
ਇਕਲੌਤੇ ਕਮਾਊ ਜੀਅ ਰਣਜੀਤ ਸਿੰਘ ਦੀ ਵੀ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਹੋਈ ਮੌਤ
ਬਰਨਾਲਾ: ਪੰਜਾਬ ਵਿਚ ਆਏ ਦਿਨ ਕਰਜ਼ੇ ਦੀ ਮਾਰ ਦੇ ਚਲਦਿਆਂ ਖੁਦਕੁਸ਼ੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਰਜ਼ੇ ਦਾ ਇਹ ਦੈਂਤ ਜ਼ਿਲ੍ਹੇ ਦੇ ਪਿੰਡ ਜੋਧਪੁਰ ਵਿਚ ਇਕ ਪਰਿਵਾਰ ਦੇ ਚਾਰ ਜੀਅ ਨਿਗਲ ਗਿਆ। ਹੁਣ ਘਰ ਵਿਚ ਸਿਰਫ਼ ਇਕ ਵਿਧਵਾ ਅਤੇ ਦੋ ਬੱਚੇ ਰਹਿ ਗਏ ਹਨ। ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਦੀ ਧੀ ਜਸਪ੍ਰੀਤ ਕੌਰ ਦੀ ਉਚੇਰੀ ਸਿੱਖਿਆ ਹਾਸਲ ਕਰਨ ਤੱਕ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਿਆ ਜਾਵੇ ਅਤੇ ਇਸ ਤੋਂ ਬਾਅਦ ਉਸ ਦੇ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਵੀ ਕੀਤਾ ਜਾਵੇ।
ਇਹ ਵੀ ਪੜ੍ਹੋ: ਮੁਹਾਲੀ ਕੰਜ਼ਿਊਮਰ ਕਮਿਸ਼ਨ ਨੇ ਸਕਾਈ ਰਾਕ ਸਿਟੀ ਸੁਸਾਇਟੀ ਨੂੰ ਲਗਾਇਆ 1.6 ਲੱਖ ਜੁਰਮਾਨਾ
ਦੱਸ ਦੇਈਏ ਕਿ ਪਹਿਲਾਂ ਘਰ ਦੇ ਮੁਖੀ ਦਰਸ਼ਨ ਸਿੰਘ ਦੀ ਕਰਜ਼ੇ ਤੋਂ ਪ੍ਰੇਸ਼ਾਨੀ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਉਹਨਾਂ ਦੀ ਪਤਨੀ ਬਲਵੀਰ ਕੌਰ ਅਤੇ ਪੁੱਤ ਬਲਜੀਤ ਸਿੰਘ ਨੇ ਸੱਤ ਸਾਲ ਪਹਿਲਾਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਇਹਨਾਂ ਤੋਂ ਬਾਅਦ ਘਰ ਵਿਚ ਰਹਿ ਗਏ ਇਕਲੌਤੇ ਕਮਾਊ ਜੀਅ ਰਣਜੀਤ ਸਿੰਘ ਦੀ ਵੀ ਬੀਤੇ ਦਿਨੀਂ ਕਰਜ਼ੇ ਦੀ ਪ੍ਰੇਸ਼ਾਨੀ ਅਤੇ ਠੰਢ ਕਾਰਨ ਮੌਤ ਹੋ ਗਈ। ਹੁਣ ਘਰ ਵਿਚ ਮਰਹੂਮ ਰਣਜੀਤ ਸਿੰਘ ਦੀ ਪਤਨੀ ਅਤੇ ਦੋ ਬੱਚੇ ਰਹਿ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਦਾ ਪੁੱਤਰ ਪੱਛਮੀ ਆਸਟ੍ਰੇਲੀਆ ਦੀ ਹਾਕੀ ਟੀਮ ’ਚ ਹੋਇਆ ਸ਼ਾਮਲ, ਨੈਸ਼ਨਲ ਚੈਂਪੀਅਨਸ਼ਿਪ ਵਿਚ ਲਵੇਗਾ ਹਿੱਸਾ
ਪਰਿਵਾਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਕੰਧਾਂ ਮੀਂਹ ਕਾਰਨ ਝੜ ਰਹੀਆਂ ਹਨ ਅਤੇ ਘਰ ਦੀ ਚਾਰਦੀਵਾਰੀ ਵੀ ਢਹਿ ਚੁੱਕੀ ਹੈ। ਪਸ਼ੂਆਂ ਨੂੰ ਬੰਨ੍ਹਣ ਵਾਲੇ ਵਰਾਂਡੇ ਦੀ ਹਾਲਤ ਵੀ ਤਰਸਯੋਗ ਹੈ। ਰਣਜੀਤ ਸਿੰਘ ਦੀ ਅੰਤਿਮ ਅਰਦਾਸ ਦੀ ਰਸਮ ਵੀ ਗੁਰਦੁਆਰਾ ਸਾਹਿਬ ਵਿਚ ਨਿਭਾਈ ਜਾ ਰਹੀ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਨੇ ਸਫ਼ੈਦਿਆਂ ਦੇ ਦਰੱਖ਼ਤ ਵੇਚ ਕੇ ਦੋ ਕਮਰੇ ਖੜ੍ਹੇ ਕੀਤੇ ਸਨ ਪਰ ਉਹ ਵੀ ਅਜੇ ਦਰਵਾਜ਼ਿਆਂ ਤੋਂ ਵਾਂਝੇ ਹਨ।
ਇਹ ਵੀ ਪੜ੍ਹੋ: ਕੈਲਗਰੀ ਵਿਚ ਵਾਪਰੇ ਸੜਕ ਹਾਦਸੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ
ਜਾਣਕਾਰੀ ਅਨੁਸਾਰ ਮਾਂ-ਪੁੱਤ ਵੱਲੋਂ ਖ਼ੁਦਕੁਸ਼ੀ ਮਗਰੋਂ ਸਰਕਾਰ ਵੱਲੋਂ ਮਿਲੀ ਸਹਾਇਤਾ ਰਾਸ਼ੀ ਨਾਲ ਆੜ੍ਹਤੀ ਦਾ ਕਰਜ਼ਾ ਚੁਕਾਇਆ ਗਿਆ ਸੀ। ਮਰਹੂਮ ਰਣਜੀਤ ਸਿੰਘ ਦੀ ਧੀ ਗਿਆਰਵੀਂ ਜਮਾਤ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਸੰਸਦ ਮੈਂਬਰ ਹੁੰਦਿਆਂ ਬੱਚੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ ਸੀ। ਉਸ ਤੋਂ ਬਾਅਦ ਪੰਜ ਸਾਲਾਂ ਤੋਂ ਸਮਾਜਸੇਵੀ ਦਵਿੰਦਰ ਸਿੰਘ ਬੀਹਲਾ ਲੜਕੀ ਦੀ ਪੜ੍ਹਾਈ ਦਾ ਖਰਚਾ ਚੁੱਕ ਰਹੇ ਹਨ।