Punjab News:  ASI ਦਾ ਪੁੱਤਰ ਬਣਿਆ IAS,  UPSC ਪ੍ਰੀਖਿਆ ਚ ਹਾਸਲ ਕੀਤਾ 240ਵਾਂ ਰੈਂਕ 
Published : Apr 23, 2025, 9:52 am IST
Updated : Apr 23, 2025, 9:52 am IST
SHARE ARTICLE
jaskaran singh
jaskaran singh

ਜਸਕਰਨ ਸਿੰਘ ਨੇ ਆਪਣੇ ਮਾਤਾ-ਪਿਤਾ ਅਤੇ ਦਾਦਾ ਜੀ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ

 

Punjab News: ਖੰਨਾ ਵਿੱਚ ASI ਦੇ ਪੁੱਤਰ ਨੇ UPSC ਪਾਸ ਕੀਤੀ ਅਤੇ IAS ਬਣ ਗਿਆ। ਪ੍ਰੀਖਿਆ ਦੇ ਨਤੀਜੇ ਆਉਂਦੇ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਏਐਸਆਈ ਜਗਮੋਹਨ ਸਿੰਘ ਖ਼ੁਦ ਸਦਰ ਥਾਣੇ ਵਿੱਚ ਤਾਇਨਾਤ ਹਨ। ਉਹ ਭੁਮੱਦੀ ਪਿੰਡ ਦੇ ਵਸਨੀਕ ਹਨ। ਉਨ੍ਹਾਂ ਦਾ ਪੁੱਤਰ ਜਸਕਰਨ ਸਿੰਘ ਇਸ ਸਮੇਂ ਆਂਧਰਾ ਪ੍ਰਦੇਸ਼ ਵਿੱਚ ਆਈਆਰਐਸ ਦੀ ਸਿਖਲਾਈ ਲੈ ਰਿਹਾ ਹੈ। ਇਸ ਦੌਰਾਨ ਉਹਨਾਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਮਿਲੀ। 


ਗੱਲਬਾਤ ਕਰਦਿਆਂ ਜਗਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪੁੱਤਰ ਨੇ 2 ਸਾਲ ਪਹਿਲਾਂ ਪ੍ਰੀਖਿਆ ਦਿੱਤੀ ਸੀ, ਤਾਂ ਉਸ ਨੇ ਦੂਜੀ ਕੋਸ਼ਿਸ਼ ਵਿੱਚ UPSC ਪਾਸ ਕੀਤਾ ਸੀ ਅਤੇ 595ਵਾਂ ਰੈਂਕ ਪ੍ਰਾਪਤ ਕੀਤਾ ਸੀ। ਜਿਸ ਤੋਂ ਬਾਅਦ ਸਿਖਲਾਈ ਸ਼ੁਰੂ ਹੋਈ। 

ਸਿਖਲਾਈ ਦੌਰਾਨ, ਜਸਕਰਨ ਨੇ ਛੁੱਟੀ ਲੈ ਲਈ ਅਤੇ ਦੁਬਾਰਾ UPSC ਦੀ ਤਿਆਰੀ ਕੀਤੀ। ਪਰਿਵਾਰ ਵੀ ਇਹ ਚਾਹੁੰਦਾ ਸੀ ਕਿ ਜਸਕਰਨ ਆਈਏਐਸ ਜਾਂ ਆਈਪੀਐਸ ਅਧਿਕਾਰੀ ਬਣੇ। ਜਿਸ ਲਈ ਦਿਨ ਰਾਤ ਸਖ਼ਤ ਮਿਹਨਤ ਕੀਤੀ। ਜਸਕਰਨ ਦਿਨ ਰਾਤ ਪੜ੍ਹਾਈ ਕਰਦਾ ਸੀ। ਅਖ਼ੀਰ ਉਸ ਦੀ ਮਿਹਨਤ ਰੰਗ ਲਿਆਈ ਅਤੇ ਹੁਣ ਉਸ ਦਾ ਪੁੱਤਰ ਆਈਏਐਸ ਬਣ ਗਿਆ। ਖੰਨਾ ਦੇ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਆਪਣੇ ਵਿਭਾਗ ਦੇ ਮੁਲਾਜ਼ਮ ਜਗਮੋਹਨ ਸਿੰਘ ਅਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ।

ਪਿਤਾ ਜਗਮੋਹਨ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਜਸਕਰਨ ਸਿੰਘ ਨੂੰ ਇੰਟਰਵਿਊ ਤੋਂ ਪਹਿਲਾਂ ਬਹੁਤ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਸੀ। ਪਹਿਲਾਂ ਉਸ ਨੂੰ ਡੇਂਗੂ ਹੋ ਗਿਆ, ਫਿਰ ਉਸ ਦੇ ਕੰਨ ਵਿੱਚ ਪੈੱਨ ਦਾ ਟੁਕੜਾ ਫਸ ਗਿਆ। ਉਸ ਨੂੰ ਇਲਾਜ ਲਈ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਪਰ ਯੂਪੀਐਸਸੀ ਪਾਸ ਕਰਨ ਦੇ ਆਪਣੇ ਦ੍ਰਿੜ ਇਰਾਦੇ ਨਾਲ ਜਸਕਰਨ ਸਿੰਘ ਨੇ ਦਰਦ ਵਿੱਚ ਇੰਟਰਵਿਊ ਦਿੱਤੀ ਅਤੇ ਯੂਪੀਐਸਸੀ ਪਾਸ ਕਰਨ ਵਿੱਚ ਸਫ਼ਲ ਹੋ ਗਿਆ। 

ਜਸਕਰਨ ਸਿੰਘ ਨੇ ਏਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿੱਚ 12ਵੀਂ ਤੱਕ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਤੋਂ ਬੀ.ਟੈਕ ਕੀਤੀ। ਯੂਪੀਐਸਸੀ ਪਾਸ ਕਰਨ ਦੇ ਆਪਣੇ ਦ੍ਰਿੜ ਇਰਾਦੇ ਕਾਰਨ ਜਸਕਰਨ ਸਿੰਘ ਨੇ ਸ਼ੁਰੂ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਉਹ ਘਰ ਵਿੱਚ 8 ਤੋਂ 10 ਘੰਟੇ ਪੜ੍ਹਾਈ ਕਰਦਾ ਸੀ। ਜਦੋਂ ਪਹਿਲੀ ਕੋਸ਼ਿਸ਼ ਵਿੱਚ ਕੁਝ ਅੰਕਾਂ ਨਾਲ UPSC ਪਾਸ ਨਹੀਂ ਕਰ ਸਕਿਆ ਤਾਂ  ਆਪਣੀ ਮਿਹਨਤ ਦੁੱਗਣੀ ਕਰ ਦਿੱਤੀ ਅਤੇ ਦੂਜੀ ਕੋਸ਼ਿਸ਼ ਵਿੱਚ UPSC ਪਾਸ ਕਰ ਗਿਆ। 

ਜਸਕਰਨ ਸਿੰਘ ਨੇ ਆਪਣੇ ਮਾਤਾ-ਪਿਤਾ ਅਤੇ ਦਾਦਾ ਜੀ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ। ਜਸਕਰਨ ਦੇ ਪਿਤਾ ਪੰਜਾਬ ਪੁਲਿਸ ਵਿੱਚ ਏਐਸਆਈ ਹਨ, ਮਾਂ ਇੱਕ ਅਧਿਆਪਕਾ ਹੈ ਜਦੋਂ ਕਿ ਦਾਦਾ ਜੀ ਫ਼ੌਜ ਤੋਂ ਸੇਵਾਮੁਕਤ ਹਨ। ਜਸਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਬਹੁਤ ਸਹਿਯੋਗ ਮਿਲਿਆ, ਜਿਸ ਕਾਰਨ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ।


 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement