Punjab News: ਜਿਮ ਵਿਚ ਵਰਕਆਊਟ ਕਰਦੇ ਸਮੇਂ ਪਿਆ ਦਿਲ ਦਾ ਦੌਰਾ; DSP ਦਿਲਪ੍ਰੀਤ ਸਿੰਘ ਦੀ ਮੌਤ
Published : Feb 23, 2024, 8:03 am IST
Updated : Feb 23, 2024, 9:17 am IST
SHARE ARTICLE
Punjab News: DSP dies of cardiac arrest during workout at gym
Punjab News: DSP dies of cardiac arrest during workout at gym

ਇਨ੍ਹੀਂ ਦਿਨੀਂ ਖਨੌਰੀ ਬਾਰਡਰ ’ਤੇ ਸੀ ਤਾਇਨਾਤੀ

Punjab News: ਲੁਧਿਆਣਾ ਵਿਚ ਡੀਐਸਪੀ ਦਿਲਪ੍ਰੀਤ ਸਿੰਘ (50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲਪ੍ਰੀਤ ਮਲੇਰਕੋਟਲਾ ਵਿਚ ਤਾਇਨਾਤ ਸੀ। ਇਨ੍ਹੀਂ ਦਿਨੀਂ ਉਹ ਖਨੌਰੀ ਬਾਰਡਰ ਉਤੇ ਸੇਵਾਵਾਂ ਦੇ ਰਹੇ ਸਨ। ਵੀਰਵਾਰ ਨੂੰ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਭਾਈ ਬਾਲਾ ਚੌਕ ਨੇੜੇ ਇਕ ਲਗਜ਼ਰੀ ਹੋਟਲ ਦੇ ਜਿੰਮ 'ਚ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ।

ਲੁਧਿਆਣਾ ਵਾਸੀ ਦਿਲਪ੍ਰੀਤ ਸਿੰਘ ਲਗਾਤਾਰ ਜਿੰਮ ਜਾਂਦੇ ਸਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿਚ ਏਸੀਪੀ ਵਜੋਂ ਕੰਮ ਕਰ ਚੁੱਕੇ ਹਨ। ਸਾਥੀਆਂ ਮੁਤਾਬਕ ਦਿਲਪ੍ਰੀਤ ਅਪਣੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਸੀ। ਵੀਰਵਾਰ ਨੂੰ ਉਹ ਸ਼ਾਮ ਕਰੀਬ 4 ਵਜੇ ਜਿਮ ਪਹੁੰਚੇ। ਕਸਰਤ ਕਰਦੇ ਸਮੇਂ ਉਸ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਅਚਾਨਕ ਡਿੱਗ ਗਏ, ਉਨ੍ਹਾਂ ਦੇ ਗੰਨਮੈਨ ਨੇ ਜਿੰਮ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦਿਲਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਾਸ਼ਟਰੀ ਪੱਧਰ ਦੇ ਤੈਰਾਕ ਦਿਲਪ੍ਰੀਤ ਸਿੰਘ 1992 ਵਿਚ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਵਜੋਂ ਪੁਲਿਸ ਫੋਰਸ ਵਿਚ ਭਰਤੀ ਹੋਏ ਸੀ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿਚ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਤਰੱਕੀ ਦਿਤੀ ਗਈ। ਉਨ੍ਹਾਂ ਦੀ ਭੈਣ ਵੀ ਇਕ ਅੰਤਰਰਾਸ਼ਟਰੀ ਤੈਰਾਕ ਸੀ।

ਅਪਣੀ ਸੇਵਾ ਦੌਰਾਨ ਉਨ੍ਹਾਂ ਨੇ ਕਈ ਕੇਸਾਂ ਨੂੰ ਹੱਲ ਕੀਤਾ, ਸੱਭ ਤੋਂ ਮਹੱਤਵਪੂਰਨ ਸੀ ਜਦੋਂ ਉਨ੍ਹਾਂ ਦੀ ਅਗਵਾਈ ਵਾਲੀ ਇਕ ਪੁਲਿਸ ਟੀਮ ਨੇ ਇਕ ਬਰਖਾਸਤ ਸਿਪਾਹੀ ਦੀ ਗ੍ਰਿਫਤਾਰੀ ਦੇ ਨਾਲ ਇਕ ਫਰਜ਼ੀ ਫੌਜੀ ਨੌਕਰੀ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਗਰੋਹ ਨੇ ਕਈ ਨੌਜਵਾਨਾਂ ਨੂੰ ਫੌਜ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਮਾਰੀ ਸੀ। ਦਿਲਪ੍ਰੀਤ ਨੇ ਅਪਣੀ ਟੀਮ ਨਾਲ ਮਿਲ ਕੇ ਇਕ ਸਥਾਨਕ ਜੌਹਰੀ ਅਤੇ ਉਸ ਦੀ ਪਤਨੀ ਦੇ ਦੋਹਰੇ ਕਤਲ ਕੇਸ ਨੂੰ ਵੀ ਸੁਲਝਾਇਆ ਸੀ।

(For more Punjabi news apart from Punjab News: DSP dies of cardiac arrest during workout at gym, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement