ਬਾਦਲਾਂ ਵਾਲੀ ਥਾਂ ਢੀਂਡਸਿਆਂ ਨੇ ਵੀ ਲਾਈ ਤੋਹਮਤਾਂ ਦੀ 'ਝੜੀ', ਸੁਖਬੀਰ ਵੱਲ ਛੱਡੇ 'ਸ਼ਬਦੀ ਤੀਰ'!
Published : Feb 23, 2020, 3:50 pm IST
Updated : Feb 23, 2020, 3:59 pm IST
SHARE ARTICLE
file photo
file photo

ਅਕਾਲੀ ਦਲ ਟਕਸਾਲੀ ਤੋਂ ਇਲਾਵਾ ਕਈ ਦਿਗਜ਼ ਆਗੂਆਂ ਨੇ ਵੀ ਕੀਤੀ ਸ਼ਿਰਕਤ

ਸੰਗਰੂਰ : ਬਾਦਲਕਿਆਂ ਦਾ ਹਿਸਾਬ ਬਰਾਬਰ ਕਰਨ ਦੇ ਮਕਸਦ ਵਿੱਢੀ ਮੁਹਿੰਮ ਦੇ ਤਹਿਤ ਢੀਂਡਸਾ ਪਿਓ-ਪੁੱਤਰ ਨੇ ਅੱਜ ਸੰਗਰੂਰ ਵਿਖੇ ਉਸੇ ਥਾਂ 'ਤੇ ਰੈਲੀ ਕਰ ਕੇ ਅਪਣਾ ਗੁਬਾਰ ਕੱਢ ਲਿਆ ਹੈ ਜਿੱਥੇ ਕੁੱਝ ਦਿਨ ਪਹਿਲਾਂ ਬਾਦਲਾਂ ਨੇ ਰੈਲੀ ਕਰ ਕੇ ਢੀਂਡਸਾ ਪਰਵਾਰ 'ਤੇ ਨਿਸ਼ਾਨੇ ਸਾਧੇ ਸਨ। ਇਸ ਰੈਲੀ ਵਿਚ ਢੀਂਡਸਾ ਪਿਓ-ਪੁੱਤਰ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।

Badals Photo

ਰੈਲੀ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲ ਪਰਵਾਰ ਵਿਰੁਧ ਰੱਜ ਕੇ ਭੜਾਸ ਕੱਢੀ। ਉਨ੍ਹਾਂ ਬਾਦਲ ਪਰਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਪਰਵਾਰ ਨੇ ਅਪਣੇ ਨਿੱਜੀ ਮੁਫਾਦਾਂ ਕਾਰਨ ਸਮੁੱਚੀ ਸਿੱਖ ਕੌਮ ਦੇ ਵੱਕਾਰ ਨੂੰ ਦਾਅ 'ਤੇ ਲਾ ਦਿਤਾ ਹੈ।

Parminder Singh DhindsaPhoto

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਨੂੰ ਬਾਦਲਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਸਾਡੇ ਪਰਵਾਰ 'ਤੇ ਕਾਂਗਰਸ ਨਾਲ ਮਿਲੇ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਪਰ ਹਕੀਕਤ 'ਚ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕਾਂਗਰਸ ਨਾਲ ਕੌਣ ਰਲਿਆ ਹੋਇਆ ਹੈ।

SGPC Photo

ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਿਸ ਦੇ ਕਹਿਣ 'ਤੇ ਕਾਂਗਰਸ ਨੇ ਠੱਪ ਕੀਤੀ ਹੋਈ ਹੈ। ਦੋਵਾਂ ਪਰਵਾਰਾਂ ਵਲੋਂ ਇਕ-ਦੂਜੇ ਦੀ ਥਾਪੜੀ ਜਾਂਦੀ ਪਿੱਠ ਤੋਂ ਹੁਣ ਸਾਰਾ ਪੰਜਾਬ ਜਾਣੂ ਹੋ ਚੁੱਕਿਆ ਹੈ। ਇਨ੍ਹਾਂ ਦੋਵਾਂ ਪਰਵਾਰਾਂ ਨੇ 25 ਸਾਲ ਤਕ ਪੰਜਾਬ 'ਤੇ ਰਾਜ ਕੀਤਾ ਹੈ। ਇਸੇ ਦਾ ਨਤੀਜੇ ਹੈ ਕਿ ਦੋਵਾਂ ਪਾਰਟੀਆਂ ਅੰਦਰ ਅੱਜ ਇਨ੍ਹਾਂ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਚੱਲਦੀ।

Sukhdev singh dhindsaPhoto

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੀ ਸਹੀ ਅਗਵਾਈ ਕੌਣ ਕਰ ਸਕਦਾ ਹੈ, ਇਸ ਦਾ ਫ਼ੈਸਲਾ ਲੋਕਾਂ 'ਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਸੁਚੱਜੇ ਢੰਗ ਨਾਲ ਚਲਾਉਣ ਖ਼ਾਤਰ ਧਰਮ ਪ੍ਰਤੀ ਸੇਵਾ ਭਾਵਨਾ ਰੱਖਣ ਵਾਲੇ ਲੋਕਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦੀ ਬਹਾਲੀ ਲਈ ਯਤਨ ਜਾਰੀ ਰੱਖੇ ਜਾਣਗੇ।

Akali DalPhoto

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਿਸੇ ਸਮੇਂ ਵੀ ਕਰਵਾਉਣ ਦੀ ਡੀਂਘਾ ਮਾਰੀਆਂ ਜਾ ਰਹੀਆਂ ਹਨ। ਜੇਕਰ ਉਹ ਵਾਕਈ ਹੀ ਅਜਿਹਾ ਚਾਹੁੰਦੇ ਹਨ ਤਾਂ ਅਕਾਲੀ ਦਲ ਵਲੋਂ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਭੇਜਦੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਸੇ ਥਾਂ 'ਤੇ ਢੀਂਡਸਾ ਪਰਵਾਰ ਦਾ ਭੋਗ ਪਾਉਣ ਦਾ ਐਲਾਨ ਕਰ ਕੇ ਗਏ ਸਨ। ਇਹ ਉਨ੍ਹਾਂ ਦੀ ਸੋਚ ਦਾ ਹਿੱਸਾ ਸੀ। ਪਰ ਅਸੀਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹਾਂ ਤਾਂ ਜੋ ਉਹ ਲੋਕਾਂ ਦਾ ਹੋਣ ਵਾਲਾ ਫ਼ੈਸਲਾ ਵੇਖ ਸਕਣ।

Parkash Singh Badal Photo

ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਕੋਲੋਂ ਵੀ ਕੁੱਝ ਗ਼ਲਤੀਆਂ ਹੋਈਆਂ ਹਨ। ਕਿਉਂਕਿ ਜਿਹੜਾ ਫ਼ੈਸਲਾ ਅਸੀਂ ਹੁਣ ਲਿਆ ਹੈ, ਇਹ ਬਹੁਤ ਪਹਿਲਾ ਲੈ ਲੈਣਾ ਚਾਹੀਦਾ ਸੀ। ਇਸ ਦੇਰੀ ਲਈ ਅਸੀਂ ਸਮੂਹ ਸੰਗਤ ਤੋਂ ਮੁਆਫ਼ੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਖਿਲਾਫ਼ ਵਿੱਢੀ ਲੜਾਈ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ।  ਇਸ ਲੜਾਈ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਸੰਘਰਸ਼ ਜਾਰੀ ਰਹੇਗਾ।  

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement