
ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਨੇ ਲਈਆਂ 58 ਹੋਰ ਜਾਨਾਂ
ਚੰਡੀਗੜ੍ਹ, 22 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਇਕ ਦਮ ਵਧ ਰਿਹਾ ਹੈ | ਜਿਥੇ ਪਾਜ਼ੇਟਿਵ ਮਾਮਲੇ ਹਰ ਦਿਨ ਵਧ ਰਹੇ ਹਨ, ਉਥੇ ਬੀਤੇ 24 ਘੰਟਿਆਂ ਵਿਚ ਮੌਤਾਂ ਦੀ ਗਿਣਤੀ ਵੀ ਵਧੀ ਹੈ | ਇਸ ਸਮੇਂ ਦੌਰਾਨ 58 ਮੌਤਾਂ ਹੋਈਆਂ ਹਨ | ਬੀਤੇ ਦਿਨ 48 ਮੌਤਾਂ ਹੋਈਆਂ ਸਨ ਅਤੇ ਇਸ ਤਰ੍ਹਾਂ 48 ਘੰਟਿਆਂ ਵਿਚ ਮੌਤਾਂ ਦੀ ਗਿਣਤੀ 100 ਤੋਂ ਵੱਧ ਹੈ | ਬੀਤੇ 24 ਘੰਟਿਆਂ ਵਿਚ 2319 ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ | ਮੌਤਾਂ ਦੀ ਤਾਜ਼ਾ ਗਿਣਤੀ ਅਨੁਸਾਰ ਸੱਭ ਤੋਂ ਵੱਧ 10 ਮੌਤਾਂ ਜ਼ਿਲ੍ਹਾ ਹੁਸ਼ਿਆਪੁਰ ਵਿਚ ਹੋਈਆਂ | ਇਸ ਤੋਂ ਬਾਅਦ ਜਲੰਧਰ ਵਿਚ 9, ਨਵਾਂ ਸ਼ਹਿਰ ਵਿਚ ਵੀ 9, ਅੰਮਿ੍ਤਸਰ ਵਿਚ 4, ਗੁਰਦਾਸਪੁਰ 4, ਬਠਿੰਡਾ, ਕਪੂਰਥਲਾ ਤੇ ਤਰਨਤਾਰਨ ਵਿਚ 3-3 ਮੌਤਾਂ ਹੋਈਆਂ | ਰੋਪੜ, ਮੋਹਾਲੀ, ਲੁਧਿਆਣਾ ਵਿਚ 2-2 ਅਤੇ ਇਸੇ ਤਰ੍ਹਾਂ ਫ਼ਾਜ਼ਿਲਕਾ, ਮਾਨਸਾ, ਪਟਿਆਲਾ ਤੇ ਸੰਗਰੂਰ ਵਿਚ ਬੀਤੇ 24 ਘੰਟੇ ਵਿਚ 1-1 ਮੌਤ ਕੋਰੋਨਾ ਨਾਲ ਹੋਈ ਹੈ | ਸੱਭ ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਲੁਧਿਆਣਾ ਵਿਚ 341, ਜਲੰਧਰ ਵਿਚ 309 ਅਤੇ ਜ਼ਿਲ੍ਹਾ ਮੋਹਾਲੀ ਵਿਚ 295 ਆਏ ਹਨ |
image