
ਲਿਵਿੰਗ ਰੂਮ ਤੁਹਾਡੇ ਘਰ ਦਾ ਸੱਭ ਤੋਂ ਮੁੱਖ ਹਿੱਸਾ ਹੁੰਦਾ ਹੈ। ਇਹ ਉਹ ਜਗ੍ਹਾ ਹੁੰਦੀ ਹੈ ਜਿਥੇ ਤੁਹਾਡੇ ਪਰਵਾਰ ਦੇ ਸਾਰੇ ਮੈਂਬਰ ਨੂੰ ਇਕੱਠੇ ਸਮਾਂ ਬਿਤਾਉਣ ਦਾ ਸਮਾਂ...
ਲਿਵਿੰਗ ਰੂਮ ਤੁਹਾਡੇ ਘਰ ਦਾ ਸੱਭ ਤੋਂ ਮੁੱਖ ਹਿੱਸਾ ਹੁੰਦਾ ਹੈ। ਇਹ ਉਹ ਜਗ੍ਹਾ ਹੁੰਦੀ ਹੈ ਜਿਥੇ ਤੁਹਾਡੇ ਪਰਵਾਰ ਦੇ ਸਾਰੇ ਮੈਂਬਰ ਨੂੰ ਇਕੱਠੇ ਸਮਾਂ ਬਿਤਾਉਣ ਦਾ ਸਮਾਂ ਮਿਲਦਾ ਹੈ। ਇਸ ਰੂਮ ਨੂੰ ਆਰਾਮਦਾਇਕ ਬਣਾਉਣ ਦੇ ਨਾਲ - ਨਾਲ ਇਸ ਦੀ ਸਜਾਵਟ ਵੀ ਜ਼ਰੂਰੀ ਹੈ। ਤਾਂ ਚੱਲੋ ਦੱਸਦੇ ਹਾਂ, ਲਿਵਿੰਗ ਰੂਮ ਦੀ ਸਜਾਵਟ ਤੁਸੀਂ ਕਿਵੇਂ ਕਰ ਸਕਦੀ ਹੋ।
Living Room
ਜੇਕਰ ਤੁਹਾਡਾ ਲਿਵਿੰਗ ਰੂਮ ਛੋਟਾ ਹੈ ਤਾਂ ਤੁਸੀਂ ਇਸ ਵਿਚ ਸ਼ੀਸ਼ਾ ਲਗਾ ਕੇ ਇਸ ਨੂੰ ਵੱਡਾ ਵਿਖਾਉਣ ਵਿਚ ਸਫ਼ਲ ਹੋ ਸਕਦੀ ਹੈ ਪਰ ਪੁਰਾਣੇ ਪਲੇਨ ਮਿਰਰ ਦੀ ਜਗ੍ਹਾ ਚੰਗੀ ਫਰੇਮ ਵਾਲਾ ਅਤੇ ਵੱਖਰੇ ਰੰਗਾਂ ਵਾਲਾ ਮਿਰਰ ਲਗਾਓ। ਜੇਕਰ ਤੁਹਾਡੇ ਘਰ ਵਿਚ ਪੁਰਾਣਾ ਮਿਰਰ ਹੈ ਤਾਂ ਤੁਸੀਂ ਅਪਣੇ ਪਸੰਦੀਦਾ ਰੰਗ ਨਾਲ ਇਸ ਨੂੰ ਰੰਗ ਸਕਦੀ ਹੋ।
Living Room
ਜੇਕਰ ਤੁਸੀਂ ਅਪਣੇ ਲਿਵਿੰਗ ਰੂਮ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਟੋਨ ਵਾਲ ਲਗਵਾਉਣ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਇਸ ਤੋਂ ਨਾ ਸਿਰਫ਼ ਪੂਰੇ ਰੂਮ ਨੂੰ ਇਕ ਪੇਂਡੂ ਅਤੇ ਪੁਰਾਤਨ ਲੁੱਕ ਮਿਲੇਗਾ ਸਗੋਂ ਤੁਹਾਡੇ ਬੱਚੇ ਵੀ ਜ਼ਿਆਦਾ ਆਰਾਮ ਮਹਿਸੂਸ ਕਰਣਗੇ।
Living Room
ਟੈਕਸਚਰ ਦੀ ਵਰਤੋਂ ਕਰੋ। ਜਿੱਥੇ ਰੰਗ ਤੁਹਾਡੇ ਲਿਵਿੰਗ ਰੂਮ ਨੂੰ ਮਜ਼ੇਦਾਰ ਬਣਾਉਂਦੇ ਹਨ ਉਥੇ ਹੀ ਟੈਕਸਚਰ ਦੀ ਵਰਤੋਂ ਕਰਨਾ ਵੀ ਇਕ ਵਧੀਆ ਵਿਕਲਪ ਹੈ। ਲਿਵਿੰਗ ਰੂਮ ਵਿਚ ਕਾਲੀਨ ਵਿਛਾਉਣ ਨਾਲ ਵੀ ਲਿਵਿੰਗ ਰੂਮ ਵਿਚ ਨਵਾਂਪਣ ਆ ਜਾਂਦਾ ਹੈ।
Living Room
ਨਿਆਨ ਲਾਇਟਿੰਗ ਦੀ ਵਰਤੋਂ ਕਰੋ। ਜੇਕਰ ਟੈਕਸਚਰ ਜਾਂ ਚਮਕੀਲੇ ਰੰਗ ਤੁਹਾਨੂੰ ਪ੍ਰਭਾਵੀ ਨਹੀਂ ਲੱਗਦੇ ਤਾਂ ਤੁਸੀਂ ਅਪਣੇ ਲਿਵਿੰਗ ਰੂਮ ਵਿਚ ਨਿਆਨ ਲਾਈਟਸ ਦੀ ਵਰਤੋਂ ਕਰ ਸਕਦੀ ਹੋ ਅਤੇ ਨਿਸ਼ਚਿਤ ਤੌਰ ਨਾਲ ਤੁਸੀਂ ਨਿਰਾਸ਼ ਨਹੀਂ ਹੋਵੋਗੇ।