ਸ਼ਰਾਬ ਨੂੰ ਲੈ ਕੇ 'ਆਪ' ਵਿਧਾਇਕ ਨੇ ਸਰਕਾਰ 'ਤੇ ਸਾਧੇ ਨਿਸ਼ਾਨੇ
Published : May 23, 2020, 3:26 am IST
Updated : May 23, 2020, 3:26 am IST
SHARE ARTICLE
Photo
Photo

ਕੈਬਨਿਟ ਦੇ ਮੰਤਰੀ ਮੰਡਲ 'ਚ ਸ਼ਰਾਬ ਨੂੰ ਲੈ ਕੇ ਫੁੱਟੀਆਂ ਚਿੰਗਾੜੀਆਂ ਨੇ ਮਚਾਇਆ ਭਾਂਬੜ : ਬਲਜਿੰਦਰ ਕੌਰ

ਫ਼ਤਿਹਗੜ੍ਹ ਸਾਹਿਬ  : ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ 'ਮਹਿਲਾਂ ਜਾਂ ਘਰਾਂ' 'ਚ ਬੈਠ ਕੇ ਸਰਕਾਰਾਂ ਨਹੀਂ ਚਲਾਈਆਂ ਜਾ ਸਕਦੀਆਂ, ਕਿਉਂਕਿ ਸਰਕਾਰਾਂ ਚਲਾਉਣ ਲਈ ਪਬਲਿਕ ਵਿਚ ਆਉਣਾ ਪੈਂਦਾ ਹੈ ਤੇ ਉਨ੍ਹਾਂ ਦੀਆਂ ਦੁੱਖਾਂ, ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਉਹ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਖੁਲਣ ਉਪਰੰਤ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ।

File photoFile photo

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਪ੍ਰਤੀ ਦੁੱਖ ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਸਰਕਾਰ ਚਲਾਉਣ ਲਈ ਬਾਕੀ ਸੱਭ ਪੱਖਾਂ ਨੂੰ ਦਰ ਕਿਨਾਰ ਕਰ ਕੇ ਕੇਵਲ ਸ਼ਰਾਬ ਨੂੰ ਰੈਵੇਨਿਊ ਇਕੱਠਾ ਕਰਨ ਲਈ ਜ਼ੋਰ ਦੇਣਾ ਸਰਕਾਰ ਦੀ ਸੌੜੀ ਸੋਚ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਮੰਤਰੀ ਮੰਡਲ ਵਿਚ ਜੋ ਚੰਗਿਆੜੀਆਂ ਫੁੱਟੀਆਂ ਉਸ ਨੇ ਸ਼ਰਾਬ ਦੇ ਧੰਦੇ ਵਿਚ ਹਿੱਸੇਦਾਰੀਆਂ ਨੂੰ ਉਜਾਗਰ ਕਰ ਕੇ ਰੱਖ ਦਿਤਾ ਕਿਉਂਕਿ ਪਾਰਟੀ ਤੇ ਸਰਕਾਰ ਵਿਚ ਅਸਲ ਲੜਾਈ ਸਾਰੀ ਹਿੱਸੇਦਾਰੀਆਂ ਦੀ ਵੰਡ-ਵੰਡਾਈ ਦੀ ਹੈ, ਉਨ੍ਹਾਂ ਕਿਹਾ ਕਿ ਅੱਜ ਕੈਪਟਨ ਸਰਕਾਰ ਹਰ ਪੱਖ 'ਤੇ ਫੇਲ ਹੋ ਕੇ ਰਹਿ ਗਈ ਹੈ।

Captain s appeal to the people of punjabCaptain

'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਤਾਲਾਬੰਦੀ ਤੇ ਕਰਫ਼ਿਊ ਦੌਰਾਨ ਪੰਜਾਬ ਵਿਚ ਰਾਸ਼ਨ ਦੀ ਵੰਡ ਨੂੰ ਲੈ ਕੇ ਘਟੀਆ ਕਿਸਮ ਦੀ ਸਿਆਸਤ ਹੋਈ ਹੈ ਕਿਉਂਕਿ ਲੋੜਵੰਦਾਂ ਨੂੰ ਛੱਡ ਕੇ ਕੇਵਲ ਵੋਟ ਨੂੰ ਮੁੱਖ ਰੱਖ ਕੇ ਰਾਸ਼ਨ ਵੰਡਿਆ ਗਿਆ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਲਾਕਡਾਊਨ ਦੌਰਾਨ ਜਿੱਥੇ ਕੰਮ ਕਾਰ ਠੱਪ ਹੋ ਕੇ ਰਹਿ ਗਏ ਸਨ ਤੇ ਅਜਿਹੇ ਸਮੇਂ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਲੋਨ ਆਦਿ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾਣਗੀਆਂ ਤੇ ਇਸ ਸੱਭ ਦੇ ਉਲਟ ਈਐਮਆਈ ਵੀ ਕੱਟੀਆਂ ਜਾਂਦੀਆਂ ਰਹੀਆਂ ਅਤੇ ਲੋਨ ਦੀਆਂ ਕਿਸ਼ਤਾਂ ਵੀ ਆਉਂਦੀਆਂ ਰਹੀਆਂ ਜਦਕਿ ਗਰੀਬ ਵਰਗ ਲਈ ਜਿਸ ਲਈ ਦੋ ਸਮੇਂ ਦੀ ਰੋਟੀ ਖਾਣਾ ਮੁਨਕਰ ਹੋ ਕੇ ਰਹਿ ਗਿਆ ਸੀ ਉਸ ਨੂੰ ਬਿਜਲੀ ਦੇ ਬਿਲ ਤੱਕ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਸ ਵਿਚ ਵੀ ਕੋਈ ਛੋਟ ਨਹੀਂ ਦਿਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਸ਼ਪਿੰਦਰ ਸਿੰਘ ਤੇ ਪ੍ਰਦੀਪ ਮਲਹੋਤਰਾ ਵੀ ਹਾਜ਼ਰ ਸਨ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement