
19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ...
ਸ਼੍ਰੀ ਆਨੰਦਪੁਰ ਸਾਹਿਬ: 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲੇ ਗੇੜ ਵਿਚ ਕਾਂਗਰਸ ਦੇ ਮੁਨੀਸ਼ ਤਿਵਾੜੀ 3882 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਮੁਨੀਸ਼ ਤਿਵਾੜੀ 49744 ਵੋਟਾਂ ‘ਤੇ ਹਨ ਜਦਕਿ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ 45912 ਵੋਟਾਂ ‘ਤੇ ਹਨ। ਇਸ ਤੋਂ ਇਲਾਵਾ ਪੀਡੀਏ ਦੇ ਸੋਢੀ ਬਿਕਰਮ ਸਿੰਘ 9088 ਵੋਟਾਂ ਨਾਲ ਤੀਜੇ ਨੰਬਰ ‘ਤੇ ਚੱਲ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਨਰਿੰਦਰ ਸ਼ੇਰਗਿੱਲ 5740 ਵੋਟਾਂ ‘ਤੇ ਚੱਲ ਰਹੇ ਹਨ।