੇ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਸੱਤ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਅਤੇ ਆਰ.ਪੀ.ਜੀ. ਹਮਲੇ ਵਿੱਚ ਸ਼ਾਮਲ ਸੱਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

“ਨਾਬਾਲਗਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੁੱਖ ਦੋਸ਼ੀ ਦੀ ਮਦਦ ਕੀਤੀ। ਇਨ੍ਹਾਂ 'ਚੋਂ ਕਈ ਪੈਸਿਆਂ ਦੀ ਵਜ੍ਹਾ ਨਾਲ ਮੁਲਜ਼ਮਾਂ ਦੇ ਨਾਲ ਰਲ਼ੇ ਹੋਏ ਸਨ, ਜਦ ਕਿ ਇੱਕ ਨੇ ਉਨ੍ਹਾਂ ਨੂੰ ਆਪਣਾ ਮੋਟਰਸਾਈਕਲ ਦਿੱਤਾ, ਜੋ ਵਾਰਦਾਤ 'ਚ ਵਰਤਿਆ ਗਿਆ। ਕੁਝ ਨੇ ਅਪਰਾਧ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਅਤੇ ਭੱਜਣ ਵਿਚ ਸਹਾਇਤਾ ਕੀਤੀ” ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਕਿਹਾ ਅਤੇ ਇਹ ਵੀ ਵਰਨਣ ਕੀਤਾ ਕਿ ਬੱਚਿਆਂ ਨੂੰ ਅਪਰਾਧ ਬਾਰੇ ਪਤਾ ਨਹੀਂ ਸੀ।

ਘਟਨਾ ਤੋਂ ਬਾਅਦ, ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਸੀ ਕਿ ਆਰ.ਪੀ.ਜੀ. ਹਮਲਾ ਹਰੀਕੇ ਦੇ ਰਹਿਣ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੁਆਰਾ ਸੰਚਾਲਿਤ ਕੈਨੇਡਾ ਸਥਿਤ ਅੱਤਵਾਦੀ ਮਾਡਿਊਲ ਨਾਲ ਤਾਲਮੇਲ ਕਰਕੇ ਪਾਕਿਸਤਾਨ ਦੀ ਖ਼ੁਫ਼ੀਆ ਏਜੈਂਸੀ ਆਈ.ਐਸ.ਆਈ. ਦੇ ਨਿਰਦੇਸ਼ਾਂ 'ਤੇ ਕੀਤਾ ਗਿਆ ਸੀ। ਲੰਡਾ ਦੇ ਯੂਰਪ ਅਧਾਰਤ ਸਾਥੀ ਸਤਬੀਰ ਸਿੰਘ ਸੱਤਾ ਅਤੇ ਗੁਰਦੇਵ ਸਿੰਘ ਜੱਸਲ ਨੇ ਵੀ ਤਰਨਤਾਰਨ ਆਰ.ਪੀ.ਜੀ. ਹਮਲੇ ਵਿੱਚ ਭੂਮਿਕਾ ਨਿਭਾਈ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement