ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ 'ਚ ਲਿਆਂਦੀ ਨਵੀਂ ਕ੍ਰਾਂਤੀ  
Published : May 23, 2023, 4:10 pm IST
Updated : May 23, 2023, 4:10 pm IST
SHARE ARTICLE
Dr. Vivek Agarwal
Dr. Vivek Agarwal

- ਦਿਮਾਗੀ ਦੌਰੇ ਤੋਂ ਪੀੜਤ 82 ਸਾਲਾ ਬਜ਼ੁਰਗ ਔਰਤ ਦਾ ਫੋਰਟਿਸ ਮੋਹਾਲੀ ਵਿਖੇ ਮਕੈਨੀਕਲ ਥਰੋਮਬੈਕਟੋਮੀ ਰਾਹੀਂ ਸਫਲਤਾਪੂਰਵਕ ਇਲਾਜ

- ਦਿਮਾਗ ਨਾਲ ਸਬੰਧਤ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ: ਡਾ: ਵਿਵੇਕ ਅਗਰਵਾਲ
- ਦਿਮਾਗ ਦੇ ਦੌਰੇ ਜਾਂ ਅਧਰੰਗ ਤੋਂ ਨਾ ਡਰੋ, ਮਕੈਨੀਕਲ ਥਰੋਮਬੈਕਟੋਮੀ ਨਾਲ ਹੋ ਰਹੇ ਹਨ ਸਿਹਤਮੰਦ

ਬਠਿੰਡਾ - ਜੇਕਰ ਸਮੇਂ ’ਤੇ ਜਾਂਚ ਕਰਵਾ ਲਈ ਜਾਵੇ ਤਾਂ ਇਕ ਲੱਛਣ ਨਾਲ ਬੀਮਾਰੀ ਦੀ ਅਸਲ ਸਥਿਤੀ ਦਾ ਪਤਾ ਲੱਗ ਜਾਂਦਾ ਹੈ। ਅਜਿਹੇ ਵਿਚ ਉਕਤ ਲੱਛਣ ਜੇਕਰ ਦਿਮਾਗ ਨਾਲ ਜੁੜਿਆ ਹੋਵੇ ਤਾਂ ਥੋੜ੍ਹੀ ਜਿਹੀ ਵਰਤੀ ਲਾਪਰਵਾਹੀ ਨਾਲ ਵਿਅਕਤੀ ਬਰੇਨ ਸਟਰੋਕ (ਦਿਮਾਗ ਦਾ ਦੌਰਾ) ਪੈਣ ਦੇ ਕਾਰਨ ਇਕ ਗੰਭੀਰ ਦਿਮਾਗੀ ਬੀਮਾਰੀ ਦੀ ਚਪੇਟ ਵਿਚ ਆ ਸਕਦਾ ਹੈ।

ਅੱਜ ਬਰੇਨ ਸਟਰੋਕ / ਅਧਰੰਗ ਵਰਗੇ ਰੋਗ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਤਹਿਤ ਮੰਨੇ-ਪ੍ਰਮੰਨੇ ਦਿਮਾਗ ਦੇ ਮਾਹਿਰ ਡਾ. ਵਿਵੇਕ ਅਗਰਵਾਲ ਅੱਜ ਬਠਿੰਡਾ ਪਹੁੰਚੇ। ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਹੋਣ ਦੀ ਸੂਰਤ ਵਿੱਚ ਜੇਕਰ ਮਰੀਜ਼ ਨੂੰ ਤੁਰੰਤ ਕਿਸੇ ਅਜਿਹੇ ਹਸਪਤਾਲ ਵਿਚ ਲਿਜਾਇਆ ਜਾਵੇ ਜਿੱਥੇ ਤਜਰਬੇਕਾਰ ਨਿਊਰੋਲੋਜਿਸਟ ਅਤੇ ਨਿਊਰੋਸਰਜਨ ਮੌਜੂਦ ਹੋਣ ਤਾਂ ਮਰੀਜ਼ ਜਲਦੀ ਠੀਕ ਹੋ ਸਕਦਾ ਹੈ ਅਤੇ ਅਧਰੰਗ ਦੇ ਪ੍ਰਭਾਵ ਨੂੰ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ।

ਫੋਰਟਿਸ ਹਸਪਤਾਲ ਮੋਹਾਲੀ ਦੇ ਨਿਊਰੋ-ਇੰਟਰਵੈਂਸ਼ਨ ਅਤੇ ਇੰਟਰਵੈਂਸ਼ਨਲ ਰੇਡੀਓਲੋਜੀ ਵਿਭਾਗ ਦੇ ਸਲਾਹਕਾਰ ਡਾ. ਵਿਵੇਕ ਅਗਰਵਾਲ ਨੇ ਕਿਹਾ ਕਿ ਨਿਊਰੋ ਨਾਲ ਸਬੰਧਤ ਬੀਮਾਰੀਆਂ ਦੇ ਲੱਛਣ ਦਿਮਾਗੀ ਹਾਲਤ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ’ਚ ਭੁੱਲ ਜਾਣਾ, ਸੁਚੇਤਨਾ ਦੀ ਕਮੀ, ਵਿਅਕਤੀ ਦੇ ਵਤੀਰੇ ਵਿਚ ਇਕ ਦਮ ਬਦਲਾਓ ਆਣਾ, ਕਰੋਧਿਤ ਹੋਣਾ ਅਤੇ ਤਣਾਅਗ੍ਰਸਤ ਆਦਿ ਲੱਛਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਊਰੋਲੋਜੀ ਨਾਲ ਸਬੰਧਤ ਮਰੀਜ਼ ਦਾ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

ਡਾ: ਵਿਵੇਕ ਅਗਰਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਬ੍ਰੇਨ ਸਟਰੋਕ ਹੋਣ ਤੋਂ ਬਾਅਦ ਚਾਰ ਘੰਟੇ ਬਾਅਦ ਇੱਕ 82 ਸਾਲਾ ਬਜ਼ੁਰਗ ਮਰੀਜ਼ ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਕੋਲ ਪਹੁੰਚੀ। ਉਸ ਦੇ ਸਰੀਰ ਦਾ ਖੱਬਾ ਪਾਸੇ ਦੇ ਸ਼ਰੀਰ ਨੂੰ ਅਧਰੰਗ ਹੋ ਗਿਆ ਸੀ। ਜੇਕਰ ਡਾਕਟਰੀ ਇਲਾਜ ਵਿੱਚ ਦੇਰੀ ਹੁੰਦੀ ਤਾਂ ਇਹ ਔਰਤ ਮਰੀਜ਼ ਦੀ ਜਾਨਲੇਵਾ ਸਥਿਤੀ ਵਿੱਚ ਪਾ ਸਕਦੀ ਸੀ।

ਮਕੈਨੀਕਲ ਥਰੋਮਬੈਕਟੋਮੀ ਦੀ ਮਦਦ ਨਾਲ ਮਰੀਜ਼ ਦੇ ਦਿਮਾਗ ਦੇ ਸੱਜੇ ਪਾਸੇ ਖੂਨ ਦੀ ਸਪਲਾਈ ਨੂੰ ਰੋਕਣ ਵਾਲੀ ਧਮਣੀ ਤੋਂ ਗਤਲਾ (ਕਲਾਟ)  ਹਟਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਦੇ ਮਰੀਜ਼ਾਂ ਲਈ ਮਕੈਨੀਕਲ ਥਰੋਮਬੈਕਟੋਮੀ ਨੂੰ ਸੋਨੇ ਦਾ ਮਿਆਰ ਮੰਨਿਆ ਜਾਂਦਾ ਹੈ, ਜਦਕਿ ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਅਟੈਕ ਜਾਂ ਅਧਰੰਗ ਹੋਣ ’ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਕਾਰਨ ਗੰਭੀਰ ਮਰੀਜ਼ ਵੀ ਠੀਕ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਪੂਰੀ ਤਰ੍ਹਾਂ ਬਚਾਇਆ ਜਾ ਸਕਦਾ ਹੈ, ਬਸ਼ਰਤੇ ਉਸ ਨੂੰ ਹਸਪਤਾਲ ਲਿਜਾਇਆ ਜਾਵੇ, ਜਿੱਥੇ ਸਟਰੋਕ ਦੀ ਦੇਖਭਾਲ ਦੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣ, ਕਿਉਂਕਿ ਬਰੇਨ ਅਟੈਕ ਦੌਰਾਨ ਮਰੀਜ਼ ਲਈ ਹਰ ਸਕਿੰਟ ਗਿਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਵਿੱਚ ਸਟਰੋਕ ਦੀਆਂ ਵਿਆਪਕ ਸਹੂਲਤਾਂ ਨਹੀਂ ਹਨ ਤਾਂ ਅਜਿਹੇ ਹਸਪਤਾਲ ਵਿੱਚ ਮਰੀਜ਼ ਨੂੰ ਲਿਜਾਣਾ ਵਿਅਰਥ ਜਾਂ ਸਮੇਂ ਦੀ ਬਰਬਾਦੀ ਹੈ। ਔਸਤਨ, ਇੱਕ ਸਟਰੋਕ ਵਿੱਚ ਹਰ ਮਿੰਟ ਵਿੱਚ 1.9 ਮਿਲੀਅਨ ਨਿਊਰੋਨ ਖਤਮ ਹੋ ਜਾਂਦੇ ਹਨ, ਜੋ ਡਾਕਟਰੀ ਦੇਖਭਾਲ ਦੀ ਘਾਟ ਕਾਰਨ, ਹਮੇਸ਼ਾ ਅਧਰੰਗ ਜਾਂ ਮੌਤ ਦਾ ਕਾਰਨ ਬਣਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement