ਭੁੱਖ ਤੇ ਖ਼ੌਫ਼ ਹੇਠ ਦਿਨ ਕੱਟ ਰਹੇ ਨੇ ਬਰਨਾਲਾ 'ਚ ਫਸੇ 60 ਕਸ਼ਮੀਰੀ
Published : Apr 23, 2020, 10:20 am IST
Updated : Apr 23, 2020, 10:22 am IST
SHARE ARTICLE
File Photo
File Photo

ਕੋਵਿਡ-19 ਤੋਂ ਅਵਾਮ ਦੇ ਬਚਾਅ ਲਈ ਜਾਰੀ ਲਾਕ ਡਾਊਨ ਕਾਰਨ ਸ਼ਹਿਰ ਦੇ ਕਿਲਾ ਮੁਹੱਲਾ ਅਤੇ ਪੱਤੀ ਰੋਡ ਖੇਤਰ 'ਚ 60 ਕਸ਼ਮੀਰੀ ਖ਼ੁਦ ਨੂੰ ਅਸੁਰੱਖਿਅਤ ਤੇ

ਬਰਨਾਲਾ, 22 ਅਪ੍ਰੈਲ (ਕੁਲਦੀਪ ਗਰੇਵਾਲ) : ਕੋਵਿਡ-19 ਤੋਂ ਅਵਾਮ ਦੇ ਬਚਾਅ ਲਈ ਜਾਰੀ ਲਾਕ ਡਾਊਨ ਕਾਰਨ ਸ਼ਹਿਰ ਦੇ ਕਿਲਾ ਮੁਹੱਲਾ ਅਤੇ ਪੱਤੀ ਰੋਡ ਖੇਤਰ 'ਚ 60 ਕਸ਼ਮੀਰੀ ਖ਼ੁਦ ਨੂੰ ਅਸੁਰੱਖਿਅਤ ਤੇ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ । ਵਕਤ ਦੀ ਮਾਰ ਝੱਲ ਰਹੇ ਕਸ਼ਮੀਰੀਆਂ ਵਿਚ ਜੰਮੂ-ਕਸ਼ਮੀਰ ਪੁਲਿਸ ਦਾ ਇਕ ਕਾਂਸਟੇਬਲ ਮਨਜ਼ੂਰ ਅਹਿਮਦ ਸ਼ੇਖ, 6 ਔਰਤਾਂ ਤੇ 4-5 ਬੱਚੇ ਵੀ ਸ਼ਾਮਲ ਹਨ। ਕਿਰਾਏ ਦੇ ਛੋਟੇ-ਛੋਟੇ ਕਮਰਿਆਂ 'ਚ ਇਹ ਕਸ਼ਮੀਰੀ ਸਿਹਤ ਵਿਭਾਗ ਵਲੋਂ ਨਿਰਧਾਰਤ ਸਮਾਜਿਕ ਦੂਰੀ ਦੇ ਪੈਮਾਨੇ 'ਤੇ ਚਾਹ ਕੇ ਵੀ ਪੂਰਾ ਨਹੀਂ ਉਤਰ ਪਾ ਰਹੇ ।

ਕਮਰਿਆਂ ਅੰਦਰ ਹੀ ਰਹਿ ਕੇ ਕਰੀਬ 1 ਮਹੀਨੇ ਤੋਂ ਦਿਨ ਕਟੀ ਕਰ ਰਹੇ ਇਨ੍ਹਾਂ ਕਸ਼ਮੀਰੀਆਂ ਕੋਲ ਹੁਣ ਨਾ ਕੋਈ ਪੈਸਾ ਬਚਿਆ ਹੈ ਅਤੇ ਨਾ ਹੀ ਘਰੇਲੂ ਜ਼ਰੂਰਤ ਦਾ ਕੋਈ ਸਮਾਨ। ਬਗਾਨੇ ਪ੍ਰਦੇਸ 'ਚ ਮੁਸੀਬਤ ਪੈਣ 'ਤੇ ਕੋਈ ਅਪਣਾ ਨਾ ਹੋਣ ਦਾ ਖ਼ੌਫ਼ ਵਖਰਾ ਡਰਾ ਰਿਹਾ ਹੈ । ਇਸ ਲਈ ਇਹ ਸੱਭ ਹੁਣ ਇਥੋਂ ਸੁਰੱਖਿਅਤ ਨਿਕਲ ਕੇ ਅਪਣੇ ਘਰੀਂ ਪਰਤਣ ਲਈ ਕਾਹਲੇ ਹੋ ਰਹੇ ਹਨ।

ਜੰਮੂ-ਕਸ਼ਮੀਰ ਪੁਲਿਸ ਦੇ ਪੀ.ਐਸ.ਉ ਮਨਜ਼ੂਰ ਅਹਿਮਦ ਸ਼ੇਖ ਨੇ ਦਸਿਆ ਕਿ ਉਹ ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਵਿਚ ਅਤਿਵਾਦੀਆਂ ਵਲੋਂ ਪੁਲਿਸ 'ਤੇ ਕੀਤੇ ਗਰਨੇਡ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸ ਦੇ ਇਲਾਜ ਲਈ ਉਸ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਡਾਕਟਰ ਤੋਂ 18 ਮਾਰਚ ਦੀ ਅਪੁਆਇੰਟਮੈਂਟ ਲਈ ਸੀ ਤੇ ਜਦੋਂ ਡਾਕਟਰ ਨੂੰ ਮਿਲ ਕੇ ਬਾਹਰ ਨਿਕਲਿਆ ਤਾਂ ਉਹ ਬਰਨਾਲਾ ਸ਼ਹਿਰ ਵਿਚ ਕੁਝ ਸਮੇਂ ਤੋਂ ਰਹਿ ਰਹੇ ਅਪਣੇ ਰਿਸ਼ਤੇਦਾਰਾਂ ਕੋਲ ਇਸ ਲਈ ਆ ਗਿਆ  ਕਿ ਉਨ੍ਹਾਂ ਨੇ ਵੀ ਅਪਣੇ ਘਰ ਪਰਤਣਾ ਸੀ, ਇਕੱਠਿਆਂ ਜਾਣ ਦੀ ਚਾਹ ਮਨ 'ਚ ਲੈ ਕੇ ਉਹ ਬਰਨਾਲਾ ਆਇਆ ਸੀ ਪਰ ਇਥੋਂ ਜਾਣ ਦੇ ਸਮੇਂ ਦੇਸ਼ ਭਰ ਵਿਚ ਲੌਕਡਾਉਨ ਲਾਗੂ ਹੋ ਗਿਆ ਤੇ ਆਵਾਜ਼ਾਈ ਦਾ ਕੋਈ ਸਾਧਨ ਨਹੀਂ ਰਿਹਾ।

File photoFile photo

ਉਸ ਨੇ ਦਸਿਆ ਕਿ ਕਿਲਾ ਮੁਹੱਲਾ ਖੇਤਰ ਵਿਚ ਹੀ ਕਸ਼ਮੀਰ ਦੇ 26 ਜਣੇ ਪੰਜ ਵੱਖ-ਵੱਖ ਕਮਰਿਆਂ ਵਿਚ ਰਹਿ ਰਹੇ ਹਨ। ਇਸ ਤੋਂ ਇਲਾਵਾ ਪੱਤੀ ਰੋਡ ਖੇਤਰ ਦੇ ਵੱਖ-ਵੱਖ ਕਮਰਿਆਂ ਵਿਚ 34 ਜਣੇ ਹੋਰ ਵੀ ਰਹਿੰਦੇ ਹਨ। ਜਿਨ੍ਹਾਂ ਵਿਚ 6 ਔਰਤਾਂ ਤੇ 4-5 ਬੱਚੇ ਵੀ ਹਨ। ਜਸਮੀਨ ਬਾਨੋ ਅਤੇ ਸਿਮਰਨ ਬਾਨੋ ਨੇ ਭਰੇ ਮਨ ਨਾਲ ਕਿਹਾ ਕਿ ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ 'ਚ ਮਸਾਂ 3 ਕੁ ਦਿਨ ਹੀ ਬਾਕੀ ਹਨ। 3 ਮਈ ਤਕ ਲੌਕਡਾਉਨ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਇਸ ਦੇ ਹੋਰ ਵਧਣ ਦੀਆਂ ਸੰਭਾਵਨਾਵਾਂ ਤੋਂ ਵੀ ਮੁਨਕਰ ਨਹੀ ਹੋਇਆ ਜਾ ਸਕਦਾ।  

ਇੱਥੇ ਉਨ੍ਹਾਂ ਦਾ ਕੋਈ ਹੋਰ ਅਪਣਾ ਵੀ ਨਹੀਂ ਤੇ ਸਰਦੀ 'ਚ ਸ਼ਾਲ ਤੇ ਲੋਈਆਂ ਵੇਚ ਕੇ ਮਿਹਨਤ ਨਾਲ ਕੀਤੀ ਕਮਾਈ ਇਕ ਮਹੀਨੇ ਦੇ ਖ਼ਰਚਿਆਂ 'ਚ ਉਡ ਗਈ ਹੈ। ਹੁਣ ਤਾਂ ਬਹੁਤਿਆਂ ਕੋਲ ਰਾਸ਼ਨ, ਦਵਾਈ ਆਦਿ ਲੈਣ ਜੋਗੇ ਪੈਸੇ ਵੀ ਨਹੀਂ ਬਚੇ। ਭੁੱਖ ਨਾਲ ਵਿਲਕਦੇ ਨਿਆਣਿਆਂ ਨੂੰ ਦੇਖਣਾ ਮੁਸ਼ਕਿਲ ਹੋ ਰਿਹਾ ਹੈ।  ਸਿਪਾਹੀ ਮੰਜੂਰ ਅਹਿਮਦ ਸ਼ੇਖ ਨੇ ਦੱਸਿਆ ਕਿ ਉਹ ਤਿੰਨ ਵਾਰ ਈ ਪਾਸ ਲਈ ਅਪਲਾਈ ਕਰ ਚੁੱਕੇ ਹਨ ਪਰ ਕੋਈ ਪਾਸ ਨਹੀਂ ਮਿਲਿਆ, ਇਨ੍ਹਾਂ ਸਾਰੇ ਕਸ਼ਮੀਰੀਆਂ ਨੇ ਇਕੋ ਅਵਾਜ਼ 'ਚ ਸਰਕਾਰ ਤੇ ਜਿਲ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਅਪਣੇ ਘਰਾਂ ਨੂੰ ਭੇਜਣ ਦਾ ਕੋਈ ਇੰਤਜ਼ਾਮ ਕੀਤਾ ਜਾਵੇ

ਡਿਟੇਲ ਰਿਪੋਰਟ ਸਰਕਾਰ ਨੂੰ ਭੇਜ ਰਹੇ ਹਾਂ : ਐਸ.ਡੀ.ਐਮ
ਐਸਡੀਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਖੇਤਰ 'ਚ ਰਹਿ ਰਹੇ ਕਸ਼ਮੀਰੀਆਂ ਦੀ ਸੂਚਨਾ ਮਿਲਣ 'ਤੇ ਇਨ੍ਹਾਂ ਬਾਰੇ ਅੱਜ ਹੀ ਡਿਟੇਲ ਰਿਪੋਰਟ ਸਰਕਾਰ ਨੂੰ ਭੇਜ ਰਹੇ ਹਾਂ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੱਭ ਨੂੰ ਜਿੱਥੇ ਹਨ, ਉਥੇ ਹੀ ਰਹਿਣ ਲਈ ਕਿਹਾ ਗਿਆ ਹੈ। ਪਠਾਨਕੋਟ ਤੋਂ ਭੇਜੇ ਕਸ਼ਮੀਰੀਆਂ ਸਬੰਧੀ ਵੀ ਉੱਥੋਂ ਦੇ ਡੀ.ਸੀ. ਨਾਲ ਗੱਲ ਕੀਤੀ ਗਈ ਹੈ ਪਰ ਉਨ੍ਹਾਂ ਅਨੁਸਾਰ ਪਹਿਲਾਂ ਭੇਜੇ ਕਸ਼ਮੀਰੀਆਂ ਨੂੰ ਉਥੋਂ ਦੀ ਸਰਕਾਰ ਨੇ ਹਾਲੇ ਤਕ ਨਹੀਂ ਲਿਆ। ਫਿਰ ਵੀ ਸਰਕਾਰ ਦਾ ਜੋ ਹੁਕਮ ਇਨ੍ਹਾਂ ਬਾਰੇ ਆਵੇਗਾ, ਉਸ ਦਾ ਪਾਲਣਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਤਰਾਂ ਇਨ੍ਹਾਂ ਦੀ ਵੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement