
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ 'ਚ ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਦਿਤੀ ਹੈ। ਇਨ੍ਹਾਂ ਨਤੀਜਿਆਂ ਦੌਰਾਨ ਲੁਧਿਆਣਾ ਦੀ ਪੂਜਾ ਜੋਸ਼ੀ ਨੇ ਪੂਰੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਦੇ ਹੀ ਵਿਵੇਕ ਰਾਜਪੂਤ ਨੇ ਦੂਜਾ ਤੇ ਮੁਕਤਸਰ ਦੀ ਜਸਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਵਾਰ ਦਾ ਪਾਸ ਵਿਦਿਆਰਥੀਆਂ ਦੀ ਦਰ 67.97 ਫੀ ਸਦੀ ਰਹੀ ਜਦਕਿ ਪਿਛਲੇ ਸਾਲ ਪਾਸ ਵਿਦਿਆਰਥੀਆਂ ਦੀ ਦਰ 62.36 ਫੀ ਸਦੀ ਸੀ।
12th resultਦਸ ਦਈਏ ਕਿ ਲੁਧਿਆਣਾ ਦੀ ਪੂਜਾ ਜੋਸ਼ੀ ਨੇ 98.00 ਫੀ ਸਦੀ ਅੰਕ ਲੈ ਕੇ ਪਹਿਲਾ, ਲੁਧਿਆਣਾ ਦੇ ਹੀ ਵਿਵੇਕ ਰਾਜਪੂਤ ਨੇ 97.55 ਫੀ ਸਦੀ ਅੰਕ ਲੈ ਕੇ ਦੂਜਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਜਸਨੂਰ ਕੌਰ ਨੇ 97.33 ਫੀ ਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।
Punjab school education boardਇਸ ਤੋਂ ਇਲਾਵਾ ਸਪੋਰਟਸ ‘ਚ ਲੁਧਿਆਣਾ ਦੀ ਪ੍ਰਾਚੀ ਗੌਰ ਨੇ 100.00 ਫੀ ਸਦੀ ਅੰਕ ਲੈ ਕੇ ਪਹਿਲਾ, ਲੁਧਿਆਣਾ ਦੀ ਹੀ ਪੁਸ਼ਪਿੰਦਰ ਕੌਰ ਨੇ 100 ਫੀ ਸਦੀ ਅੰਕ ਲੈ ਕੇ ਦੂਜਾ ਤੇ ਫਰੀਦਕੋਟ ਦੀ ਮਨਦੀਪ ਕੌਰ ਨੇ 99.56 ਫੀ ਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।
12th resultਇਹ ਪਹਿਲੀ ਵਾਰ ਹੈ ਜਦੋਂ ਸਿੱਖਿਆ ਬੋਰਡ ਇੰਨੀ ਛੇਤੀ ਨਤੀਜਾ ਐਲਾਨਿਆ ਹੈ। ਪਿਛਲੇ ਸਾਲ ਬੋਰਡ ਨੇ 13 ਮਈ ਨੂੰ ਨਤੀਜਾ ਐਲਾਨਿਆ ਸੀ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਵੈੱਬਸਾਈਟ pseb.ac.in ‘ਤੇ ਵੇਖਿਆ ਜਾ ਸਕਦਾ ਹੈ। ਬੋਰਡ ਨੇ ਇਸ ਵਾਰ ਸਾਰਾ ਕੰਮ ਆਨਲਾਈਨ ਕੀਤਾ ਸੀ ਜਿਸ ਕਰਕੇ ਨਤੀਜਾ ਸਹੀ ਸਮੇਂ ਉੱਪਰ ਆ ਰਿਹਾ ਹੈ। 12ਵੀਂ ਦੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਹੋਈ ਸੀ।