
ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਕਮਸ਼ੀਰੀਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਕਈ ਕਾਲਜਾਂ ਯੂਨੀਵਰਸਿਟੀਆਂ ...
ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਕਮਸ਼ੀਰੀਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਕਈ ਕਾਲਜਾਂ ਯੂਨੀਵਰਸਿਟੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਕੱਢ ਦਿਤਾ। ''ਜਿੱਥੇ ਸਿੱਖ 'ਤੇ ਜ਼ੁਲਮ ਹੋਵੇਗਾ, ਉਥੇ ਕਸ਼ਮੀਰੀਆਂ ਦਾ ਸਿਰ ਹੋਵੇਗਾ'' ਮਦਦ ਤੋਂ ਬਾਅਦ ਕਸ਼ਮੀਰੀਆਂ ਨੇ ਦਿਖਾਇਆ ਸਿੱਖਾਂ ਲਈ ਪਿਆਰ, ਕਿਹਾ ਸਰਦਾਰਾਂ ਲਈ ਅਸੀਂ ਅਪਣੀ ਜਾਨ ਵੀ ਕਰ ਦੇਵਾਂਗੇ ਕੁਰਬਾਨ,
Kashmiri Students
ਪੂਰੇ ਕਸ਼ਮੀਰ ਨੂੰ ਦਿਤੀ ਗਈ ਇਕ ਬੰਦੇ ਦੀ ਗ਼ਲਤੀ ਦੀ ਸਜ਼ਾ, ਸਿੱਖਾਂ ਵਲੋਂ ਪਰੇਸ਼ਾਨੀ ਵਿਚ ਘਿਰੇ ਕਸ਼ਮੀਰੀ ਲੋਕਾਂ ਦੀ ਮਦਦ ਕੀਤੇ ਜਾਣ ਤੋਂ ਬਾਅਦ ਕਸ਼ਮੀਰੀਆਂ ਵਿਚ ਸਿੱਖਾਂ ਲਈ ਬੇਹੱਦ ਸਨਮਾਨ ਪਾਇਆ ਜਾ ਰਿਹਾ ਹੈ। ਕਸ਼ਮੀਰੀ ਲੋਕਾਂ ਦਾ ਕਹਿਣਾ ਹੈ ਕਿ ਹਿੰਦੂਆਂ ਵਲੋਂ ਕਿਸੇ ਇਕ ਵਿਅਕਤੀ ਦੀ ਗ਼ਲਤੀ 'ਤੇ ਪੂਰੇ ਕਸ਼ਮੀਰੀਆਂ ਨੂੰ ਦੋਸ਼ੀ ਠਹਿਰਾ ਕੇ ਬਦਸਲੂਕੀ ਕੀਤੀ ਗਈ ਪਰ ਅਜਿਹੇ ਸਮੇਂ ਵਿਚ ਸਿੱਖਾਂ ਨੇ ਉਨ੍ਹਾਂ ਦੀ ਮਦਦ ਕੀਤੀ।
Kashmiri Students
ਜਿਸ ਦਾ ਅਹਿਸਾਨ ਉਹ ਕਦੇ ਨਹੀਂ ਭੁਲਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਸਿੱਖਾਂ 'ਤੇ ਜ਼ੁਲਮ ਹੋਵੇਗਾ। ਉਥੇ ਕਸ਼ਮੀਰੀਆਂ ਦਾ ਸਿਰ ਹੋਵੇਗਾ, ਅਸੀਂ ਦੇਣ ਨੀ ਦੇ ਸਕਦੇ ਸਿੱਖਾਂ ਦਾ। ਦਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਕਮਸ਼ੀਰੀਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਕਈ ਕਾਲਜਾਂ ਯੂਨੀਵਰਸਿਟੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਕੱਢ ਦਿਤਾ।
Kashmiri Students
ਮਕਾਨ ਮਾਲਕਾਂ ਨੇ ਮਕਾਨ ਖ਼ਾਲੀ ਕਰਵਾ ਲਏ। ਕਈਆਂ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ। ਅਜਿਹੇ ਸਮੇਂ ਵਿਚ ਸਿੱਖ ਇਨ੍ਹਾਂ ਕਸ਼ਮੀਰੀਆਂ ਲਈ ਮਸੀਹਾ ਬਣ ਕੇ ਆਏ ਸਨ। ਜਿਨ੍ਹਾਂ ਨੇ ਕਸ਼ਮੀਰੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੁੰਚਾਇਆ।