
ਪੁਲਿਸ ਨੇ ਇਕ ਵਿਅਕਤੀ ਦੇ ਨਾਂ ’ਤੇ ਇਕ ਅਣਪਛਾਤੇ ਖ਼ਿਲਾਫ਼ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ
ਫਿਰੋਜ਼ਪੁਰ : ਬੀਡੀਪੀਓ ਫਿਰੋਜ਼ਪੁਰ, ਈਓ ਨਗਰ ਪੰਚਾਇਤ ਮਮਦੋਟ, ਈਓ ਮਿਊਂਸਪਲ ਕੌਂਸਲ ਫਿਰੋਜ਼ਪੁਰ, ਐੱਸਪੀਸੀਆਈਡੀ ਜ਼ੋਨਲ ਵਿਭਾਗ ਦੇ ਵਿੱਤੀ ਸਾਲ 2021-2022 ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਵਿਚ ਹੇਰਾਫੇਰੀ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਤਹਿਤ ਦੋ ਕਰੋੜ ਰੁਪਏ ਰਿਫੰਡ ਵਜੋਂ ਲੈਣ ਦੇ ਦੋਸ਼ ’ਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇਕ ਵਿਅਕਤੀ ਦੇ ਨਾਂ ’ਤੇ ਇਕ ਅਣਪਛਾਤੇ ਖ਼ਿਲਾਫ਼ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਦਰਖ਼ਾਸਤ ਰਾਹੀ ਨਰੇਸ਼ ਕੁਮਾਰ ਬਾਂਸਲ ਇਨਕਮ ਟੈਕਸ ਅਫਸਰ ਨੇ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਬੀਡੀਪੀਓ ਫਿਰੋਜ਼ਪੁਰ, ਈਓ ਨਗਰ ਪੰਚਾਇਤ ਮਮਦੋਟ ਈਓ ਮਿਊਂਸਪਲ ਕੌਂਸਲ ਫਿਰੋਜ਼ਪੁਰ, ਐੱਸਪੀਸੀਆਈਡੀ ਜ਼ੋਨਲ ਵਿਭਾਗ ਦੇ ਵਿੱਤੀ ਸਾਲ 2021-22 ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ ’ਚ ਹੇਰਾਫੇਰੀ ਕਰਕੇ 2 ਕਰੋੜ ਰੁਪਏ ਰਿਫੰਡ ਵਜੋਂ ਪ੍ਰਾਪਤ ਕੀਤੇ ਸਨ।