ਕੋਰੋਨਾ ਵਾਇਰਸ ਦੇ ਅਸਰ ਨਾਲ ਨਜਿੱਠਣ ਲਈ ਰੀਅਲ ਅਸਟੇਟ ਸੈਕਟਰ ਲਈ ਵਿਸ਼ੇਸ਼ ਪੈਕੇਜ ਦਾ ਐਲਾਨ
Published : May 23, 2020, 2:56 am IST
Updated : May 23, 2020, 2:56 am IST
SHARE ARTICLE
Photo
Photo

ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਚੁਨੌਤੀਆਂ ਨਾਲ ਘਿਰੇ ਰੀਅਲ ਅਸਟੇਟ ਦੇ ਖੇਤਰ ਨੂੰ ਰਾਹਤ ..

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਚੁਨੌਤੀਆਂ ਨਾਲ ਘਿਰੇ ਰੀਅਲ ਅਸਟੇਟ ਦੇ ਖੇਤਰ ਨੂੰ ਰਾਹਤ ਦੇਣ ਲਈ ਕਈ ਐਲਾਨ ਕੀਤੇ ਗਏ ਹਨ, ਜਿਨ੍ਹਾਂ ਵਿਚ ਸਾਰੇ ਅਲਾਟੀਆਂ ਲਈ ਪਲਾਟਾਂ/ਪ੍ਰਾਜੈਕਟਾਂ ਦੀ ਉਸਾਰੀ ਲਈ ਨਿਰਧਾਰਤ ਸਮੇਂ 'ਚ ਛੇ ਮਹੀਨੇ ਦਾ ਵਾਧਾ ਕਰਨਾ ਸ਼ਾਮਲ ਹੈ। ਇਹ ਅਲਾਟਮੈਂਟ ਭਾਵੇਂ ਪ੍ਰਾਈਵੇਟ ਹੋਣ ਜਾਂ ਸੂਬੇ ਦੇ ਸ਼ਹਿਰੀ ਖੇਤਰਾਂ ਦੀਆਂ ਸਰਕਾਰੀ ਸੰਸਥਾਵਾਂ ਵਲੋਂ ਬੋਲੀ ਜਾਂ ਡਰਾਅ ਜ਼ਰੀਏ ਕੀਤੀ ਗਈ ਹੋਵੇ।

Corona VirusFile Photo

ਮੁੱਖ ਮੰਤਰੀ ਵਲੋਂ ਐਲਾਨਿਆ ਇਹ ਉਤਸ਼ਾਹੀ ਪੈਕੇਜ ਅਲਾਟੀਆਂ ਅਤੇ ਡਿਵੈਲਪਰਾਂ ਦੋਵਾਂ 'ਤੇ ਲਾਗੂ ਹੋਵੇਗਾ। ਇਹ ਰਾਹਤ 1 ਅਪ੍ਰੈਲ 2020 ਤੋਂ 30 ਸਤੰਬਰ 2020 ਤਕ ਲਾਗੂ ਰਹੇਗੀ। ਇਕ ਹੋਰ ਪ੍ਰਮੁੱਖ ਰਾਹਤ ਐਲਾਨਦਿਆਂ ਮੁੱਖ ਮੰਤਰੀ ਵਲੋਂ ਸਾਰੀਆਂ ਵਿਕਾਸ ਅਥਾਰਟੀਆਂ ਨੂੰ ਨਿਰਦੇਸ਼ ਦਿਤੇ ਗਏ ਕਿ ਉਹ 1 ਅਪ੍ਰੈਲ ਤੋਂ 30 ਸਤੰਬਰ 2020 ਦੇ ਸਮੇਂ ਲਈ ਨਾਨ-ਕੰਸਟ੍ਰਕਸ਼ਨ ਫ਼ੀਸ/ਵਾਧਾ ਫੀਸ/ਲਾਇਸੰਸ ਨਵਿਆਉਣ ਦੀ ਫੀਸ ਨਾ ਲੈਣ।

Captain Amrinder SinghCaptain Amrinder Singh

ਇਸ ਨਾਲ ਬੀਤੇ ਦੀ ਔਸਤ ਦੇ ਅਧਾਰ 'ਤੇ ਇਕ ਕਰੋੜ ਤੋਂ ਵੱਧ ਦੀਆਂ ਵਿੱਤੀ ਮੁਸ਼ਕਲਾਂ ਪੈਦਾ ਹੋਣਗੀਆਂ। ਇਸ ਰਾਹਤ ਦੇ ਨਤੀਜੇਵੱਸ, ਮੈਗਾ ਪ੍ਰਾਜੈਕਟਾਂ ਦੀ ਨੀਤੀ ਤਹਿਤ ਕੀਤੀਆਂ ਪ੍ਰਾਵਨਗੀਆਂ ਅਤੇ ਪੀ.ਏ.ਪੀ.ਆਰ.ਏ ਤਹਿਤ  ਜਾਰੀ ਲਾਇਸੰਸਾਂ ਵਿਚ ਬਿਨਾਂ ਫੀਸ ਛੇ ਮਹੀਨੇ ਦਾ ਵਾਧਾ ਹੋ ਜਾਵੇਗਾ। ਮੁੱਖ ਮੰਤਰੀ ਨੇ ਇਕ ਹੋਰ ਰਿਆਇਤ ਦਿੰਦਿਆਂ 1 ਅਪ੍ਰੈਲ 2020 ਤੋਂ 30 ਸਤੰਬਰ 2020 ਦਰਮਿਆਨ ਜਾਇਦਾਦਾ ਦੀਆਂ ਰਹਿੰਦੀਆਂ ਸਾਰੀਆਂ ਨਿਲਾਮੀਆਂ ਦੀਆਂ ਕਿਸ਼ਤਾਂ (ਸਮੇਤ ਵਿਆਜ) ਨੂੰ ਬਕਾਇਆ ਕਿਸ਼ਤਾਂ ਦੇ ਨਾਲ ਸਕੀਮ ਦੀ ਵਿਆਜ ਦਰ ਦੇ ਸੁਮੇਲ ਅਨੁਸਾਰ ਅਦਾ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ

File photoFile photo

ਅਤੇ ਇਸ ਤੋਂ ਬਾਅਦ,  ਬਕਾਇਆ ਰਾਸ਼ੀ ਉੱਪਰ ਸਕੀਮ ਦਾ ਵਿਆਜ ਲਿਆ ਜਾਵੇਗਾ। ਕੈਪਟਨ ਅਮਰਿੰਦਰ ਨੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਖਾਕਾ ਯੋਜਨਾਵਾਂ ਦੇ ਜਾਰੀ ਹੋਣ ਦੇ ਅਨੁਸਾਰ ਈ.ਡੀ.ਸੀ. ਦੀ ਪੜਾਅਵਾਰ ਅਦਾਇਗੀ ਦੀ ਆਗਿਆ ਦੇਣ ਦੇ ਪ੍ਰਸਤਾਵ ਨੂੰ ਵੀ ਸਹਿਮਤੀ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement