
ਬਿਨਾਂ ਪਛਾਣ ਤੋਂ ਰੇਲਵੇ ਸਟੇਸ਼ਨ ਅੰਦਰ ਨਹੀਂ ਹੋਵੇਗੀ ਐਂਟਰੀ
ਚੰਡੀਗੜ੍ਹ : ਦੇਸ਼ ਅੰਦਰ ਵਧਦੇ ਕਰੋਨਾ ਕੇਸ ਅਤੇ ਹੋਲੀ ਦੀ ਆਮਦ ਦੇ ਮੱਦੇਨਜ਼ਰ ਰੇਲਵੇ ਨੇ ਅਹਿਤਿਆਤੀ ਕਦਮ ਚੁਕਣੇ ਸ਼ੁਰੂ ਕਰ ਦਿੱਤੇ ਹਨ। ਖਾਸ ਕਰ ਕੇ ਹੋਲੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਲੋਕ ਆਪਣੇ ਪਿਤਰੀ ਰਾਜਾਂ ਵੱਲ ਕੂਚ ਕਰਦੇ ਹਨ। ਇਨ੍ਹਾਂ ਯਾਤਰੀਆਂ ਦੀਆਂ ਦਿੱਤਕਾਂ ਨੂੰ ਧਿਆਨ ਵਿਚ ਰਖਦਿਆਂ ਰੇਲਵੇ ਨੇ 13 ਹੋਲੀ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟਰੇਨਾਂ 27 ਤੋਂ 31 ਮਾਰਚ ਦਰਮਿਆਨ ਚੱਲਣਗੀਆਂ।
Railway
ਇਨ੍ਹਾਂ ਟ੍ਰੇਨਾਂ ’ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹੋਲੀ ਸਪੈਸ਼ਲ 04608 ਨੂੰ 28 ਮਾਰਚ, ਵਾਰਾਣਸੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹੋਲੀ ਸਪੈਸ਼ਲ 04609 ਨੂੰ 30 ਮਾਰਚ, ਨਿਊ ਦਿੱਲੀ ਮਾਤਾ ਵੈਸ਼ਨੋ ਦੇਵੀ ਕਟੜਾ 02445 ਨੂੰ 30 ਮਾਰਚ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨਿਊ ਦਿੱਲੀ ਸਪੈਸ਼ਲ 02446 ਨੂੰ 31 ਮਾਰਚ, ਬਠਿੰਡਾ ਵਾਰਾਣਸੀ ਹੋਲੀ ਸਪੈਸ਼ਲ 048998 ਨੂੰ 28 ਮਾਰਟਚ, ਵਾਰਾਣਸੀ ਬਠਿੰਡਾ ਹੋਲੀ ਸਪੈਸ਼ਲ 04997 ਨੂੰ 29 ਮਾਰਚ, ਚੰਡੀਗੜ੍ਹ ਗੋਰਖਪੁਰ ਸਪੈਸ਼ਲ 04924 ਨੂੰ 30 ਮਾਰਚ, ਗੋਰਖਪੁਰ ਚੰਡੀਗੜ੍ਹ ਸਪੈਸ਼ਲ 04923 ਨੂੰ 26 ਮਾਰਚ, ਨੰਗਲ ਡੈਮ ਕੋਲਕਾਤਾ ਡੈਮ ਲਖਨੳਊ ਸਪੈਸ਼ਲ 04510 ਨੂੰ 29 ਮਾਰਚ ਤੇ ਲਖਨਊ ਨੰਗਲ ਡੈਮ ਸਪੈਸ਼ਲ 04509 ਨੂੰ 30 ਮਾਰਚ ਨੂੰ ਚਲਾਇਆ ਜਾ ਰਿਹਾ ਹੈ।
Indian Railway
ਕਾਬਲੇਗੌਰ ਹੈ ਕਿ ਕੋਰੋਨਾ ਮਹਾਮਾਰੀ ਦੇ ਮੁੜ ਪੈਰ ਪਸਾਰਨ ਨੂੰ ਲੈ ਕੇ ਸਰਕਾਰ ਨੇ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸੇ ਦੇ ਮੱਦੇਨਜ਼ਰ ਰੇਲਵੇ ਨੇ ਵੀ ਰੇਲਵੇ ਟਿਕਟ ਦੇ ਨਾਲ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਕਰ ਦਿਤਾ ਹੈ। ਦੱਸ ਦਈਏ ਕਿ ਪੰਜਾਬ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰੇਲਵੇ ਨੇ ਟਿਕਟ ਦੇ ਨਾਲ ਪਛਾਣ ਪੱਤਰ ਦਿਖਾਉਣਾ ਜ਼ਰੂਰੀ ਕਰ ਦਿੱਤਾ ਹੈ।
Railway Ticket Reservation Rules
ਯਾਤਰੀਆਂ ਨੂੰ ਰੇਲਵੇ ਸਟੇਸ਼ਨ ਜਾਣ ਸਮੇਂ ਆਪਣੀ ਆਧਾਰ ਕਾਰਨ ਨਾਲ ਰੱਖਣਾ ਪਵੇਗਾ। ਆਧਾਰ ਕਾਰਨ ਤੋਂ ਬਿਨਾਂ ਰੇਲਵੇ ਸਟੇਸ਼ਨ ਵਿਚ ਦਾਖ਼ਲਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਸਟੇਸ਼ਨ ਅੰਦਰ ਲਾਈਨ ਵਿਚ ਲੱਗ ਕੇ ਚੈਕਿੰਗ ਵੀ ਕਰਵਾਉਣੀ ਪਵੇਗੀ। ਰੇਲਵੇ ਅਧਿਕਾਰੀ ਰੇਲਵੇ ਰਿਜ਼ਰਵੇਸ਼ਨ ਟਿਕਟ ਅਤੇ ਪਛਾਣ ਪੱਤਰ ਦੀ ਜਾਂਚ ਤੋਂ ਬਾਅਦ ਅੱਗੇ ਜਾਣ ਦੀ ਇਜ਼ਾਜਤ ਦੇਣਗੇ। ਇਸ ਤੋਂ ਇਲਾਵਾ ਮਾਸਕ, ਸੈਟੇਜਾਈਜ਼ਰ ਸਮੇਤ ਸਰੀਰਕ ਤਾਪਮਾਨ ਦੀ ਜਾਂਚ ਵਰਗੇ ਮਾਪਦੰਡਾਂ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ।