ਢੀਂਡਸਾ ਪਰਵਾਰ ਦੀ 'ਸਿਆਸੀ ਪ੍ਰੀਖਿਆ' ਦੀ ਘੜੀ : ਅੱਜ ਦੀ ਰੈਲੀ ਬਣੇਗੀ 'ਸ਼ਕਤੀ ਪ੍ਰਦਰਸ਼ਨ' ਦੀ ਗਵਾਹ!
Published : Feb 22, 2020, 7:51 pm IST
Updated : Feb 22, 2020, 7:52 pm IST
SHARE ARTICLE
file photo
file photo

ਰੈਲੀ 'ਚ ਫ਼ਿਲਹਾਲ ਸਿਰਫ਼ ਜ਼ਿਲ੍ਹਾ ਸੰਗਰੂਰ ਵਾਸੀਆਂ ਦਾ ਹੀ ਇਕੱਠ ਹੋਵੇਗਾ : ਢੀਂਡਸਾ

ਸੰਗਰੂਰ : ਲੰਮੇ ਸਮੇਂ ਤੋਂ ਸਿਆਸੀ ਖੇਮਿਆਂ ਵਿਚ ਸਰਦਾਰੀ ਕਰਦੇ ਆ ਰਹੇ ਢੀਂਡਸਾ ਪਰਵਾਰ ਦੀ ਸਿਆਸੀ ਪ੍ਰੀਖਿਆ ਦੀ ਘੜੀ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਣ ਤੋਂ ਬਾਅਦ ਢੀਂਡਸਾ ਪਰਵਾਰ ਵਲੋਂ 23 ਫ਼ਰਵਰੀ ਨੂੰ ਦੀ ਅਨਾਜ ਮੰਡੀ ਦੇ ਵੱਡੇ ਫੜ ਵਿਚ ਅਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਪਰਵਾਰ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਢੀਂਡਸਾ ਪਰਵਾਰ ਨੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਪਿੰਡ-ਪਿੰਡ ਤੇ ਹਲਕਿਆਂ ਵਿਚ ਜਾ ਕੇ ਅਪਣੇ ਹਮਾਇਤੀਆ ਨੂੰ ਰੈਲੀ ਲਈ ਲਾਮਬੰਦ ਕੀਤਾ ਹੋਇਆ ਹੈ।

PhotoPhoto

ਰੈਲੀ ਦੇ ਅਗਾਊਂ ਪ੍ਰਬੰਧਾਂ ਦੀ ਜਾਣਕਾਰੀ ਲਈ ਇਸ ਪ੍ਰਤੀਨਿਧ ਵਲੋਂ ਰੈਲੀ ਵਾਲੇ ਸਥਾਨ ਦਾ ਦੌਰਾ ਕੀਤਾ ਤਾਂ ਉੱਥੇ ਦਰਜਨਾਂ ਦੀ ਗਿਣਤੀ ਵਿਚ ਢੀਂਡਸਾ ਹਮਾਇਤੀ ਆਗੂ ਮੌਜੂਦ ਸਨ।  ਅਨਾਜ ਮੰਡੀ ਦੇ ਤਕਰੀਬਨ 3 ਏਕੜ ਪੰਡਾਲ ਨੂੰ ਪੂਰਾ ਕਵਰ ਕਰਨ ਲਈ ਵੱਡਾ ਟੈਂਟ ਲਾਇਆ ਜਾ ਰਿਹਾ ਹੈ।

file photofile photo

ਇਸ ਤੋਂ ਇਲਾਵਾ ਰੈਲੀ ਦੇ ਪ੍ਰਬੰਧ ਵੇਖ ਰਹੇ ਅਕਾਲੀ ਆਗੂ ਜਸਵਿੰਦਰ ਸਿੰਘ ਪ੍ਰਿੰਸ, ਸੰਦੀਪ ਦਾਨੀਆ, ਵਿਜੈ ਲੰਕੇਸ਼ ਨੇ ਦਸਿਆ ਕਿ ਰੈਲੀ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਵਿਚ ਰਿਕਾਰਡ ਤੋੜ ਇਕੱਠ ਹੋਵੇਗਾ ਜਿਸ ਕਾਰਨ ਉਹ ਪ੍ਰਬੰਧ ਪੂਰੇ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਸਾਰੇ ਪੰਡਾਲ ਵਿਚ 15 ਹਜ਼ਾਰ ਦੇ ਕਰੀਬ ਕੁਰਸੀਆਂ ਲਾ ਦਿਤੀਆਂ ਗਈਆਂ ਹਨ।

PhotoPhoto

ਸਟੇਜ ਤੋਂ ਥੋੜ੍ਹਾ ਅੱਗੇ ਹੇਠਾਂ ਬੈਠਣ ਵਾਲਿਆਂ ਲਈ ਦਰੀਆਂ ਵਿਛਾਈਆਂ ਗਈਆਂ ਹਨ, ਇਸ ਤੋਂ ਇਲਾਵਾ ਇਕ ਮੇਨ ਸਟੇਜ ਤਿਆਰ ਕੀਤੀ ਗਈ ਹੈ ਜਿਸ ਵਿਚ ਮੁੱਖ ਆਗੂਆਂ ਲਈ ਸੋਫ਼ੇ ਲਾਏ ਗਏ ਹਨ ਅਤੇ ਇਕ ਪਾਸੇ ਢਾਡੀ-ਰਾਗੀਆਂ ਵਾਸਤੇ ਛੋਟੀ ਸਟੇਜ ਲਾਈ ਗਈ ਹੈ ਜਿਹੜੇ ਮੁੱਖ ਬੁਲਾਰਿਆਂ ਤੋਂ ਪਹਿਲਾਂ ਲੋਕਾਂ ਨੂੰ ਵੀਰ ਰਸ ਸੁਣਾਉਣਗੇ। ਪ੍ਰਿੰਸ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਤੋਂ ਦੁੱਗਣਾ ਇਕੱਠ ਇਸ ਰੈਲੀ ਵਿਚ ਹੋਵੇਗਾ।

PhotoPhoto

ਸਥਾਨਕ ਇਕ ਨਿੱਜੀ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਨੇ ਆਖਿਆ ਕਿ ਪੰਜਾਬ ਦੀ ਰਾਜਨੀਤੀ ਵਿਚ ਇਕ ਨਵਾਂ ਅਧਿਆਇ ਜੁੜਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ ਸੰਗਰੂਰ ਵਿਖੇ ਹੋਣ ਵਾਲੇ ਇਕੱਠ ਨੇ ਸਾਬਤ ਕਰ ਦੇਣਾ ਹੈ ਕਿ ਕਿਹੜਾ ਦਲ ਪੰਥਕ ਸਿਧਾਂਤਾਂ 'ਤੇ ਪਹਿਰਾ ਦੇਣ ਵਾਲਾ ਹੈ।

PhotoPhoto

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਲੋਕਾਂ ਵਲੋਂ ਉਤਸ਼ਾਹ ਸਾਹਮਣੇ ਆ ਰਿਹਾ ਹੈ, ਉਸ ਤੋਂ ਸਾਬਤ ਹੋ ਰਿਹਾ ਹੈ ਕਿ ਇਹ ਰੈਲੀ ਸੰਗਰੂਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰੈਲੀ ਵਿਚ ਸਿਰਫ਼ ਜ਼ਿਲ੍ਹਾ ਸੰਗਰੂਰ ਦਾ ਇਕੱਠ ਹੀ ਹੋਵੇਗਾ ਜਦੋਂ ਕਿ ਬਾਦਲ ਦਲ ਵਲੋਂ ਕੀਤੀ ਰੈਲੀ ਵਿਚ ਸਾਰੇ ਪੰਜਾਬ ਵਿਚੋਂ ਲੋਕ ਇਕੱਠੇ ਕੀਤੇ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement