
ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ 9 ਮੁਲਜ਼ਮ ਕੀਤੇ ਕਾਬੂ
ਮਾਨਸਾ: ਸਥਾਨਕ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਿਰੋਹ ਵੱਲੋਂ ਬੀਤੇ ਕੁਝ ਦਿਨਾਂ ਤੋਂ ਮਾਨਸਾ ਵਿਚ ਲੁੱਟਾਂ ਖੋਹਾਂ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਗਿਰੋਹ ਦੇ ਮੈਂਬਰ ਬੋਹਾ ਵਿਖੇ ਪੈਟਰੋਲ ਪੰਪ ਦੀ ਲੁੱਟ ਦੀ ਵਾਰਦਾਤ ਵਿਚ ਵੀ ਸ਼ਾਮਲ ਸਨ।
Mansa police nab 9 Accused
ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਨੇ ਦੱਸਿਆ ਕੀ ਮਾਨਸਾ ਸਿਟੀ 2 ਦੀ ਪੁਲਿਸ ਟੀਮ ਅਤੇ ਥਾਣਾ ਬੋਹਾ ਦੀ ਟੀਮ ਨੇ ਵੱਖ ਵੱਖ ਮਾਮਲਿਆਂ ਵਿਚ ਸਬੰਧਤ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿਚੋਂ 5 ਮੁਲਜ਼ਮ ਪੈਟਰੋਲ ਪੰਪ ਦੀ ਲੁੱਟ ਖੋਹ ਵਿਚ ਸ਼ਾਮਲ ਸਨ ਅਤੇ ਮਾਨਸਾ ਸਿਟੀ 2 ਵਿਚ ਗ੍ਰਿਫ਼ਤਾਰ ਚਾਰ ਮੁਲਜ਼ਮ ਮਾਨਸਾ ਵਿਚ ਲੁੱਟਾਂ ਖੋਹਾਂ ਤੇ ਗੱਡੀਆਂ ਚੋਰੀ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਹਨ।
SSP Mansa
ਇਹਨਾਂ ਕੋਲੋਂ 3 ਕਾਰਾਂ 11 ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇਹਨਾਂ ਕੋਲੋਂ 12 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਪੁਲਿਸ ਵੱਲ਼ੋਂ 10 ਤੋਂ ਜ਼ਿਆਦਾ ਮਾਮਲੇ ਲੁੱਟਾਂ ਖੋਹਾਂ ਅਤੇ ਚੋਰੀਆਂ ਦੇ ਟਰੇਸ ਕੀਤੇ ਗਏ। ਮਾਨਸਾ ਦੇ ਲੋਕਲ ਕੇਸਾਂ ਤੋਂ ਇਲਾਵਾ ਇਕ ਹਰਿਆਣਾ ਦਾ ਕੇਸ ਅਤੇ ਇਕ ਸੰਗਰੂਰ ਦਾ ਕੇਸ ਜਿਸ ਵਿਚ ਇਕ ਆਲਟੋ ਕਾਰ ਅਤੇ ਇਕ ਜੈੱਨ ਕਾਰ ਚੋਰੀ ਕੀਤੀ ਗਈ ਸੀ, ਵੀ ਟਰੇਸ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਜੇ ਗਿਰੋਹ ਦੇ ਤਿੰਨ ਮੈਂਬਰ ਪੁਲਿਸ ਦੇ ਹੱਥ ਨਹੀਂ ਲੱਗੇ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਕੋਲੋਂ ਹੋਰ ਸਾਮਾਨ ਵੀ ਬਰਾਮਦ ਕੀਤਾ ਜਾ ਰਿਹਾ ਹੈ।