
ਕਸ਼ਮੀਰ ਪ੍ਰਸ਼ਾਸਨ ਨੇ ਲਖਨਪੁਰ ਬਾਰਡਰ ਤੋਂ ਮੋੜਿਆ
ਬਠਿੰਡਾ, 22 ਅਪ੍ਰੈਲ (ਸੁਖਜਿੰਦਰ ਮਾਨ) : ਕਰਫਿਉ ਲੱਗਣ ਕਾਰਨ ਬਠਿੰਡਾ 'ਚ ਫਸੇ ਸੈਂਕੜੇ ਕਸ਼ਮੀਰੀ ਵਿਦਿਆਰਥੀ ਅਤੇ ਰੋਜ਼ੀ ਰੋਟੀ ਕਮਾਉਣ ਆਏ ਕਸ਼ਮੀਰੀਆਂ ਨੂੰ ਅੱਜ ਜੰਮੂ ਤੇ ਕਸ਼ਮੀਰ ਦੇ ਪ੍ਰਸ਼ਾਸਨ ਨੇ ਲਖਨਪੁਰ ਬਾਰਡਰ ਤੋਂ ਵਾਪਸ ਮੋੜ ਦਿਤਾ। ਕਰਫ਼ਿਊ ਦੌਰਾਨ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬਠਿੰਡਾ 'ਚ ਫ਼ਸੇ ਇੰਨ੍ਹਾਂ ਕਸ਼ਮੀਰੀਆਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਕਸ਼ਮੀਰ ਭੇਜਣ ਦੀ ਅਪੀਲ ਕੀਤੀ ਸੀ ਜਿਸ ਦੇ ਚਲਦੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੀਆਰਟੀਸੀ ਦੀਆਂ ਚਾਰ ਬੱਸਾਂ ਰਾਹੀ 95 ਦੇ ਕਰੀਬ ਕਸ਼ਮੀਰੀਆਂ ਨੂੰ ਸਵੇਰੇ ਕਰੀਬ ਸਾਢੇ 4 ਵਜੇਂ ਰਵਾਨਾ ਕੀਤਾ ਸੀ।
File photo
ਇਨ੍ਹਾਂ ਕਸ਼ਮੀਰੀਆਂ ਨੂੰ ਪੀਆਰਟੀਸੀ ਦੀਆਂ ਬੱਸਾਂ ਨੇ ਜੰਮੂ ਦੇ ਲਖਨਪੁਰਾ ਬਾਰਡਰ 'ਤੇ ਛੱਡਣਾ ਸੀ, ਜਿਥੇ ਅੱਗੇ ਕਸ਼ਮੀਰ ਦੇ ਪ੍ਰਸਾਸ਼ਨ ਨੇ ਪ੍ਰਬੰਧ ਕਰਨਾ ਸੀ ਪਰੰਤੂ ਜਦ ਇਹ ਬਸਾਂ ਲਖਨਪੁਰ ਬਾਰਡਰ 'ਤੇ ਪੁੱਜੀਆਂ ਤਾਂ ਕਸ਼ਮੀਰ ਦੇ ਪ੍ਰਸ਼ਾਸਨ ਨੇ ਇੰਨ੍ਹਾਂ ਕਸ਼ਮੀਰੀਆਂ ਨੂੰ ਅਪਣੇ ਪ੍ਰਦੇਸ਼ ਅੰਦਰ ਦਾਖ਼ਲ ਹੋਣ ਤੋਂ ਮਨਾਂ ਕਰ ਦਿਤਾ। ਅਧਿਕਾਰੀਆਂ ਦੀ ਲੰਮੀ ਜਦੋ-ਜਹਿਦ ਤੋਂ ਬਾਅਦ ਵਾਪਸ ਇੰਨ੍ਹਾਂ ਵਿਦਿਆਰਥੀਆਂ ਤੇ ਹੋਰਨਾਂ ਨੂੰ ਮੁੜ ਬਠਿੰਡਾ ਲਿਆਂਦਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਇਨ੍ਹਾਂ ਲਈ ਖਾਣੇ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ ਉਧਰ ਜਦ ਇਨ੍ਹਾਂ ਕਸ਼ਮੀਰੀਆਂ ਨੂੰ ਲੈ ਕੇ ਬੱਸਾਂ ਰਵਾਨਾ ਹੋਣੀਆਂ ਸਨ ਤਾਂ ਕੁੱਝ ਡਰਾਈਵਰ ਤੇ ਕੰਢਕਟਰਾਂ ਨੇ ਪ੍ਰਸ਼ਾਸਨ ਵਲੋਂ ਕੋਈ ਸੇਫਟੀ ਕਿੱਟ ਜਾਂ ਦਸਤਾਨੇ ਆਦਿ ਮੁਹੱਈਆ ਨਾ ਕਰਵਾਉਣ ਬਾਰੇ ਦੱਬੀ ਜ਼ੁਬਾਨ ਨਾਲ ਦਸਿਆ