
ਬਜ਼ੂਰਗਾਂ ਦੀ ਨਿਸ਼ਾਨੀ ਨੂੰ ਸੰਭਾਲ ਰਹੇ ਹਨ ਪਰਵਾਰ
ਲੁਧਿਆਣਾ: ਅੱਜ ਦਾ ਯੁੱਗ ਮਾਡਰਨ ਹੋ ਗਿਆ ਅਤੇ ਲੋਕ ਇਸ ਦੇ ਨਾਲ ਨਾਲ ਚੱਲਣਾ ਸਿਖ ਗਏ ਹਨ। ਮੌਜੂਦਾ ਸਮੇਂ ਵਿਚ ਮਾਡਰਨ ਚੀਜਾਂ ਨੂੰ ਤਵੱਜੋਂ ਦਿਤੀ ਜਾਂਦੀ ਹੈ। ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਅਜਿਹੇ ਸਮੇਂ ਵਿਚ ਵੀ ਲੋਕਾਂ ਨੂੰ ਐਂਟਿਕ ਘੜੀਆਂ ਦਾ ਪਾਗਲਪਨ ਹੈ। ਅੱਜ ਦੀ ਮਾਡਰਨ ਜ਼ਿੰਦਗੀ ਦੇ ਦੌਰ ਵਿਚ ਐਂਟਿਕ ਘੜੀਆਂ ਦਾ ਟ੍ਰੈਂਡ ਤੇਜ਼ੀ ਨਾਲ ਵਧ ਰਿਹਾ ਹੈ।
Antique Clock
ਲੋਕ ਘਰ ਦੇ ਡ੍ਰਾਇੰਗ ਰੂਮ ਵਿਚ ਅਪਣੇ ਨਿਜੀ ਰੂਮ ਵਿਚ ਐਂਟਿੰਕ ਘੜੀਆਂ ਨੂੰ ਥਾਂ ਦੇ ਰਹੇ ਹਨ। ਟਿਕ-ਟਿਕ ਦੀ ਆਵਾਜ਼ ਬੇਸ਼ੱਕ ਹਰ ਘੜੀ ਵਿਚ ਸੁਣਨ ਨੂੰ ਮਿਲਦੀ ਹੈ ਪਰ ਐਂਟਿਕ ਵਾਲੇ ਕਲਾਕ ਵਿਚ ਲੱਗੀ ਬੈੱਲ ਅਲੱਗ ਹੀ ਆਵਾਜ਼ ਕਰਦੀ ਹੈ ਜੋ ਇਸ ਨੂੰ ਹੋਰਾਂ ਘੜੀਆਂ ਨਾਲੋਂ ਵੱਖਰਾ ਬਣਾ ਦਿੰਦੀ ਹੈ। ਕਈ ਘਰਾਂ ਵਿਚ ਅਜੇ ਵੀ ਅਜਿਹੀਆਂ ਘੜੀਆਂ ਅਪਣੇ ਬਜ਼ੁਰਗਾਂ ਦੇ ਸਮੇਂ ਤੋਂ ਹਨ। ਐਂਟਿਕ ਘੜੀਆਂ ਹੁਣ ਦੇ ਸਮੇਂ ਵਿਚ ਨਹੀਂ ਮਿਲਦੀਆਂ।
Antique Clock
ਇਸ ਨੂੰ ਕਾਇਮ ਰੱਖਣ ਲਈ ਕਈ ਲੋਕਾਂ ਨੇ ਅਜਿਹੀਆਂ ਘੜੀਆਂ ਨੂੰ ਅਪਣੇ ਘਰ ਸਜਾਵਟ ਲਈ ਰੱਖਿਆ ਹੋਇਆ ਹੈ। ਅੱਜ ਦੇ ਯੁੱਗ ਵਿਚ ਅਜਿਹੇ ਘਰ ਵੀ ਜਿੱਥੇ 12 ਸਾਲਾਂ ਤੋਂ ਐਂਟਿਕ ਘੜੀਆਂ ਹਨ ਸੰਭਾਲੀਆਂ ਹੋਈਆਂ ਹਨ। ਇਹ ਐਂਟਿੰਕ ਕਲਾਕ ਬਹੁਤ ਹੀ ਆਕਰਸ਼ਿਤ ਹੁੰਦੇ ਹਨ। ਇਹਨਾਂ ਘੜੀਆਂ ਵਰਗੇ ਡਿਜ਼ਾਇਨ ਅੱਜ ਦੇ ਸਮੇਂ ਵਿਚ ਵਿਰਲੇ ਹੀ ਮਿਲਣਗੇ। ਐਂਟਿਕ ਘੜੀਆਂ ਪੁਰਾਣਾ ਸਮਾਂ ਯਾਦ ਦਿਵਾਉਂਦੀਆਂ ਹਨ।
ਐਂਟਿਕ ਘੜੀਆਂ ਸਾਡੇ ਦਾਦੇ ਪੜਦਾਦੇ ਦੇ ਸਮੇਂ ਵਿਚ ਆਮ ਮਿਲਦੀਆਂ ਸਨ ਜੋ ਕਿ ਦੇਖਣ ਨੂੰ ਬਹੁਤ ਹੀ ਖੂਬਸੂਰਤ ਹੁੰਦੀਆਂ ਸਨ। ਇਹਨਾਂ ਚੀਜਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਕਿ ਮੌਜੂਦਾ ਸਮੇਂ ਵਿਚ ਬਹੁਤ ਹੀ ਘੱਟ ਗਈਆਂ ਹਨ। ਇਹਨਾਂ ਵਰਗੀਆਂ ਹੋਰ ਵੀ ਕਈ ਵਸਤਾਂ ਅਲੋਪ ਹੋ ਚੁੱਕੀਆਂ ਹਨ। ਪਿੰਡਾਂ ਵਿਚ ਅਜਿਹੀਆਂ ਵਸਤਾਂ ਲਗਭਗ ਖਤਮ ਹੋ ਚੁੱਕੀਆਂ ਹਨ।