Punjab News : ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਚਿੱਠੀ
Published : Jan 23, 2025, 1:50 pm IST
Updated : Jan 23, 2025, 1:50 pm IST
SHARE ARTICLE
Sikh leaders sent a letter to the Jathedar of Shri Akal Takht Sahib Latest News in Punjabi
Sikh leaders sent a letter to the Jathedar of Shri Akal Takht Sahib Latest News in Punjabi

Punjab News : ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਵਲੋਂ ਨਵੀਂ ਭਰਤੀ ਸਬੰਧੀ ਆਏ ਫ਼ੈਸਲੇ ਦੀ ਉਲੰਘਣਾ ਕਰਨ ਦਾ ਦੋਸ਼

Sikh leaders sent a letter to the Jathedar of Shri Akal Takht Sahib Latest News in Punjabi : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਨਵੀਂ ਭਰਤੀ ਸਬੰਧੀ 2 ਦਸੰਬਰ 2024 ਨੂੰ ਜੋ ਇਤਿਹਾਸਿਕ ਫ਼ੈਸਲਾ ਸੁਣਾਇਆ ਗਿਆ ਸੀ। ਉਸ ਦੀ ਸਿੱਖ ਜਗਤ ਦੇ ਵੱਡੇ ਹਿੱਸੇ ਵਲੋਂ ਪ੍ਰਸੰਸਾ ਕੀਤੀ ਗਈ ਸੀ ਤੇ ਇਹ ਆਸ ਬੱਝੀ ਸੀ ਕਿ ਸਾਇਦ ਅਕਾਲੀ ਦਲ ਇਕ ਵਾਰ ਫਿਰ ਤੋਂ ਪੰਥ ਦਾ ਨੁਮਾਇੰਦਾ ਸਿਆਸੀ ਜਮਾਤ ਵਜੋ ਉਭਰੇਗਾ।

ਪਿਛਲੇ ਕੁੱਝ ਹਫ਼ਤਿਆਂ ਤੋਂ ਅਕਾਲੀ ਦਲ ਤੇ ਕਾਬਜ਼ ਆਗੂਆਂ ਵਲੋਂ ਦੋ ਦਸੰਬਰ ਦੇ ਹੁਕਮਨਾਮੇ ਦੇ ਕੇਂਦਰੀ ਨੁਕਤਿਆਂ ਦੀਆਂ ਜੋ ਧੱਜੀਆਂ ਉਡਾਈਆਂ ਗਈਆਂ ਅਤੇ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ, ਉਸ ਨੇ ਇਕ ਵਾਰ ਫਿਰ ਸਾਰੀ ਕੌਮ ਵਿਚ ਨਿਰਾਸ਼ਾ ਪੈਦਾ ਕੀਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਅਸਤੀਫ਼ਾ ਪ੍ਰਵਾਨ ਕਰਨ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਨੂੰ ਨਵੀਂ ਭਰਤੀ ਕਰਨ ਸਬੰਧੀ ਤਿੰਨ ਦਿਨ ਦਾ ਸਮਾਂ ਦਿਤਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੇ ਆਗੂਆਂ ਨੇ ਇਹ ਸਮਾਂ ਵਿਸ਼ੇਸ਼ ਬੇਨਤੀ ਕਰ ਕੇ 20 ਦਿਨ ਵਧਵਾ ਲਿਆ ਸੀ।

ਉਸ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ਼ ਇਸ ਨੂੰ ਹੋਰ ਲਟਕਾਇਆ ਸਗੋਂ ਸੱਤ ਮੈਂਬਰੀ ਕਮੇਟੀ ਵਾਲੇ ਫ਼ੈਸਲੇ ਨੂੰ ਮੰਨਣ ਤੋਂ ਬਿਲਕੁਲ ਇਨਕਾਰੀ ਹੋ ਗਏ। ਉਨ੍ਹਾਂ 20 ਦਿਨਾਂ ਦੀ ਮੋਹਲਤ ਦਿਨ ਅਕਾਲੀ ਦਲ ’ਤੇ ਕਾਬਜ ਧਿਰ ਨੇ ਅਪਣੇ ਵਫ਼ਦਾਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਬਕ ਸਿਖਾਉਣ ਤੇ ਉਨ੍ਹਾਂ ਨੂੰ ਪਾਸੇ ਕਰਨ ਲਈ ਫ਼ੈਸਲੇ ਲਏ।

ਆਪ ਜੀ ਨੇ ਉਸ ਤੇ ਇਤਰਾਜ਼ ਵੀ ਕੀਤਾ ਪਰ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕੋਈ ਪਰਵਾਹ ਨਹੀਂ ਕਰ ਰਹੀ।

ਚਿੱਠੀ ’ਚ ਉਨ੍ਹਾਂ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ’ਚ ਅਕਾਲੀ ਦਲ ’ਤੇ ਕਾਬਜ਼ ਅਤੇ ਬਾਗ਼ੀ ਆਗੂਆਂ ਨੂੰ ਇਕੱਠੇ ਹੋਣ ਲਈ ਹੁਕਮ ਕੀਤਾ ਸੀ ਪਰ ਕਾਬਜ਼ ਧਿਰ ਨੇ ਇਹ ਗੱਲ ਵੀ ਨਹੀਂ ਮੰਨੀ ਤੇ ਡਾਕਟਰ ਦਲਜੀਤ ਸਿੰਘ ਚੀਮੇ ਨੇ ਜਨਤਕ ਤੌਰ ’ਤੇ ਇਹ ਕਿਹਾ ਕਿ ਬਾਗ਼ੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਕੋਲ ਜਾਣ ਉਹ ਫ਼ੈਸਲਾ ਲਏਗੀ। ਜਦੋਂ ਕਿ ਇਸ ਤੋਂ ਪਹਿਲਾਂ ਤਕ ਕਿਸੇ ਵੀ ਆਗੂ ਨੂੰ ਕੱਢਣ ਅਤੇ ਸ਼ਾਮਲ ਕਰਨ ਦਾ ਫ਼ੈਸਲਾ ਅਕਾਲੀ ਦਲ ਦਾ ਪ੍ਰਧਾਨ ਅਪਣੇ ਪੱਧਰ ’ਤੇ ਹੀ ਲੈਂਦਾ ਰਿਹਾ ਹੈ।

ਅਕਾਲੀ ਦਲ ਵੇਲੇ ਡਾਕਟਰ ਦਲਜੀਤ ਸਿੰਘ ਚੀਮਾ, ਜਿਸ ਨੇ ਪਹਿਲਾਂ ਸੌਦਾ ਸਾਧ ਨੂੰ ਮੁਆਫ਼ੀ ਦਵਾਉਣ ਵੇਲੇ ਵੀ ਬਹੁਤ

ਮਹੱਤਵਪੂਰਨ ਰੋਲ ਅਦਾ ਕੀਤਾ ਸੀ, ਨੇ ਵਾਰ-ਵਾਰ ਦਾਅਵਾ ਕੀਤਾ ਕਿ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨੂੰ ਅਪਣੇ ਮੁਤਾਬਕ ਚੱਲਣ ਦੀ ਛੋਟ ਦੇ ਦਿਤੀ ਹੈ। ਇਹੋ ਜਿਹੇ ਦਾਅਵੇ ਹੀ ਅਕਾਲੀ ਦਲ ਦੇ ਪਤਿਤ ਅਹੁਦੇਦਾਰ ਹਰਚਰਨ ਬੈਂਸ ਅਤੇ ਕੁੱਝ ਹੋਰਾਂ ਨੇ ਵੀ ਕੀਤੇ।

ਇਸ ਵੇਲੇ ਵੀ ਬਾਦਲ ਪੱਖੀ ਅਕਾਲੀ ਆਗੂ 2 ਦਸੰਬਰ ਦੇ ਹੁਕਮਨਾਮੇ ਦੀਆਂ ਖੂਬ ਧੱਜੀਆਂ ਉਡਾ ਰਹੇ ਹਨ। ਇਹ ਲੋਕ ਸੱਤ ਮੈਂਬਰੀ ਕਮੇਟੀ ਨੂੰ ਦਰਕਿਨਾਰ ਕਰ ਕੇ ਅਪਣੇ ਤੌਰ ’ਤੇ ਹੀ ਨਵੀਂ ਭਰਤੀ ਕਰ ਰਹੇ ਹਨ। ਇਸ ਲਈ ਸੰਗਤ ਦੀ ਬੇਨਤੀ ਹੈ ਕਿ ਇਨ੍ਹਾਂ ਅਕਾਲ ਤਖ਼ਤ ਤੋਂ ਭਗੌੜੇ ਆਗੂਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

(For more Punjabi news apart from Sikh leaders sent a letter to the Jathedar of Shri Akal Takht Sahib Latest News in Punjabi stay tuned to Rozana Spokesman)

Tags: punjab news

Location: India, Punjab

SHARE ARTICLE

ਏਜੰਸੀ

Advertisement

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 31/07/2025

31 Jul 2025 6:39 PM

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM
Advertisement