
ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਵਿਰੁਧ ਅਦਾਲਤ ਦਾ ਬੂਹਾ ਖੜਕਾਇਆ
ਨਵੀਂ ਦਿੱਲੀ, 22 ਮਾਰਚ : ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਸੋਮਵਾਰ ਨੂੰ ਸਿਖਰਲੀ ਅਦਾਲਤ ਦਾ ਰੁਖ਼ ਕਰਦਿਆਂ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਕਥਿਤ ਮਾੜੇ ਵਤੀਰੇ ਦੀ ਸੀਬੀਆਈ ਤੋਂ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾਉਣ ਲਈ ਹੁਕਮ ਦੇਣ ਲਈ ਕਿਹਾ ਹੈ |
ਪਰਮਬੀਰ ਸਿੰਘ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ | ਉਨ੍ਹਾਂ ਨੇ ਮੁੰਬਈ ਦੇ ਪੁਲਿਸ ਕਮਿਸ਼ਨਰ ਅਹੁਦੇ ਤੋਂ ਉਨ੍ਹਾਂ ਦੇ ਤਬਾਦਲੇ ਨੂੰ 'ਮਨਮਰਜ਼ੀ ਵਾਲਾ' ਅਤੇ 'ਗ਼ੈਰ ਕਾਨੂੰਨੀ' ਹੋਣ ਦਾ ਦੋਸ਼ ਲਗਾਉਂਦੇ ਹੋਏ ਇਸ ਹੁਕਮ ਨੂੰ ਰੱਦ ਕਰਨ ਦੀ ਵੀ ਬੇਨਤੀ ਕੀਤੀ ਹੈ | ਉਨ੍ਹਾਂ ਨੇ ਅਪਣੀ ਅਰਜ਼ੀ ਵਿਚ ਦੋਸ਼ ਲਾਉਂਦਿਆਂ ਕਿਹਾ,''ਦੇਸ਼ਮੁਖ ਨੇ ਅਪਣੇ ਘਰ 'ਤੇ ਫ਼ਰਵਰੀ 2021 ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਣਦੇਖੀ ਕਰਦੇ
ਹੋਏ ਅਪਰਾਧ ਖ਼ੁਫ਼ੀਆ ਇਕਾਈ, ਮੁੰਬਈ ਦੇ ਸਚਿਨ ਵਾਜੇ ਅਤੇ ਸਮਾਜ ਸੇਵਾ ਬਰਾਂਚ, ਮੁੰਬਈ ਦੇ ਏਸੀਪੀ ਸੰਜੇ ਪਾਟਿਲ ਸਹਿਤ ਹੋਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ imageਹਰ ਮਹੀਨੇ 100 ਕਰੋੜ ਰੁਪੲੈ ਦੀ ਵਸੂਲੀ ਕਰਨ ਦਾ ਟੀਚਾ ਦਿਤਾ ਸੀ | ਨਾਲ ਹੀ ਵੱਖ ਵੱਖ ਸੰਸਥਾਵਾਂ ਅਤੇ ਹੋਰ ਸਰੋਤਾਂ ਤੋਂ ਵੀ ਵਸੂਲੀ ਕਰਨ ਦਾ ਹੁਕਮ ਦਿਤਾ ਸੀ |''
ਉਨ੍ਹਾਂ ਨੇ ਦੇਸ਼ਮੁਖ ਦੇ ਮਾੜੇ ਵਤੀਰੇ ਦਾ ਪ੍ਰਗਟਾਵਾ ਕਰਨ 'ਤੇ ਬਦਲੇ ਦੀ ਕਾਰਵਾਈ ਤਹਿਤ ਉਨ੍ਹਾਂ 'ਤੇ (ਪਰਮਬੀਰ ਸਿੰਘ 'ਤੇ) ਕਿਸੇ ਵੀ ਤਰ੍ਹਾਂ ਦੀ ਸਖ਼ਤ ਕਾਰਵਾਈ ਤੋਂ ਸੁਰੱਖਿਆ ਦੇਣ ਲਈ ਅਦਾਲਤ ਨੂੰ ਹੁਕਮ ਜਾਰੀ ਕਰਨ ਦੀ ਬੇਨਤੀ ਕੀਤੀ ਹੈ | (ਪੀਟੀਆਈ)