
ਕੋਵੈਕਸੀਨ ਲਗਵਾਉਣ ਵਾਲੇ ਨਹੀਂ ਕਰ ਸਕਣਗੇ ਵਿਦੇਸ਼ ਯਾਤਰਾ
ਨਵੀਂ ਦਿੱਲੀ, 22 ਮਈ : ਭਾਰਤ ਬਾਇਉਟੈਕ ਵਿਚ ਤਿਆਰ 'ਕੋਵੈਕਸੀਨ' ਦੇ ਟੀਕੇ ਲਗਵਾਉਣ ਵਾਲਿਆਂ ਨੂੰ ਫ਼ਿਲਹਾਲ ਵਿਦੇਸ਼ ਯਾਤਰਾ ਵਿਚ ਮੁਸ਼ਕਲ ਆ ਸਕਦੀ ਹੈ | ਖ਼ਬਰ ਹੈ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਐਮਰਜੈਂਸੀ ਯੂਜ਼ ਲਿਸਟਿੰਗ ਵਿਚ ਸ਼ਾਮਲ ਨਾ ਕੀਤੇ ਜਾਣ ਕਾਰਨ, ਤੁਹਾਨੂੰ ਦੂਜੇ ਦੇਸ਼ਾਂ ਵਿਚ ਦਾਖ਼ਲਾ ਲੈਣਾ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਕਈ ਦੇਸ਼ਾਂ ਨੇ ਟੀਕਾ ਪ੍ਰਾਪਤ ਕਰਨ ਵਾਲੇ ਯਾਤਰੀਆਂ ਲਈ ਨੀਤੀਆਂ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਕੱੁਝ ਦੇਸ਼ ਜਲਦੀ ਹੀ ਨਵੇਂ ਨਿਯਮਾਂ ਦਾ ਐਲਾਨ ਕਰਨ ਜਾ ਰਹੇ ਹਨ | ਇਕ ਰੀਪੋਰਟ ਅਨੁਸਾਰ ਬਹੁਤ ਸਾਰੇ ਦੇਸ਼ ਸਿਰਫ਼ ਉਨ੍ਹਾਂ ਵੈਕਸੀਨ ਨੂੰ ਹੀ ਆਗਿਆ ਦੇ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਰੈਗੂਲੇਟਰਾਂ ਦੁਆਰਾ ਮਨਜ਼ੂਰ ਕੀਤਾ ਗਿਆ ਹੈ ਜਾਂ ਡਬਲਿਊਐਚਓ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ | ਫ਼ਿਲਹਾਲ ਇਸ ਸੂਚੀ ਵਿਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਕੋਵੀਸ਼ਿਲਡ, ਮਾਡਰਨਾ, ਫ਼ਾਈਜ਼ਰ, ਐਸਟਰਾਜ਼ੇਨੇਕਾ (2), ਜੇਨਸੇਨ (ਯੂਐਸ ਅਤੇ ਨੀਦਰਲੈਂਡਜ਼) ਅਤੇ ਸੀਨੋਫ਼ਾਰਮ/ਬੀਬੀ ਆਈਪੀ ਦੇ ਨਾਮ ਸ਼ਾਮਲ ਹਨ | ਸੰਗਠਨ ਨੇ ਹਾਲੇ ਤੱਕ ਕੋਵੈਕਸੀਨ ਨੂੰ ਈਯੂਐਲ ਵਿਚ ਸ਼ਾਮਲ ਨਹੀਂ ਕੀਤਾ | ਡਬਲਿਊਐਚਓ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤੋਂ ਪਤਾ ਲਗਦਾ ਹੈ ਕਿ ਭਾਰਤ ਬਾਇਉਟੈਕ ਨੇ ਐਕਸਪ੍ਰੇਸ਼ਨ ਆਫ ਇੰਟਰੈਸਟ ਜਮ੍ਹਾਂ ਕੀਤਾ ਹੈ ਪਰ ਇਸ ਸਬੰਧੀ ਵਧੇਰੇ ਜਾਣਕਾਰੀ ਦੀ ਲੋੜ ਹੈ | ਡਬਲਿਊਐਚਓ ਨੇ ਕਿਹਾ ਹੈ ਕਿ ਬੈਠਕ ਮਈ-ਜੂਨ ਵਿਚ ਤੈਅ ਕੀਤੀ ਗਈ ਹੈ |
ਇਸ ਤੋਂ ਬਾਅਦ ਕੰਪਨੀ ਨੂੰ ਇਕ ਡੋਜ਼ੀਅਰ ਦਾਖ਼ਲ ਕਰਨਾ ਪਏਗਾ | ਇਸ ਡੋਜ਼ੀਅਰ ਦੀ ਮਨਜ਼ੂਰੀ ਤੋਂ ਬਾਅਦ ਕੋਵੈਕਸੀਨ ਨੂੰ ਇਸ ਦੀ ਸੂਚੀ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਡਬਲਿਊਐਚਓ ਦੁਆਰਾ ਮੁਲਾਂਕਣ ਕੀਤਾ ਜਾਵੇਗਾ | ਇਸ ਤੋਂ ਬਾਅਦ ਟੀਕੇ ਨੂੰ ਈਯੂਐਲ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ | ਹੁਣ ਇਸ ਸਮੇਂ ਦੌਰਾਨ ਹਰ ਕੰਮ ਵਿਚ ਹਫ਼ਤੇ ਲੱਗ ਸਕਦੇ ਹਨ | ਟੀਓਆਈ ਅਨੁਸਾਰ ਹਾਲੇ ਤਕ ਇਸ ਬਾਰੇ ਭਾਰਤ ਬਾਇਉਟੈਕ ਵਲੋਂ ਕੋਈ ਜਵਾਬ ਨਹੀਂ ਆਇਆ | ਇਮੀਗ੍ਰੇਸ਼ਨ ਮਾਹਰ ਵਿਕਰਮ ਸ਼ਰੌਫ਼ ਦਾ ਕਹਿਣਾ ਹੈ ਕਿ ਜੇ ਟੀਕਾ ਈਯੂਐਲ ਵਿਚ ਨਹੀਂ ਹੈ ਜਾਂ ਵਿਦੇਸ਼ਾਂ ਵਿਚ ਇਸ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਯਾਤਰੀ ਨੂੰ ਟੀਕਾ ਲਗਿਆ ਨਹੀਂ ਸਮਝਿਆ ਜਾਵੇਗਾ | ਇਸ ਵੇਲੇ ਭਾਰਤ ਵਿਚ ਕੋਵੈਕਸੀਨ ਅਤੇ ਕੋਵਿਸ਼ਿਲਡ ਦੀ ਆਗਿਆ ਹੈ | ਇਸ ਤੋਂ ਇਲਾਵਾ ਰੂਸੀ ਟੀਕਾ ਸਪੂਤਨਿਕ-ਵੀ ਵਰਤੋਂ ਲਈ ਤਿਆਰ ਹੈ | (ਏਜੰਸੀ)