ਚੰਡੀਗੜ੍ਹ ਵਿਚ ਹੋਇਆ ਕੁੱਝ ਅਜਿਹਾ ਕਿ ਦਹਿਸ਼ਤ ਵਿਚ ਆਏ ਲੋਕ !
Published : Jan 23, 2020, 1:56 pm IST
Updated : Jan 23, 2020, 2:12 pm IST
SHARE ARTICLE
Photo
Photo

ਚੰਡੀਗੜ੍ਹ ਦੇ ਮਨੀਮਾਜਰਾ ਵਿਚ ਇਕ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

ਚੰਡੀਗੜ੍ਹ :   ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਮਨੀਮਾਜਰਾ ਵਿਚ ਇਕ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਦਰਅਸਲ ਇੱਥੇ ਰਹਿੰਦੇ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਇਕ ਜੀਅ ਬੁਰੀ ਤਰ੍ਹਾਂ ਜਖ਼ਮੀ ਹੈ ਜਿਸ ਨੂੰ ਕਿ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ।

PhotoPhoto

ਜਾਣਕਾਰੀ ਅਨੁਸਾਰ ਥਾਣਾ ਮਨੀਮਾਜਰਾ ਖੇਤਰ ਦੇ ਮਾਡਰਨ ਹਾਊਸਿੰਗ ਕੰਪਲੈਕਸ ਦੇ ਮਕਾਨ ਨੰਬਰ 5012 ਵਿਚ ਰਹਿਣ ਵਾਲੀ ਇਕ ਪਰਿਵਾਰ ਦੀ ਮਹਿਲਾ ਅਤੇ ਉਸ ਦੀ ਇਕ ਬੇਟੀ ਅਤੇ ਇਕ ਬੇਟੇ ਨੂੰ ਬੜੀ ਹੀ ਬੇਰਿਹਮੀ ਨਾਲ ਮਾਰ ਦਿੱਤਾ ਗਿਆ। ਤਿੰਨਾਂ ਦੇ ਸਿਰ ਅਤੇ ਗਰਦਨ ਉੱਤੇ ਤੇਜ ਧਾਰ ਹਥਿਆਰਾ ਨਾਲ ਵਾਰ ਕੀਤੇ ਗਏ ਹਨ।

PhotoPhoto

ਮ੍ਰਿਤਕਾਂ ਵਿਚ 42 ਸਾਲ ਦੀ ਸਰੀਤਾ ਉਸ ਦੀ 21 ਸਾਲ ਦੀ ਬੇਟੀ ਅਤੇ 16 ਸਾਲ ਦਾ ਬੇਟਾ ਸ਼ਾਮਲ ਹੈ। ਜਦਕਿ ਇਨ੍ਹਾਂ ਦੇ ਪਿਤਾ ਸੰਜੇ ਅਰੋੜਾ ਇਸ ਹਮਲੇ ਵਿਚ ਬੁਰੀ ਤਰ੍ਹਾ ਜਖ਼ਮੀ ਹੋ ਗਏ ਹਨ ਜਿਨ੍ਹਾੰ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ।ਘਟਨਾ ਦੀ ਜਾਣਕਾਰੀ ਪਾ ਕੇ ਪਹੁੰਚੀ ਚੰਡੀਗੜ੍ਹ ਪੁਲਿਸ ਅਤੇ ਐਸਐਸਪੀ ਨੀਲਧਾਰੀ ਜਗਾਧਰੇ ਨੇ ਦੱਸਿਆ ਕਿ ਜਿਸ ਤਰ੍ਹਾਂ ਤਿੰਨਾ ਪਰਿਵਾਰਕ ਮੈਂਬਰਾ 'ਤੇ ਤੇਜ ਧਾਰ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ।

PhotoPhoto

ਇਸ ਤੋਂ ਸਿੱਧਾ ਜਾਪਦਾ ਹੈ ਕਿ ਇਹ ਟ੍ਰਿਪਲ ਮਡਰ ਦਾ ਕੇਸ ਹੈ। ਐਸਐਸਪੀ ਨੇ ਦੱਸਿਆ ਕਿ ਮੌਕਾ ਏ ਵਾਰਦਾਤ ਤੋਂ ਫਰਾਂਸਿਕ ਟੀਮ ਦੁਆਰਾ ਸਬੂਤ ਇੱਕਠੇ ਕੀਤੇ ਜਾ ਰਹੇ ਹਨ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਐਸਐਸਪੀ ਮੁਤਾਬਕ ਮ੍ਰਿਤਕ ਮਹਿਲਾ ਦੇ ਪਤਨੀ ਵੀ ਇਸ ਹਮਲੇ ਵਿਚ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ ਜਿਸ ਨੂੰ ਕਿ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਤੋਂ ਵੀ ਪੁੱਛਿਆ ਜਾਵੇਗਾ ਕਿ ਆਖਰ ਪੂਰਾ ਮਾਮਲਾ ਕੀ ਹੈ।

PhotoPhoto

ਦੱਸ ਦਈਏ ਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਮਡਰ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕਠੀਆਂ ਰਹਿੰਦੀਆਂ ਦੋ ਭੈਣਾਂ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਇਸ ਕਤਲ ਮੁਲਜ਼ਮ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement