ਕਰਨਾਟਕ : ਵਿਸਫੋਟਕ ਲੈ ਕੇ ਜਾ ਰਹੇ ਟਰੱਕ ’ਚ ਧਮਾਕਾ, 8 ਮੌਤਾਂ
Published : Jan 23, 2021, 12:25 am IST
Updated : Jan 23, 2021, 12:25 am IST
SHARE ARTICLE
image
image

ਕਰਨਾਟਕ : ਵਿਸਫੋਟਕ ਲੈ ਕੇ ਜਾ ਰਹੇ ਟਰੱਕ ’ਚ ਧਮਾਕਾ, 8 ਮੌਤਾਂ

ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟਾਇਆ 

ਬੈਂਗਲੁਰੂ, 22 ਜਨਵਰੀ: ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ’ਚ ਵੀਰਵਾਰ ਰਾਤ ਟਰੱਕ ’ਚ ਭਰ ਕੇ ਲਿਜਾ ਰਹੇ ਵਿਸਫੋਟਕ ਸਮੱਗਰੀ ’ਚ ਧਮਾਕਾ ਹੋ ਗਿਆ। ਇਸ ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਨੇੜੇ-ਤੇੜੇ ਦੇ ਖੇਤਰ ’ਚ ਝਟਕੇ ਮਹਿਸੂਸ ਕੀਤੇ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਮੰਨਿਆ ਜਾ ਰਿਹਾ ਹੈ ਕਿ ਵਿਸਫੋਟਕ ਖਣਨ ਦੇ ਮਕਸਦ ਨਾਲ ਲਿਜਾਏ ਜਾ ਰਹੇ ਸਨ। ਪੱਥਰ ਤੋੜਨ ਦੇ ਇਕ ਸਥਾਨ ’ਤੇ ਰਾਤ ਲਗਭਗ 10.30 ਵਜੇ ਧਮਾਕਾ ਹੋਇਆ, ਜਿਸ ਨਾਲ ਨਾ ਸਿਰਫ਼ ਸ਼ਿਵਮੋਗਾ ਸਗੋਂ ਕੋਲ ਦੇ ਚਿੱਕਮਗਲੁਰੂ ਅਤੇ ਦਾਵਣਗੇਰੇ ਜ਼ਿਲਿ੍ਹਆਂ ’ਚ ਵੀ ਝਟਕੇ ਮਹਿਸੂਸ ਕੀਤੇ ਗਏ। 
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਤੇਜ਼ ਸੀ ਕਿ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਸੜਕਾਂ ’ਤੇ ਵੀ ਤਰੇੜਾਂ ਆ ਗਈਆਂ। ਧਮਾਕੇ ਨਾਲ ਅਜਿਹਾ ਲੱਗਾ ਜਿਵੇਂ ਭੂਚਾਲ ਆ ਗਿਆ ਹੋਵੇ ਅਤੇ ਭੂ-ਵਿਗਿਆਨੀਆਂ ਨਾਲ ਸੰਪਰਕ ਕੀਤਾ ਗਿਆ। 
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਭੂਚਾਲ ਨਹੀਂ ਆਇਆ ਹੈ ਪਰ ਸ਼ਿਵਮੋਗਾ ਦੇ ਬਾਹਰੀ ਇਲਾਕੇ ’ਚ ਪੇਂਡੂ ਪੁਲਿਸ ਥਾਣੇ ਹੰਸੁਰ ’ਚ ਧਮਾਕਾ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਜਿਲੇਟਿਨ ਲਿਜਾ ਰਹੇ ਇਕ ਟਰੱਕ ’ਚ ਧਮਾਕਾ ਹੋਇਆ। ਟਰੱਕ ’ਚ ਮੌਜੂਦ 8 ਮਜ਼ਦੂਰਾਂ ਦੀ ਮੌਤ ਹੋ ਗਈ। ਸਥਾਨਕ ਤੌਰ ’ਤੇ ਕੰਬਣੀ ਮਹਿਸੂਸ ਕੀਤੀ ਗਈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਸੋਗ ਪ੍ਰਗਟ ਕੀਤਾ ਹੈ। ਪੀ.ਐੱਮ. ਮੋਦੀ ਨੇ ਟਵੀਟ ’ਤੇ ਅਪਣੇ ਸੋਗ ਸੰਦੇਸ਼ ’ਚ ਕਿਹਾ ਕਿ ਸ਼ਿਵਮੋਗਾ ’ਚ ਮਜ਼ਦੂਰਾਂ ਦੀ ਮੌਤ ਤੋਂ ਦੁਖੀ ਹਾਂ। ਸੋਗ ਪੀੜਤ ਪਰਵਾਰ ਦੇ ਪ੍ਰਤੀ ਹਮਦਰਦੀ। (ਪੀਟੀਆਈ)
ਉਨ੍ਹਾਂ ਨੇ ਹਾਦਸੇ ਤੋਂ ਪ੍ਰਭਾਵਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ। ਇਸ ਦੌਰਾਨ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸੋਗ ਪ੍ਰਗਟ ਕਰਦੇ ਹੋਏ ਇਸ ਘਟਨਾ ਦੀ ਤੁਰੰਤ ਰੀਪੋਰਟ ਮੰਗੀ ਅਤੇ ਇਕ ਉੱਚ ਪਧਰੀ ਜਾਂਚ ਦੇ ਆਦੇਸ਼ ਵੀ ਦਿਤੇੇ ਹਨ।  (ਏਜੰਸੀ)
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement