Railway Jalandhar News : ਰੇਲਵੇ ਦੀ ਲਾਪਰਵਾਹੀ! 50 ਪੈਟਰੋਲ ਟੈਂਕਰਾਂ ਵਾਲੀ ਮਾਲ ਗੱਡੀ ਜਲੰਧਰ ਰੁਕਣ ਦੀ ਬਜਾਏ ਪਠਾਨਕੋਟ-ਜੰਮੂ ਰੂਟ ’ਤੇ ਗਈ

By : BALJINDERK

Published : Mar 23, 2024, 5:17 pm IST
Updated : Mar 24, 2024, 1:29 pm IST
SHARE ARTICLE
Railways station
Railways station

Railway Jalandhar News :ਟਰੇਨ ’ਚ ਹਵਾਈ ਜਹਾਜ਼ ਦਾ ਸੀ ਤੇਲ, ਹੋ ਸਕਦਾ ਸੀ ਵੱਡਾ ਨੁਕਸਾਨ

Railway Jalandhar News : ਪੰਜਾਬ ਵਿੱਚ ਫਿਰ ਤੋਂ ਰੇਲਵੇ ਦੀ ਲਾਪਰਵਾਹੀ ਸਾਹਮਣੇ ਆਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਲੰਧਰ ਦੇ ਸੁੱਚੀਪਿੰਡ ਸਥਿਤ ਇੰਡੀਅਨ ਆਇਲ ਸਟੇਸ਼ਨ ’ਤੇ ਆ ਰਹੀ ਮਾਲ ਗੱਡੀ ਉਥੇ ਰੁਕਣ ਦੀ ਬਜਾਏ ਸਿੱਧੀ ਪਠਾਨਕੋਟ-ਜੰਮੂ ਰੂਟ ’ਤੇ ਚਲੀ ਗਈ। ਜਦੋਂ ਬਿਨਾਂ ਕਿਸੇ ਜਾਣਕਾਰੀ ਦੇ ਉਕਤ ਰੂਟ ’ਤੇ ਇਕ ਮਾਲ ਗੱਡੀ ਦੇਖੀ ਤਾਂ ਅਧਿਕਾਰੀ ਹੈਰਾਨ ਰਹਿ ਗਏ। ਕਿਉਂਕਿ ਜੇਕਰ ਉਕਤ ਰਸਤੇ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜੋ:Delhi News : ਭਾਰਤ ਨੇ ਜਰਮਨੀ ਦੇ ਦੂਤਘਰ ਦੇ ਡਿਪਟੀ ਚੀਫ਼ ਨੂੰ ਕੀਤਾ ਤਲਬ

ਉਕਤ ਮਾਲ ਗੱਡੀ ਨੂੰ ਹੁਸ਼ਿਆਰਪੁਰ ਦੇ ਮੁਕੇਰੀਆ ਰੇਲਵੇ ਸਟੇਸ਼ਨ ਨੇੜੇ ਰੋਕਿਆ ਗਿਆ ਅਤੇ ਉਥੋਂ ਉਕਤ ਪੈਟਰੋਲ ਟੈਂਕਰ ਨੂੰ ਦੁਬਾਰਾ ਜਲੰਧਰ ਲਈ ਰਵਾਨਾ ਕੀਤਾ ਗਿਆ। ਪੂਰੀ ਮਾਲ ਗੱਡੀ ਨਾਲ ਪੈਟਰੋਲ ਟੈਂਕਰ ਲੱਗੇ ਹੋਏ ਸਨ। ਦੱਸ ਦਈਏ ਕਿ ਫਿਰੋਜ਼ਪੁਰ ਡਿਵੀਜ਼ਨ ਉਪਰੋਕਤ ਘਟਨਾ ਨੂੰ ਵੱਡੀ ਘਟਨਾ ਮੰਨ ਰਹੀ ਹੈ। ਕਿਉਂਕਿ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜੋ:Bhutan News : ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ’ਚ ਭਾਰਤ ਦੇ ਸਹਿਯੋਗ ਨਾਲ ਬਣੇ ਆਧੁਨਿਕ ਹਸਪਤਾਲ ਦਾ ਕੀਤਾ ਉਦਘਾਟਨ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਾਲ ਗੱਡੀ 50 ਤੇਲ ਕੈਂਟਰਾਂ ਨਾਲ ਗਾਂਧੀਧਾਮ ਤੋਂ ਰਵਾਨਾ ਹੋਈ ਸੀ। ਜਿਸ ਨੇ ਅੱਜ ਜਲੰਧਰ ਦੇ ਸੁੱਚੀਪਿੰਡ ਰੇਲਵੇ ਹੌਲਟ ਤੋਂ ਇੰਡੀਅਨ ਆਇਲ ਵਿੱਚ ਜਾਣਾ ਸੀ। ਇਸ ਦੌਰਾਨ ਲੁਧਿਆਣਾ ਵਿਖੇ ਉਕਤ ਮਾਲ ਗੱਡੀ ਦਾ ਡਰਾਈਵਰ ਸਵੇਰੇ ਹੀ ਬਦਲ ਦਿੱਤਾ ਗਿਆ। ਜਿਸ ਨੂੰ ਰੇਲ ਗੱਡੀ ਦਾ ਵੱਖਰਾ ਮੀਮੋ ਦਿੱਤਾ ਗਿਆ।

ਇਹ ਵੀ ਪੜੋ:Muktsar News: ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਦੂਜਾ ਜ਼ਖ਼ਮੀ  

ਜਿਸ ਤੋਂ ਬਾਅਦ ਜਦੋਂ ਮਾਲ ਗੱਡੀ ਲੁਧਿਆਣਾ ਤੋਂ ਰਵਾਨਾ ਹੋਈ ਤਾਂ ਸਟੇਸ਼ਨ ਕੋਡ ਲਿਸਟ ਵੀ ਡਰਾਈਵਰ ਨੂੰ ਦੇ ਦਿੱਤੀ ਗਈ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮਾਲ ਗੱਡੀ ਜਲੰਧਰ ਸੁੱਚੀ ਪਿੰਡ ਇੰਡੀਅਨ ਆਇਲ ਵਿਖੇ ਰੁਕਣੀ ਹੈ। ਜਿਸ ਕਾਰਨ ਉਹ ਮਾਲ ਗੱਡੀ ਲੈ ਕੇ ਪਠਾਨਕੋਟ-ਜੰਮੂ ਰੂਟ ’ਤੇ ਚਲਾ ਗਿਆ। ਡਰਾਈਵਰ ਨੂੰ ਮੁਕੇਰੀਆਂ ਜਾਣ ਤੋਂ ਬਾਅਦ ਪਤਾ ਲੱਗਾ।

ਇਹ ਵੀ ਪੜੋ:Jalandhar News : ਟਰੈਵਲ ਏਜੰਟ ਨੇ ਔਰਤ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ 4.50 ਲੱਖ ਦੀ ਠੱਗੀ

ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ’ਚ ਇੱਕ ਮਾਲ ਗੱਡੀ ਬਿਨਾਂ ਡਰਾਈਵਰ ਦੇ ਚੱਲਦੀ ਦੇਖੀ ਗਈ ਸੀ। ਜਿਸ ਨੂੰ ਕਿਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ। ਉਕਤ ਗੱਡੀ ਬਿਨਾਂ ਡਰਾਈਵਰ ਤੋਂ ਕਠੂਆ ਤੋਂ ਪੰਜਾਬ ਪਹੁੰਚੀ ਸੀ। ਇਸ ਸਬੰਧੀ ਫਿਰੋਜ਼ਪੁਰ ਡਵੀਜ਼ਨ ਦੇ ਡੀਆਰਐਮ ਨੇ ਕਰੀਬ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪਿਛਲੇ 40 ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਡਰਾਈਵਰ ਦੀ ਲਾਪਰਵਾਹੀ ਸਾਹਮਣੇ ਆਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਟਰੇਨ ’ਚ ਹਵਾਈ ਜਹਾਜ਼ ਦਾ ਤੇਲ ਸੀ।

ਇਹ ਵੀ ਪੜੋ:Hoshiarpur News :ਤੂੜੀ ਦੀ ਟਰਾਲੀ ਪਲਟਣ ਕਾਰਨ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ 

 (For more news apart from Negligence of Railways News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement