Bhutan News : ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ’ਚ ਭਾਰਤ ਦੇ ਸਹਿਯੋਗ ਨਾਲ ਬਣੇ ਆਧੁਨਿਕ ਹਸਪਤਾਲ ਦਾ ਕੀਤਾ ਉਦਘਾਟਨ

By : BALJINDERK

Published : Mar 23, 2024, 3:52 pm IST
Updated : Mar 23, 2024, 5:02 pm IST
SHARE ARTICLE
Prime Minister Narendra Modi and Prime Minister of Bhutan Tshering Tobge inaugurating the
Prime Minister Narendra Modi and Prime Minister of Bhutan Tshering Tobge inaugurating the "Gylatson Jetson Pema Mother and Child Hospital".

Bhutan News : ਭਾਰਤ ਅਗਲੇ ਪੰਜ ਸਾਲਾਂ ’ਚ ਭੂਟਾਨ ਨੂੰ 10,000 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗਾ

Bhutan News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਭੂਟਾਨ ਸ਼ੇਰਿੰਗ ਤੋਬਗੇ ਨੇ ਭਾਰਤੀ ਸਹਿਯੋਗ ਨਾਲ ਬਣੇ ਆਧੁਨਿਕ ਹਸਪਤਾਲ ਦਾ ਉਦਘਾਟਨ ਕੀਤਾ। ਇਹ ਹਸਪਤਾਲ ਔਰਤਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ‘‘ਗਾਇਲਟਸਨ ਜੇਟਸਨ ਪੇਮਾ ਵੈਂਗਚੱਕ ਮਦਰ ਐਂਡ ਚਾਈਲਡ ਹਸਪਤਾਲ’’ ਆਧੁਨਿਕ ਸਹੂਲਤਾਂ ਨਾਲ ਲੈਂਸ, 150 ਬਿਸਤਰਿਆਂ ਵਾਲਾ ਹਸਪਤਾਲ ਹੈ ਜੋ ਭਾਰਤ ਸਰਕਾਰ ਦੇ ਸਹਿਯੋਗ ਨਾਲ ਥਿੰਫੂ ਵਿੱਚ ਬਣਾਇਆ ਗਿਆ ਹੈ। 

ਇਹ ਵੀ ਪੜੋ:Muktsar News: ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਦੂਜਾ ਜ਼ਖ਼ਮੀ

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੋਸਟ ’ਚ ਕਿਹਾ ਕਿ ਭੂਟਾਨ ਵਿੱਚ ‘‘ਗਾਇਲਟਸਨ ਜੇਟਸਨ ਪੇਮਾ ਵੈਂਗਚੱਕ ਮਦਰ ਐਂਡ ਚਾਈਲਡ ਹਸਪਤਾਲ’’ ਦਾ ਉਦਘਾਟਨ ਕੀਤਾ ਹੈ। ਇਹ ਹਸਪਤਾਲ ਗੁਣਵੱਤਾ ਸਿਹਤ ਦੇਖਭਾਲ ਦਿੰਦੇ ਹੋਏ ਕਈ ਪਰਿਵਾਰਾਂ ਦੇ ਲਈ ਉਮੀਦ ਦੀ ਕਿਰਨ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਵਾਂ ਹਸਪਤਾਲ ਪਾਲਣ ਪੋਸ਼ਣ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। 

ਇਹ ਵੀ ਪੜੋ:Jalandhar News : ਟਰੈਵਲ ਏਜੰਟ ਨੇ ਔਰਤ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ 4.50 ਲੱਖ ਦੀ ਠੱਗੀ 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸਿਹਤ ਦੇਖਭਾਲ ’ਚ ਭਾਈਵਾਲੀ ਨੂੰ ਹੁਲਾਰਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਦੇ ਨਾਲ ਥਿੰਫੂ ਵਿੱਚ ‘‘ਗਾਇਲਟਸਨ ਜੇਟਸਨ ਪੇਮਾ ਮਦਰ ਐਂਡ ਚਾਈਲਡ ਹਸਪਤਾਲ’’ ਦਾ ਉਦਘਾਟਨ ਕੀਤਾ। ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਭਾਰਤ-ਭੂਟਾਨ ਵਿਕਾਸ ਸਹਿਯੋਗ ਦੀ ਇੱਕ ਚਮਕਦੀ ਮਿਸਾਲ ਹੈ।

ਇਹ ਵੀ ਪੜੋ:Hoshiarpur News :ਤੂੜੀ ਦੀ ਟਰਾਲੀ ਪਲਟਣ ਕਾਰਨ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ 

ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਦੋ ਪੜਾਵਾਂ ਵਿਚ ਹਸਪਤਾਲ ਦੇ ਵਿਕਾਸ ਲਈ ਸਮਰਥਨ ਕੀਤਾ ਹੈ। ਪਹਿਲੇ ਪੜਾਅ ਦਾ ਨਿਰਮਾਣ 22 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ। ਦੂਜੇ ਪੜਾਅ ਦਾ ਨਿਰਮਾਣ 12ਵੀਂ ਪੰਜ ਸਾਲਾ ਯੋਜਨਾ ਤਹਿਤ 119 ਕਰੋੜ ਰੁਪਏ ਦੀ ਲਾਗਤ ਨਾਲ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਉਸਾਰੀ ਦਾ ਕੰਮ ਹਾਲ ਹੀ ਵਿੱਚ ਪੂਰਾ ਹੋਇਆ ਸੀ। ਇਸ ਨਵੇਂ ਬਣੇ ਹਸਪਤਾਲ ਨਾਲ ਭੂਟਾਨ ’ਚ ਮਾਵਾਂ ਅਤੇ ਬਾਲ ਸਿਹਤ ਸੇਵਾਵਾਂ ਦੀ ਗੁਣਵੱਤਾ ’ਚ ਵਾਧਾ ਹੋਵੇਗਾ। ਨਵੇਂ ਹਸਪਤਾਲ ’ਚ ਬਾਲ ਗਾਇਨੀਕੋਲੋਜੀ ਅਤੇ ਪ੍ਰਸੂਤੀ, ਅਨੱਸਥੀਸੀਓਲੋਜੀ, ਅਪਰੇਸ਼ਨ ਥੀਏਟਰ, ਨਿਓਨੇਟਲ ਇੰਟੈਂਸਿਵ ਕੇਅਰ ਅਤੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਲਈ ਆਧੁਨਿਕ ਸਹੂਲਤਾਂ ਹੋਣਗੀਆਂ। 
ਭੂਟਾਨ ਦੇ ਸਿਹਤ ਮੰਤਰੀ ਟੈਂਡਿਨ ਵਾਂਗਚੁਕ ਨੇ ਪੀਟੀਆਈ ਵੀਡੀਓ ਰਾਹੀਂ ਦੱਸਿਆ ਹੈ ਕਿ ਭੂਟਾਨ ਨੂੰ ਭਾਰਤ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ, ਖਾਸ ਤੌਰ ’ਤੇ ਸਿਹਤ ਖੇਤਰ ਵਿੱਚ, ਤਿੰਨ ਰੈਫਰਲ ਹਸਪਤਾਲਾਂ ਤੋਂ ਲੈ ਕੇ ਹੋਰ ਸਿਹਤ ਸਹੂਲਤਾਂ ਤੱਕ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ।

ਇਹ ਵੀ ਪੜੋ:Chandigarh News: ਚੰਡੀਗੜ੍ਹ ਪੁਲਿਸ ਨੇ ਸੈਕਟਰ 16 ਦੀ ਸੜਕ ਨੂੰ ਬਿਨਾਂ ਕਿਸੇ ਸੂਚਨਾ ਦੇ ਵਨ-ਵੇ ਕੀਤਾ

 ਉਨ੍ਹਾਂ ਕਿਹਾ ਕਿ ਇਹ ਹਸਪਤਾਲ ਪੂਰੀ ਤਰ੍ਹਾਂ ਭੂਟਾਨ ਦੀਆਂ ਮਾਵਾਂ ਅਤੇ ਬੱਚਿਆਂ ਨੂੰ ਸਮਰਪਿਤ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਕੰਪਲੈਕਸ ਵਿਚ ਕੈਂਸਰ ਹਸਪਤਾਲ ਬਣਾਉਣ ਦੀ ਵੀ ਤਜਵੀਜ਼ ਹੈ। ਉਨ੍ਹਾਂ ਕਿਹਾ, “ਅਸੀਂ ਕੈਂਸਰ ਮਰੀਜ਼ਾਂ ਨੂੰ ਭਾਰਤ ਭੇਜ ਰਹੇ ਹਾਂ। ਇਸ ਲਈ, ਕੈਂਸਰ ਹਸਪਤਾਲ ਦੇ ਨਿਰਮਾਣ ਦੇ ਮੁਕੰਮਲ ਹੋਣ ਤੋਂ ਬਾਅਦ, ਮੈਨੂੰ ਲੱਗਦਾ ਹੈ ਕਿ ਇਹ ਭੂਟਾਨ ਦੀਆਂ ਸਿਹਤ ਸੇਵਾਵਾਂ ਦੀ ਵਿਸ਼ੇਸ਼ ਡਾਕਟਰੀ ਦੇਖਭਾਲ ਨੂੰ ਵੀ ਹੁਲਾਰਾ ਦੇਵੇਗਾ।’’ 
ਭੂਟਾਨ ਨਾਲ ਭਾਰਤ ਦੇ ਵਿਲੱਖਣ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਨੂੰ ਦੋ ਦਿਨਾਂ ਰਾਜ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੱਕ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਤੋਬਗੇ ਨਾਲ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭਾਰਤ ਅਗਲੇ ਪੰਜ ਸਾਲਾਂ ਵਿੱਚ ਭੂਟਾਨ ਨੂੰ 10,000 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗਾ। 

ਇਹ ਵੀ ਪੜੋ:Delhi News : ਏਜੰਸੀ ਦੀ ਕਾਰਵਾਈ ਤੋਂ ਬਾਅਦ ਇਹਨਾਂ ਮੁੱਖ ਮੰਤਰੀਆਂ ਨੇ ਛੱਡੀ ਕੁਰਸੀ, ਕਿਸ-ਕਿਸ ਦਾ ਨਾਮ ਸ਼ਾਮਲ? 

ਭੂਟਾਨ ਦੇ ਰਾਜਾ ਨੇ ਸ਼ੁੱਕਰਵਾਰ ਨੂੰ ਇੱਕ ਜਨਤਕ ਸਮਾਗਮ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਆਰਡਰ ਆਫ਼ ਦ ਡਰੁਕ ਗਯਾਲਪੋ’ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਦੇਸ਼ੀ ਸਰਕਾਰ ਦੇ ਮੁਖੀ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਰਾਤ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਸੀ, ‘‘ਮੈਂ ’ਆਰਡਰ ਆਫ ਦ ਡਰੁਕ ਗਯਾਲਪੋ’ ਸਨਮਾਨ ਨੂੰ ਬੜੀ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਮੈਂ ਇਹ ਸਨਮਾਨ ਪ੍ਰਦਾਨ ਕਰਨ ਲਈ ਭੂਟਾਨ ਦੇ ਰਾਜਾ ਦਾ ਧੰਨਵਾਦ ਕਰਦਾ ਹਾਂ। ਮੈਂ ਇਹ ਸਨਮਾਨ ਭਾਰਤ ਦੇ 140 ਕਰੋੜ ਲੋਕਾਂ ਨੂੰ ਸਮਰਪਿਤ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਭਾਰਤ-ਭੂਟਾਨ ਸਬੰਧ ਵਧਦੇ ਰਹਿਣਗੇ ਅਤੇ ਸਾਡੇ ਨਾਗਰਿਕਾਂ ਨੂੰ ਲਾਭ ਪਹੁੰਚਾਉਂਦੇ ਰਹਿਣਗੇ।’’ ਭਾਰਤ ਅਤੇ ਭੂਟਾਨ ਦਰਮਿਆਨ ਕੂਟਨੀਤਕ ਸਬੰਧ 1968 ਵਿੱਚ ਸਥਾਪਿਤ ਹੋਏ ਸਨ। ਭਾਰਤ-ਭੂਟਾਨ ਸਬੰਧਾਂ ਦਾ ਬੁਨਿਆਦੀ ਢਾਂਚਾ 1949 ਵਿਚ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਅਤੇ ਸਹਿਯੋਗ ਦੀ ਸੰਧੀ ਹੈ, ਜਿਸ ਵਿੱਚ ਫਰਵਰੀ 2007 ਵਿੱਚ ਸੋਧ ਕੀਤੀ ਗਈ ਸੀ। 

ਇਹ ਵੀ ਪੜੋ:Haryana News: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ  

 (For more news apart from  Prime Minister Modi inaugurated a hospital in Bhutan News in Punjabi, stay tuned to Rozana Spokesman)

Location: Bhutan, Thimphu, Thimphu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement