ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਗਾਮ ਹਮਲੇ ਦੀ ਕੀਤੀ ਨਿਖੇਧੀ
Published : Apr 23, 2025, 2:50 pm IST
Updated : Apr 23, 2025, 2:50 pm IST
SHARE ARTICLE
Giani Harpreet Singh condemns Pahalgam attack
Giani Harpreet Singh condemns Pahalgam attack

ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਕੀ ਘਟੀਆ ਰਾਜਨੀਤੀ ਦੇ ਗਰਭ ਵਿੱਚੋਂ ਪੈਦਾ ਹੋਇਆ ਹੈ।

ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਨਿਖੇਧੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਕਸ਼ਮੀਰ ਦੀ ਧਰਤੀ ਤੇ ਇਨਸਾਨੀਅਤ ਦੇ ਨੰਗੇ ਚਿੱਟੇ ਕਤਲੇਆਮ ਨੂੰ ਬਿਆਨ ਕਰਦੀ ਇਹ ਤਸਵੀਰ ਇਹ ਵਹਿਸ਼ੀਆਣਾ ਕਾਰਵਾਈ ਕਰਨ ਵਾਲੇ ਦੀ ਕਰੂਰਤਾ ਨੂੰ ਵੀ ਬਿਆਨ ਕਰਦੀ ਹੈ।

ਪੋਸਟ ਵਿੱਚ ਲਿਖਿਆ ਹੈ ਕਿ ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਕੀ ਘਟੀਆ ਰਾਜਨੀਤੀ ਦੇ ਗਰਭ ਵਿੱਚੋਂ ਪੈਦਾ ਹੋਇਆ ਹੈ। ਕਦੇ ਧਰਮ ਦੇਖ ਕੇ ਗ੍ਰਿਫਤਾਰੀ ਤੇ ਕਦੇ ਧਰਮ ਦੇਖ ਕੇ ਘਰ ਤੇ ਹਮਲਾ ਕਰਨਾ, ਇਹ ਵਰਤਾਰਾ ਵੀ ਨਵਾਂ ਨਹੀ ਹੈ। ਜਦੋਂ ਵੀ ਕਿਸੇ ਵੀ ਦੇਸ਼ ਅੰਦਰ ਸਰਕਾਰੀ ਦਮਨ ਦੇ  ਵਿਰੋਧ ਚ ਲਹਿਰਾਂ ਪੈਦਾ ਹੁੰਦੀ ਹਨ ਤਾਂ ਉਨਾਂ ਦੀ ਕਾਮਜਾਬੀ ਲੋਕਾਂ ਚ ਅਧਾਰ ਕਾਇਮ ਕੀਤੇ ਬਿਨਾਂ ਨਹੀ ਹੋ ਸਕਦੀ। ਜਦੌਂ ਲਹਿਰਾਂ ਵਿਚ ਘਟੀਆ ਸੋਚ ਦੇ ਲੋਕ ਸ਼ਾਮਲ ਹੋ ਕੇ ਲੋਕ ਹਿਤਕਾਰੀ ਕੰਮ ਕਰਨ ਦੀ ਬਜਾਇ ਲੋਕ ਚ ਨਫਰਤ ਪੈਦਾ ਕਰਨ ਵਾਲੇ ਕਾਰਜ ਆਰੰਭ ਕਰ ਦਿੰਦੇ ਹਨ ਤਾਂ ਲੋਕ ਹਿਤਾ ਲਈ ਉਠੇ ਅੰਦੋਲਨ ਦਮ ਤੋੜ ਜਾਂਦੇ ਹਨ।  ਚਾਹੇ ਉਹ ਸ਼ਾਂਤੀ ਨਾਲ ਲੜੇ ਜਾਣ ਵਾਲੇ ਅੰਦੋਲਨ ਹੀ ਕਿਉਂ ਨਾ ਹੋਣ। ਪਹਿਲਗਾਂਵ ਵਿਚ ਹੋਏ ਹਮਲਾਵਰਾਂ  ਨੇ ਨਾ ਸਿਰਫ ਕਈ ਮਜਲੂਮਾਂ ਦੀ ਜਾਣ ਲਈ ਸਗੋਂ ਸੈਲਾਨੀਆਂ ਦੇ ਸਿਰ ਤੇ ਪਲਣ ਵਾਲੇ ਕਈ ਕਸ਼ਮੀਰੀ ਪਰਿਵਾਰਾਂ ਦੀ ਕਿਰਤ ਤੇ ਵੀ ਬੁਲਡੋਜਰ ਚਲਾਇਆ ਹੈ। ਇਸ ਕਤਲੇਆਮ ਦੀ ਪੀੜ, ਪੀੜਤ ਪਰਿਵਾਰਾਂ ਦੇ ਨਾਲ ਨਾਲ  ਹਰ ਸੰਸਾਰ ਚ ਵਸਦੇ ਹਰ ਅਮਨਪਸੰਦ ਨੂੰ ਹੋਈ ਹੈ। ਇਸ ਤਰਾਂ ਦੀ ਪੀੜ ਚਿੱਠੀ ਸਿੰਘਪੁਰਾ ਦੇ ਕਤਲੇਆਮ ਸਮੇਂ ਵੀ ਬਹੁਤ ਉਠੀ ਸੀ। ਪਹਿਲਗਾਂਵ ਦੇ ਇਸ ਕਤਲੇਆਮ ਨੇ ਚਿੱਠੀ ਸਿੰਘਪੁਰਾ ਦੇ ਕਤਲੇਆਮ ਦੇ ਜਖਮ ਨੂੰ ਫਿਰ ਤੋਂ ਹਰਾ ਕੀਤਾ ਹੈ। ਸਰਕਾਰਾਂ, ਜਿੰਮੇਵਾਰ ਮੀਡੀਆ ਤੇ ਜ਼ਿੰਮੇਵਾਰ ਸੰਸਥਾਵਾਂ ,ਧਰਮਾਂ ਤੇ ਭਾਈਚਾਰਿਆਂ ਪ੍ਰਤੀ ਪੈਦਾ ਹੋਈ ਨਫਰਤ ਨੂੰ ਜਿੰਨਾਂ ਘਟਾਉਣ ਦਾ ਯਤਨ ਕਰਨਗੀਆਂ ਉਨਾਂ ਹੀ ਸਮਾਜ ਸੁਖਦ ਰਹੇਗਾ। ਨਹੀ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਭਾਂਬੜ ਬਾਲੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement