
ਕਾਫ਼ੀ ਮਿੰਨਤਾਂ ਕੀਤੇ ਜਾਣ ਤੋਂ ਬਾਅਦ ਗੱਡੀ ਵਿਚ ਬੈਠੇ ਮਨੀਸ਼ ਤਿਵਾੜੀ
ਪੰਜਾਬ- ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਪਰ ਜਿਵੇਂ ਹੀ ਉਹ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਵਿਚ ਬੈਠਣ ਲੱਗੇ ਤਾਂ ਸੁਰੱਖਿਆ ਗਾਰਡ ਨੇ ਮਨੀਸ਼ ਤਿਵਾੜੀ ਨੂੰ ਇਹ ਕਹਿੰਦਿਆਂ ਰੋਕ ਦਿਤਾ ਕਿ ਤਿੰਨ ਤੋਂ ਜ਼ਿਆਦਾ ਲੋਕ ਅਲਾਊਡ ਨਹੀਂ ਹਨ।
Security Guard Stopped Manish Tewari From Sitting in Captain's Vehicle
ਗਾਰਡ ਵਲੋਂ ਅਜਿਹਾ ਸਲੂਕ ਕੀਤੇ ਜਾਣ ਮਗਰੋਂ ਮਨੀਸ਼ ਤਿਵਾੜੀ ਤੈਸ਼ ਵਿਚ ਆ ਗਏ ਅਤੇ ਉਨ੍ਹਾਂ ਗੱਡੀ ਵਿਚ ਬੈਠਣ ਤੋਂ ਇਨਕਾਰ ਕਰ ਦਿਤਾ ਮਨੀਸ਼ ਤਿਵਾੜੀ ਦੇ ਗੁੱਸੇ ਹੋਣ ਮਗਰੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਉਨ੍ਹਾਂ ਨੂੰ ਮਨਾਉਣ ਵਿਚ ਜੁਟ ਗਏ ਅਤੇ ਉਨ੍ਹਾਂ ਨੂੰ ਕਾਰ ਵਿਚ ਬੈਠਣ ਲਈ ਕਹਿਣ ਲੱਗੇ। ਵਾਰ ਵਾਰ ਮਿੰਨਤਾਂ ਕਰਨ 'ਤੇ ਵੀ ਮਨੀਸ਼ ਤਿਵਾੜੀ ਗੱਡੀ ਵਿਚ ਬੈਠਣ ਲਈ ਤਿਆਰ ਨਹੀਂ ਸਨ।
Captain Amrinder Singh
ਉਨ੍ਹਾਂ ਨੂੰ ਮਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਗੱਡੀ ਵਿਚੋਂ ਹੇਠਾਂ ਉਤਰਨਾ ਪਿਆ, ਜਿਸ ਤੋਂ ਬਾਅਦ ਉਹ ਗੱਡੀ ਵਿਚ ਬੈਠੇ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਵਿਚ ਪਹਿਲਾਂ ਤੋਂ ਹੀ ਪਿਛਲੀ ਸੀਟ 'ਤੇ ਕੈਪਟਨ ਦਾ ਬੇਟਾ ਰਣਇੰਦਰ ਸਿੰਘ, ਸਪੀਕਰ ਰਾਣਾ ਕੇਪੀ ਅਤੇ ਲਾਲ ਸਿੰਘ ਬੈਠੇ ਸਨ ਪਰ ਜਿਵੇਂ ਹੀ ਮਨੀਸ਼ ਤਿਵਾੜੀ ਅੰਦਰ ਬੈਠਣ ਲੱਗੇ ਤਾਂ ਗਾਰਡ ਨੇ ਉਨ੍ਹਾਂ ਨੂੰ ਰੋਕ ਦਿਤਾ। ਜਿਸ ਤੋਂ ਮਨੀਸ਼ ਤਿਵਾੜੀ ਖ਼ਫ਼ਾ ਹੋ ਗਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।