ਗੁਰਦਾਸਪੁਰ : ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ
Published : May 23, 2021, 1:49 pm IST
Updated : May 23, 2021, 1:51 pm IST
SHARE ARTICLE
Sukhwinder Singh
Sukhwinder Singh

ਪਿੰਡ ਵਿਚ ਹੋਏ ਬੱਚਿਆਂ ਦੇ ਝਗੜੇ ਨੂੰ ਸੁਲਝਾਉਣ ਗਏ ਸਨ

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਭਾਮ 'ਚ ਘਰੇਲੂ ਝਗੜੇ ਦੌਰਾਨ ਫੈਸਲਾ ਕਰਵਾਉਂਦੇ ਸਮੇਂ ਤੈਸ਼ ਚ ਆਏ ਨਿਹੰਗ ਸਿੰਘ ਨੇ ਸਾਬਕਾ ਕਾਂਗਰਸੀ ਦਾ ਹੱਥ ਦਾ ਗੁੱਟ ਵੱਢ ਦਿੱਤਾ। ਜਿਸਨੂੰ ਜਖ਼ਮੀ ਹਾਲਾਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਪਿੰਡ ਵਿਚ ਬੱਚਿਆਂ ਦੀ ਹੋਈ ਮਾਮੂਲੀ ਲੜਾਈ ਦਾ ਫੈਸਲਾ ਕਰਵਾਉਣ ਲਈ ਗਏ ਸਨ।

Sukhwinder SinghSukhwinder Singh

ਫ਼ੈਸਲੇ ’ਚ ਨਿਹੰਗ ਸਿੰਘ ਵੀ ਪਹੁੰਚੇ ਸਨ। ਫ਼ੈਸਲੇ ਦੀ ਗੱਲਬਾਤ ਚੱਲ ਹੀ ਰਹੀ ਸੀ ਕਿ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਤੈਸ਼ ’ਚ ਆ ਗਿਆ। ਉਸ ਨੇ  ਕਿਰਪਾਨ ਨਾਲ ਸੁਖਵਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸੁਖਵਿੰਦਰ ਸਿੰਘ ਦਾ ਗੁੱਟ ਵੱਢਿਆ ਗਿਆ।  ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ 10 ਅਰੋਪੀਆਂ ਖਿਲਾਫ ਮਾਮਲਾ ਦਰਜ  ਕਰ ਲਿਆ ਹੈ।

Sukhwinder SinghSukhwinder Singh

ਇਸ ਮਾਮਲੇ ਵਿਚ ਜਖ਼ਮੀ ਸੁਖਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਪਤੀ ਸੁਖਵਿੰਦਰ ਸਿੰਘ ਪਿੰਡ ਵਿਚ ਹੋਈ ਬੱਚਿਆਂ ਦੀ ਮਾਮੂਲੀ ਲੜਾਈ ਦਾ ਫੈਸਲਾ ਕਰਵਾਉਣ ਲਈ ਉਥੇ ਪਹੁੰਚੇ ਸਨ।

Sukhwinder Singh's wifeSukhwinder Singh's wife

ਦੋਨਾਂ ਧਿਰਾਂ ਦੌਰਾਨ ਰਾਜੀਨਾਮੇ ਤੋਂ ਬਾਅਦ ਜਦੋਂ ਸੁਖਵਿੰਦਰ ਸਿੰਘ ਘਰ ਵਾਪਸ ਆ ਰਹੇ ਸਨ ਤਾਂ ਇਸੇ ਦੌਰਾਨ ਇਕ ਗੁੱਟ ਵਲੋਂ ਲਿਆਂਦੇ ਗਏ ਨਿਹੰਗ ਸਿੰਘਾਂ ਨੇ ਸੁਖਵਿੰਦਰ ਸਿੰਘ ਤੇ ਤੇਜ਼ਧਾਰ ਹਥਿਆਰਾਂ ਨੇ ਹਮਲਾ ਕਰ ਦਿਤਾ ਅਤੇ ਗੰਭੀਰ ਜ਼ਖਮੀ ਕਰ ਦਿਤਾ। ਮਨਜੀਤ ਕੌਰ ਨੇ ਇਹਨਾਂ ਨਿਹੰਗਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Sukhwinder Singh's wifeSukhwinder Singh's wife

ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮਾਮੂਲੀ ਲੜਾਈ ਦਾ ਫੈਸਲਾ ਕਰਵਾਉਣ ਲਈ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗਏ ਸਨ। ਇਸ ਤੋਂ ਬਾਅਦ ਜਦੋਂ ਸੁਖਵਿੰਦਰ ਸਿੰਘ ਵਾਪਸ ਘਰ ਜਾ ਰਹੇ ਸਨ ਤਾਂ ਨਿਹੰਗ ਸਿੰਘ ਨੇ ਹਮਲਾ ਕਰਕੇ ਸੁਖਵਿੰਦਰ ਸਿੰਘ ਨੂੰ ਜਖਮੀ ਕਰ ਦਿਤਾ। ਪੁਲਿਸ ਨੇ ਅੱਠ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਕੇ ਗਿਰਫਤਾਰੀ ਲਈ ਛਾਪੇਮਾਰੀ  ਸ਼ੁਰੂ ਕਰ ਦਿੱਤੀ ਹੈ।

ASI Daljit SinghASI Daljit Singh

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement