ਰੋਪੜ ਪੁਲਿਸ ਵਲੋਂ ਹਾਈਵੇ 'ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 6 ਵਿਅਕਤੀ ਗ੍ਰਿਫਤਾਰ
Published : Feb 23, 2019, 5:44 pm IST
Updated : Feb 23, 2019, 5:44 pm IST
SHARE ARTICLE
Ropar Police Busts Highways Robbers Gang With Arrest of 6
Ropar Police Busts Highways Robbers Gang With Arrest of 6

ਰੋਪੜ ਪੁਲਿਸ ਨੇ ਹਾਈਵੇ 'ਤੇ ਲੁੱਟਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਕ ਅਹਿਮ ਸਫ਼ਲਤਾ ਦਰਜ ਕੀਤੀ ਹੈ। ਇਕ ਛੋਟੀ ਉਮਰ ਦੇ ਨੌਜਵਾਨ

ਚੰਡੀਗੜ੍ਹ : ਰੋਪੜ ਪੁਲਿਸ ਨੇ ਹਾਈਵੇ 'ਤੇ ਲੁੱਟਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਕ ਅਹਿਮ ਸਫ਼ਲਤਾ ਦਰਜ ਕੀਤੀ ਹੈ। ਇਕ ਛੋਟੀ ਉਮਰ ਦੇ ਨੌਜਵਾਨ ਵਲੋਂ ਚਲਾਇਆ ਜਾ ਰਿਹਾ ਇਹ ਗਿਰੋਹ ਜ਼ਿਲ੍ਹਾ ਅੰਬਾਲਾ (ਹਰਿਆਣਾ), ਪਟਿਆਲਾ ਅਤੇ ਮੋਹਾਲੀ ਦੇ ਨਾਲ-ਨਾਲ ਰੋਪੜ ਵਿਚ ਵਾਰਦਾਤਾਂ ਕਰਨ ਲਈ ਸਰਗਰਮ ਸੀ। ਇਸ ਗਿਰੋਹ ਦੇ 4 ਮੈਂਬਰ ਹਾਲੇ ਵੀ ਭਗੌੜੇ ਹਨ।

ਗ੍ਰਿਫ਼ਤਾਰ ਕੀਤੇ ਇਨ੍ਹਾਂ 6 ਮੈਂਬਰਾਂ ਵਿਰੁਧ ਉਕਤ ਜ਼ਿਲ੍ਹਿਆਂ ਵਿਚ, ਜਿੱਥੇ ਇਹ ਪਿਛਲੇ 2 ਸਾਲਾਂ ਤੋਂ ਸਰਗਰਮ ਸਨ, ਲੁੱਟ, ਡਕੈਤੀ ਅਤੇ ਇਰਾਦਾ ਕਤਲ ਦੇ ਕੁੱਲ 16 ਮਾਮਲੇ ਦਰਜ ਹਨ। ਪਿਛਲੇ ਦੋ ਸਾਲਾਂ ਦੌਰਾਨ ਹੋਈਆਂ ਡਕੈਤੀਆਂ ਅਤੇ 21 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਇਹ ਦੋਸ਼ੀ 12 ਵੱਖ ਵੱਖ ਮਾਮਲਿਆਂ ਵਿਚ ਲੋੜੀਂਦੇ ਸਨ। ਪੁਲਿਸ ਨੇ ਉਕਤ ਦੋਸ਼ੀਆਂ ਪਾਸੋਂ 1 ਲੱਖ ਰੁਪਏ ਦੀ ਨਕਦੀ ਅਤੇ ਮੋਟਰਸਾਈਕਲ ਬਰਾਮਦ ਕੀਤੇ ਹਨ।

ਇਸ ਗੈਂਗ ਦਾ ਮੁਖੀ ਖੁਸ਼ਪ੍ਰੀਤ ਉਰਫ਼ ਖੁਸ਼ੀ (19) ਜੋ ਕਿ ਸ਼ੰਬੂ, ਪਟਿਆਲਾ ਦਾ ਵਸਨੀਕ ਹੈ, ਵਿਰੁਧ 8 ਮਾਮਲੇ ਦਰਜ ਹਨ। ਗਿਰੋਹ ਦੇ ਹੋਰ ਮੈਂਬਰਾਂ ਦੀ ਸ਼ਨਾਖ਼ਤ ਨਾਭਾ ਦਾ ਰਹਿਣ ਵਾਲਾ ਵਿਕਾਸ (7 ਮਾਮਲੇ), ਸ਼ੰਬੂ ਦਾ ਵਸਨੀਕ ਮਨਦੀਪ (8 ਮਾਮਲੇ), ਮੋਰਿੰਡਾਂ ਤੋਂ ਗੁਰਵਿੰਦਰ (2 ਮਾਮਲੇ), ਬਸੀ ਪਠਾਣਾਂ ਦਾ ਗੁਰਵਿੰਦਰ (4 ਮਾਮਲੇ) ਅਤੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਵਿੱਕੀ (2 ਮਾਮਲੇ) ਵਜੋਂ ਕੀਤੀ ਗਈ ਹੈ।

ਰੋਪੜ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਦੀ ਮੁਲਾਕਾਤ ਮੋਹਾਲੀ ਤੇ ਪਟਿਆਲਾ ਦੀਆਂ ਜੇਲ੍ਹਾਂ ਵਿਚ ਹੋਈ ਸੀ ਜਿੱਥੇ ਇਹ ਵੱਖ ਵੱਖ ਮਾਮਲਿਆਂ ਤਹਿਤ ਬੰਦ ਸਨ। ਇਹ ਗਿਰੋਹ ਉਨ੍ਹਾਂ ਲੋਕਾਂ ਨੂੰ ਅਪਣਾ ਸ਼ਿਕਾਰ ਬਣਾਉਂਦਾ ਸੀ ਜਿਨ੍ਹਾਂ ਕੋਲ ਕਮੇਟੀ ਦੀ ਉਗਰਾਹੀ ਜਾਂ ਲੋਨ (ਕਰਜ਼ਾ) ਦੀ ਵੱਡੀ ਰਕਮ ਹੁੰਦੀ ਸੀ ਅਤੇ ਉਨ੍ਹਾਂ ਇਲਾਕਿਆਂ ਵਿਚ ਲੁੱਟ ਕਰਦਾ ਸੀ ਜਿੱਥੇ ਅਜਿਹੇ ਲੋਕ ਜ਼ਿਆਦਾ ਹੋਣ।

ਪਟਰੌਲ ਪੰਪ ਜਾਂ ਗੈਸ ਏਜੰਸੀਆਂ ਜਿੱਥੇ ਰੋਜ਼ਾਨਾ ਪੈਸੇ ਦੀ ਉਗਰਾਹੀ ਹੁੰਦੀ ਹੈ, ਵੀ ਇਸ ਗਿਰੋਹ ਦੇ ਨਿਸ਼ਾਨੇ 'ਤੇ ਹੁੰਦੇ ਸਨ। ਲੁੱਟ ਜਾਂ ਡਕੈਤੀ ਕਰਨ ਤੋਂ ਪਹਿਲਾਂ ਇਹ 2-3 ਦਿਨ ਤੱਕ ਅਪਣੇ ਸ਼ਿਕਾਰਾਂ ਦੀ ਸ਼ਨਾਖ਼ਤ, ਉਨ੍ਹਾਂ ਲੋਕਾਂ ਦਾ ਰੁਟੀਨ ਅਤੇ ਬਚ ਕੇ ਨਿਕਲਣ ਦੇ ਰਸਤੇ ਆਦਿ ਬਾਰੇ ਪੜਚੋਲ ਕਰਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement