
Jalandhar News: ਸੁਰੱਖਿਆ ਕਾਰਨਾਂ ਕਰਕੇ ਇਹ ਡਾਇਵਰਸ਼ਨ ਦੁਪਹਿਰ 3:00 ਵਜੇ ਤੋਂ ਸ਼ਾਮ 7:00 ਵਜੇ ਤੱਕ ਰਹੇਗਾ।
Jalandhar Traffic Divert News in punjabi : 24 ਮਈ ਨੂੰ ਜਲੰਧਰ 'ਚ ਹੋਣ ਜਾ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਮੱਦੇਨਜ਼ਰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਟਰੈਫਿਕ ਨੂੰ ਡਾਇਵਰਟ ਕਰ ਦਿਤਾ ਗਿਆ ਹੈ, ਜਿਸ ਕਾਰਨ ਅੰਮ੍ਰਿਤਸਰ ਤੋਂ ਲੁਧਿਆਣਾ, ਲੁਧਿਆਣਾ ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਨੂੰ ਜਾਣ ਵਾਲੇ ਵਾਹਨਾਂ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋੋ: Food Recipes: ਘਰ ਵਿਚ ਬਣਾਉ ਚੀਜ਼-ਪਾਲਕ ਸਮੋਸਾ
ਦੱਸ ਦੇਈਏ ਕਿ ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿੱਚ ਪੀ.ਐਮ ਨਰਿੰਦਰ ਮੋਦੀ ਦੀ ਰੈਲੀ ਰੱਖੀ ਗਈ ਹੈ, ਵੀ.ਵੀ.ਆਈ.ਪੀਜ਼ ਦੀ ਆਮਦ ਨੂੰ ਮੁੱਖ ਰੱਖਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭਾਰੀ ਅਤੇ ਵਪਾਰਕ ਵਾਹਨਾਂ ਦੇ ਰੂਟ ਮੋੜ ਦਿੱਤੇ ਹਨ। ਸੁਰੱਖਿਆ ਕਾਰਨਾਂ ਕਰਕੇ ਇਹ ਡਾਇਵਰਸ਼ਨ ਦੁਪਹਿਰ 3:00 ਵਜੇ ਤੋਂ ਸ਼ਾਮ 7:00 ਵਜੇ ਤੱਕ ਰਹੇਗਾ।
ਇਹ ਵੀ ਪੜ੍ਹੋੋ: Farming News: ਨਾਰੀਅਲ ਦੀ ਖੇਤੀ ਲਗਭਗ ਹਰ ਪ੍ਰਕਾਰ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ
ਰੂਟ ਯੋਜਨਾ
ਅੰਮ੍ਰਿਤਸਰ ਤੋਂ ਲੁਧਿਆਣਾ
ਡਾਇਵਰਸ਼ਨ ਰੂਟ: ਸੁਭਾਨਪੁਰ → ਕਪੂਰਥਲਾ → ਕਾਲਾ ਸੰਘਿਆਂ → ਨੂਰ ਮਹਿਲ → ਫਿਲੌਰ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਲੁਧਿਆਣਾ ਤੋਂ ਅੰਮ੍ਰਿਤਸਰ
ਫਗਵਾੜਾ → ਮੇਹਟੀਆਣਾ → ਹੁਸ਼ਿਆਰਪੁਰ → ਟਾਂਡਾ → ਬੇਗੋਵਾਲ → ਨਡਾਲਾ → ਸੁਭਾਨਪੁਰ
ਲੁਧਿਆਣਾ ਤੋਂ ਹਿਮਾਚਲ ਪ੍ਰਦੇਸ਼/ਪਠਾਨਕੋਟ
ਫਗਵਾੜਾ → ਮੇਹਟੀਆਣਾ → ਹੁਸ਼ਿਆਰਪੁਰ → ਟਾਂਡਾ
(For more Punjabi news apart from Jalandhar Traffic Divert News in punjabi, stay tuned to Rozana Spokesman)