ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਸਿੱਟ ਬਣਾਉਣ ਲਈ ਵਿਚਾਰ ਕਰਨ ਲੱਗੀ ਕੈਪਟਨ ਸਰਕਾਰ
Published : Apr 23, 2021, 9:40 am IST
Updated : Apr 23, 2021, 9:40 am IST
SHARE ARTICLE
Capt. Amarinder Singh
Capt. Amarinder Singh

ਆਈ.ਪੀ.ਐਸ. ਅਫ਼ਸਰ ਗੁਰਪ੍ਰੀਤ ਸਿੰਘ ਭੁੱਲਰ ਜਾਂ ਜਤਿੰਦਰ ਔਲਖ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਬਾਅਦ ਹੁਣ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਨਵੀਂ (ਵਿਸ਼ੇਸ਼ ਜਾਂਚ ਟੀਮ) ਸਿੱਟ ਬਣਾਉਣ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿਤਾ ਹੈ, ਭਾਵੇਂ ਕਿ ਹਾਲੇ ਹਾਈਕੋਰਟ ਦੀ ਫੁੱਲ ਜੱਜਮੈਂਟ ਸਾਹਮਣੇ ਨਹੀਂ ਆਈ। 

kunwar vijay PratapKunwar vijay Pratap

ਜ਼ਿਕਰਯੋਗ ਹੈ ਕਿ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵੀ ਬੀਤੇ ਦਿਨੀਂ ਸਰਕਾਰ ਵਲੋਂ ਛੇਤੀ ਨਵੀਂ ਸਿੱਟ ਬਣਾਉਣ ਅਤੇ 2 ਮਹੀਨੇ ਦੇ ਸਮੇਂ ਵਿਚ ਪੀੜਤਾਂ ਨੂੰ ਮੁੜ ਜਾਂਚ ਕਰਵਾ ਕੇ ਨਿਆਂ ਦਿਵਾਉਣ ਦੀ ਗੱਲ ਆਖੀ ਸੀ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇ ’ਤੇ ਪ੍ਰਤੀਕਰਮ ਵਿਚ ਇਹ ਗੱਲ ਆਖੀ ਸੀ। ਡਾ. ਵੇਰਕਾ ਦਾ ਕਹਿਣਾ ਸੀ ਕਿ ਕੁੰਵਰ ਵਿਜੈ ਨੂੰ ਇਸ ਤਰ੍ਹਾਂ ਜਾਂਚ ਦਾ ਮਾਮਲਾ ਸਿਰੇ ਲਗਣ ਤੋਂ ਪਹਿਲਾਂ ਵਿਚਾਲਿਉਂ ਨੌਕਰੀ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ।

SITSIT

ਇਸ ਸਮੇਂ ਸਰਕਾਰ ਕੋਲ ਹਾਈਕੋਰਟ ਦੇ ਫ਼ੈਸਲੇ ਬਾਅਦ ਦੋ ਹੀ ਮੁੱਖ ਵਿਕਲਪ ਹਨ। ਫ਼ੈਸਲੇ ਨੂੰ ਚੁਣੌਤੀ ਦੇਣਾ ਜਾਂ ਨਵੀਂ ਸਿੱਟ ਬਣਾ ਕੇ ਮੁੜ ਜਾਂਚ ਕਰਵਾਉਣਾ। ਪਤਾ ਲੱਗਾ ਹੈ ਕਿ ਇਸ ਸਮੇਂ ਸਰਕਾਰ ਤੇ ਕਾਂਗਰਸ ਅੰਦਰ ਵੀ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਰਹੀ ਹੈ ਕਿ ਨਵੀਂ ਸਿੱਟ ਬਣਾ ਕੇ 2 ਮਹੀਨੇ ਦਾ ਸਮਾਂ ਤੈਅ ਕਰ ਕੇ ਪੁਰਾਣੀ ਜਾਂਚ ਦੇ ਆਧਾਰ ’ਤੇ ਮੁੜ ਜਾਂਚ ਮੁਕੰਮਲ ਕਰ ਕੇ ਗੋਲੀ ਕਾਂਡ ਦੇ ਦੋਸ਼ੀਆਂ ਵਿਰੁਧ ਚਲਾਨ ਪੇਸ਼ ਕਰ ਕੇ ਮਾਮਲੇ ਨੂੰ ਨਤੀਜੇ ਤਕ ਪਹੁੰਚਾਇਆ ਜਾਵੇ।

IPS Officer Gupreet Bhullar and jatinder aulakhIPS Officer Gupreet Bhullar and jatinder aulakh

ਨਵੀਂ ਸਿੱਟ ਲਈ ਚੰਗੇ ਪੁਲਿਸ ਅਫ਼ਸਰਾਂ ਦੇ ਨਾਵਾਂ ’ਤੇ ਮੰਥਨ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸੀਨੀਅਰ ਆਈ.ਪੀ.ਐਸ. ਅਫ਼ਸਰ ਗੁਰਪ੍ਰੀਤ ਸਿੰਘ ਭੁੱਲਰ ਜਾਂ ਜਤਿੰਦਰ ਔਲਖ ਨੂੰ ਨਵੀਂ ਸਿੱਟ ਦੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement