
ਜਿਸ ਕੰਪਨੀ ਨੂੰ ਟੈਂਡਰ ਅਲਾਟ ਹੋਵੇਗਾ ਸਾਈਕਲ ਵੀ ਉਸ ਕੰਪਨੀ ਦੀ ਹੀ ਹੋਵੇਗੀ
ਚੰਡੀਗੜ: ਸਮਾਰਟ ਸਿਟੀ ਲਿਮਿਟੇਡ ਕੰਪਨੀ ਸ਼ਹਿਰ ਦੇ 617 ਡਾਕਿੰਗ ਸਟੇਸ਼ਨ ’ਤੇ ਸ਼ੇਅਰਿੰਗ ਬੇਸ ’ਤੇ 5 ਹਜ਼ਾਰ ਸਾਈਕਲਸ ਚਲਾਵੇਗੀ। ਇਹਨਾਂ ਨੂੰ ਚਲਾਉਣ ਲਈ ਮੰਗੇ ਗਏ ਟੇਂਡਰ ਵਿਚ ਦਿੱਲੀਆਂ ਦੀਆਂ ਦੋ ਕੰਪਨੀਆਂ ਯੂਟੀਯੂ ਮੋਬਿਲਿਟੀਜ਼ ਅਤੇ ਸਮਾਰਟ ਬਾਈਕ ਆਈ ਹੈ। ਇਹਨਾਂ ਦੀ ਟੈਕਨੀਕਲ ਵੈਲਿਊਏਸ਼ਨ ਦੀ ਅਪ੍ਰੂਵਲ 22 ਜਨਵਰੀ ਨੂੰ ਸਮਾਰਟ ਸਿਟੀ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਵਿਚ ਹੋਵੇਗੀ। ਇਸ ਤੋਂ ਬਾਅਦ ਫਾਈਨੈਂਸ਼ੀਅਲ ਬਿਡ ਖੋਲ੍ਹੀ ਜਾਵੇਗੀ।
Photo
ਇਸ ਵਿਚ ਐਲਿਜਿਬਲ ਕੰਪਨੀ ਨੂੰ ਟੇਂਡਰ ਅਲਾਟ ਹੋਵੇਗਾ। ਇਸ ਵਿਚ ਕੰਪਨੀ ਦੇ ਮੈਂਬਰ ਨੂੰ 30 ਮਿੰਟ ਸਾਈਕਲ ਚਲਾਉਣ ਦੇ 5 ਰੁਪਏ ਅਤੇ ਨਾਨ ਮੈਂਬਰ ਨੂੰ 10 ਰੁਪਏ ਦੇਣੇ ਪੈਣਗੇ। ਕੰਪਨੀ ਸ਼ਹਿਰ ਵਿਚ ਪਹਿਲੇ ਰਾਉਂਡ ਵਿਚ 5 ਸਾਈਕਲ ਨਾਲ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਕੰਪਨੀ 5 ਹਜ਼ਾਰ ਹੋਰ ਸਾਈਕਲ ਲਿਆਵੇਗੀ। ਸਾਈਕਲ ਚਲਾਉਣ ਲਈ ਉਸ ਕੰਪਨੀ ਦਾ ਮੈਂਬਰ ਬਣਨਾ ਪਵੇਗਾ ਉਸ ਦੇ ਲਈ 350 ਰੁਪਏ ਦਾ ਸਮਾਰਟ ਕਾਰਡ ਬਣਾਉਣਾ ਪਵੇਗਾ।
Photo
ਉੱਥੇ ਹੀ ਸਮਾਰਟ ਕਾਰਡ ਧਾਰਕ ਨੂੰ ਸਾਈਕਲ ਅਗਲੇ ਡਾਕਿੰਗ ਸਟੇਸ਼ਨ ਤੇ ਖੜ੍ਹੇ ਕਰਦੇ ਹੀ ਟੈਗ ਨਾਲ ਕਾਰਡ ਟਚ ਕਰਦੇ ਹੀ ਕੰਪਨੀ ਦੇ ਖਾਤੇ ਵਿਚ ਅੱਧੇ ਘੰਟੇ ਦੇ ਹਿਸਾਬ ਨਾਲ ਪੰਜ ਰੁਪਏ ਚਲੇ ਜਾਣਗੇ। ਕੰਪਨੀ ਦਾ ਜੋ ਮੈਂਬਰ ਨਹੀਂ ਬਣਨਾ ਚਾਹੁੰਦਾ ਉਹ ਚਾਹੇ ਤਾਂ ਸਾਈਕਲ ਚਲਾ ਸਕੇਗਾ। ਉਸ ਨੂੰ ਅਪਣਾ ਆਧਾਰ ਕਾਰਡ ਜਾਂ ਕੋਈ ਹੋਰ ਆਈਡੈਂਟਿਫਿਕੇਸ਼ਨ ਦਿਖਾਉਣ ਤੇ ਸਾਈਕਲ ਚਲਾਉਣ ਲਈ ਮਿਲ ਜਾਵੇਗਾ।
Photo
ਜਿਸ ਕੰਪਨੀ ਨੂੰ ਟੈਂਡਰ ਅਲਾਟ ਹੋਵੇਗਾ ਸਾਈਕਲ ਵੀ ਉਸ ਕੰਪਨੀ ਦੀ ਹੀ ਹੋਵੇਗੀ। ਉਹ ਸ਼ਹਿਰ ਦੇ ਸਾਰੇ 617 ਡਾਕਿੰਗ ਸਟੇਸ਼ਨਾਂ ਤੋਂ ਸਾਈਕਲ ਚਲਾਵੇਗੀ। ਉਸ ਨੂੰ ਹਰ ਡਾਕਿੰਗ ਸਟੇਸ਼ਨ ਤੇ ਅਪਣੇ ਸਾਈਕਲ ਖੜ੍ਹੇ ਕਰਨੇ ਪੈਣਗੇ ਪਰ ਕੰਪਨੀ ਨੂੰ ਹਰ ਡਾਕਿੰਗ ਸਟੇਸ਼ਨ ਤੇ 1.8 ਬਾਈ 16 ਮੀਟਰ ਦਾ ਐਡਵਰਟਾਈਜਮੈਂਟ ਲਈ ਸਪੇਸ ਮਿਲੇਗੀ।
Photo
ਇਸ ਦੀ ਪ੍ਰਸ਼ਾਸਨ ਤੋਂ ਅਪ੍ਰੂਵਲ ਮਿਲੀ ਹੋਈ ਹੈ। ਡਾਕਿੰਗ ਸਟੇਸ਼ਨ ਤੇ ਕੰਪਨੀ ਦੁਆਰਾ ਸੈਕਟਰ ਦਾ ਨਾਮ ਲਿਖਿਆ ਜਾਵੇਗਾ ਅਤੇ ਉਸ ਦਾ ਨੰਬਰ ਹੋਵੇਗਾ। ਉਸ ਦੀ ਸਪੇਸ ਤੇ ਕੰਪਨੀ ਐਡਵਰਟਾਈਜ਼ਮੈਂਟ ਲਗਾ ਸਕੇਗੀ ਜਾਂ ਫਿਰ ਕਿਸੇ ਹੋਰ ਕੰਪਨੀ ਦੀ ਐਡਵਰਟਾਈਜ਼ਮੈਂਟ ਡਿਸਪਲੇ ਕਰ ਸਕੇਗੀ। ਇਸ ਦੀ ਏਵਜ਼ ਵਿਚ ਕੰਪਨੀ ਨੂੰ ਐਡਵਰਟਾਈਜ਼ਮੈਂਟ ਡਿਸਪਲੇ ਕਰਵਾਉਣ ਦੀ ਏਵਜ਼ ਵਿਚ ਪੈਸੇ ਮਿਲਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।