
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅਪਣੇ ਰਾਜਨੀਤਕ ਵਿਰੋਧੀਆਂ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਮੌਂਕੀ ਗੈਂਗ' ਭਾਵ ....
ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅਪਣੇ ਰਾਜਨੀਤਕ ਵਿਰੋਧੀਆਂ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਮੌਂਕੀ ਗੈਂਗ' ਭਾਵ ਕਿ ਬਾਂਦਰਾਂ ਦਾ ਸਮੂਹ ਦਸ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਂਕੀ ਗੈਂਗ ਅਲੇ ਸਾਲ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜ ਦੀ ਸੱਤਾ ਵਿਚ ਆ ਗਿਆ ਅਤੇ ਅਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਿਆ ਤਾਂ ਆਂਧਰਾ ਪ੍ਰਦੇਸ਼ ਬਿਖ਼ਰ ਜਾਵੇਗਾ। ਮੁੱਖ ਮੰਤਰੀ ਨਾਇਡੂ ਅਪਣੇ ਨਿਵਾਸ 'ਤੇ ਤਨਖ਼ਾਹ ਵਾਧੇ ਲਈ ਧੰਨਵਾਦ ਕਰਨ ਪੁੱਜੀਆਂ ਆਂਗਣਵਾੜੀ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ।
andhra pradesh cm chanderbabu naiduਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਕਿ ਦੇਸ਼ ਨੋਟਬੰਦੀ ਅਤੇ ਜੀਐਸਟੀ ਦੇ ਲਾਗੂ ਹੋਣ ਨਾਲ ਔਖਿਆਈ ਦੇ ਤੌਰ ਤੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਖੇਤਰ ਨੂੰ ਬਰਬਾਦ ਕਰ ਦਿਤਾ ਹੈ। ਨਾਇਡੂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਰਾਜ ਨੂੰ ਕੋਈ ਸਹਿਯੋਗ ਨਾ ਮਿਲਣ ਤੇ ਬਾਵਜੂਦ ਉਨ੍ਹਾਂ ਨੇ ਟੀਡੀਪੀ ਸਰਕਾਰ ਦੇ ਪਿਛਲੇ ਚਾਰ ਸਾਲ ਵਿਚ ਰਾਜ ਵਿਚ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਹੈ, ਜਿਸ ਦਾ ਨਤੀਜਾ ਸਮਾਜ ਵਿਚ ਖ਼ੁਸ਼ੀ ਦੇ ਤੌਰ 'ਤੇ ਦਿਖਾਈ ਦੇ ਰਿਹਾ ਹੈ।
andhra pradesh cm chanderbabu naiduਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਨਾਇਡੁ ਨੇ ਕਿਹਾ ਕਿ ਜੇਕਰ ਅਸੀਂ ਅਗਲੇ ਸਾਲ ਲੋਕ ਸਭਾ ਚੋਣਾਂ ਵਿਚ ਰਾਜ ਦੀਆਂ ਸਾਰੀਆਂ 25 ਸੀਟਾਂ ਜਿੱਤਣ ਵਿਚ ਸਫ਼ਲ ਰਹੇ ਤਾਂ ਅਸੀਂ ਇਹ ਤੈਅ ਕਰਨ ਦੀ ਸਥਿਤੀ ਵਿਚ ਰਹਾਂਗੇ ਕਿ ਪ੍ਰਧਾਨ ਮੰਤਰੀ ਕੌਣ ਬਣੇਗਾ ਅਤੇ ਉਦੋਂ ਅਸੀਂ ਰਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਮੰਗ ਕਰ ਸਕਦੇ ਹਾਂ।
andhra pradesh cm chanderbabu naiduਦਸ ਦਈਏ ਕਿ ਕੁੱਝ ਸਮਾਂ ਪਹਿਲਾਂ ਤਕ ਮੋਦੀ ਸਰਕਾਰ ਦਾ ਹਿੱਸਾ ਰਹੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਟੀਡੀਪੀ ਭਾਵ ਤੇਲਗੂ ਦੇਸ਼ਮ ਪਾਰਟੀ ਹੁਣ ਭਾਜਪਾ ਦੇ ਵਿਰੁਧ ਮੋਰਚਾ ਖੋਲ੍ਹ ਚੁੱਕੀ ਹੈ। ਇਸ ਵਾਰ ਖ਼ੁਦ ਪਾਰਟੀ ਦੇ ਮੁਖੀ ਅਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ 2019 ਵਿਚ ਖੇਤਰੀ ਪਾਰਟੀਆਂ ਇਕੱਠੀਆਂ ਚੋਣ ਲੜਨਗੀਆਂ। ਨਾਇਡੂ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਖੇਤਰੀ ਪਾਰਟੀਆਂ ਹੀ ਕਿੰਗ ਮੇਕਰ ਹੋਣਗੀਆਂ। ਸਾਰੀਆਂ ਪਾਰਟੀਆਂ ਭਾਜਪਾ ਨੂੰ ਹਰਾਉਣ ਲਈ ਇਕੱਠੀਆਂ ਆ ਰਹੀਆਂ ਹਨ।
cm chanderbabu naidu with modi, mamta and kumarswamiਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਹਾਰ ਦਾ ਮੂੰਹ ਦੇਖੇਗੀ। ਦਸ ਦਈਏ ਕਿ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ 2019 ਵਿਚ ਕਾਂਗਰਸ ਇਕ ਹੋਰ ਹਾਰ ਲਈ ਤਿਆਰ ਰਹੇ। ਦਸ ਦਈਏ ਕਿ ਨਾਇਡੂ ਨੇ ਇਸ ਕਰਕੇ ਭਾਜਪਾ ਨਾਲੋਂ ਅਪਣਾ ਗਠਜੋੜ ਤੋੜ ਲਿਆ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਉਸ ਨਾਲ ਕੀਤੇ ਅਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ।