
Health News: ਨਾਰੀਅਲ ਦਾ ਸਭਿਆਚਾਰਕ ਮਹੱਤਤਾ ਦੇ ਨਾਲ-ਨਾਲ ਆਰਥਕ ਮਹੱਤਵ ਵੀ ਹੈ।
Coconut cultivation can be done in almost all types of land Farming News: ਨਾਰੀਅਲ ਦਾ ਸਭਿਆਚਾਰਕ ਮਹੱਤਤਾ ਦੇ ਨਾਲ-ਨਾਲ ਆਰਥਕ ਮਹੱਤਵ ਵੀ ਹੈ। ਨਾਰੀਅਲ ਦਾ ਫੱਲ ਕੁਦਰਤੀ ਪਾਣੀ ਦੇ ਰੂਪ ਵਿਚ, ਗਿਰੀ ਖਾਣ ਅਤੇ ਤੇਲ ਲਈ, ਫੱਲ ਦਾ ਛਿਲਕਾ ਅਤੇ ਰੇਸ਼ਾ ਕਈ ਉਦਯੋਗਿਕ ਕਾਰਜਾਂ ਵਿਚ ਅਤੇ ਪੱਤੇ ਸਾੜਨ, ਝਾੜੂ, ਛੱਪੜ ਅਤੇ ਖਾਦ ਆਦਿ ਬਣਾਉਣ ਦੀ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਜਦੋਂ ਕਿ ਲੱਕੜੀ ਦੀ ਵਰਤੋਂ ਫ਼ਰਨੀਚਰ ਲਈ ਕਰਦੇ ਹਨ।
ਇਹ ਵੀ ਪੜ੍ਹੋ: Supreme Court: ਸੁਪਰੀਮ ਕੋਰਟ ਦਾ ਸਵਾਲ, “ਮੈਡੀਕਲ ਵਿਦਿਆਰਥੀਆਂ ਨੂੰ ਪਿੰਡਾਂ ਵਿਚ ਕੰਮ ਕਰਨ ਤੋਂ ਛੋਟ ਦੀ ਲੋੜ ਕਿਉਂ? |
ਇਸ ਦੀ ਉਪਯੋਗਤਾ ਨੂੰ ਦੇਖ ਕੇ ਇਸ ਨੂੰ ਕਲਪਬਿ੍ਰਕਸ਼ ਵੀ ਕਿਹਾ ਜਾਂਦਾ ਹੈ। ਨਾਰੀਅਲ ਨੂੰ ਅਪਣੇ ਦੇਸ਼ ਵਿਚ ਕਈ ਥਾਵਾਂ ’ਤੇ, ਵੱਖ-ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਨਾਰੀਅਲ ਦੇ ਰੁੱਖ ਭਾਰਤ ਵਿਚ ਪ੍ਰਮੁੱਖ ਰੂਪ ਤੋਂ ਕੇਰਲ, ਪੱਛਮੀ ਬੰਗਾਲ ਅਤੇ ਉੜੀਸਾ ਵਿਚ ਖੂਬ ਉਗਦੇ ਹਨ। ਮਹਾਰਾਸ਼ਟਰ ਵਿਚ ਮੁੰਬਈ ਅਤੇ ਕਿਨਾਰੀ ਖੇਤਰਾਂ ਅਤੇ ਗੋਆ ਵਿਚ ਵੀ ਇਸ ਦੀ ਉਪਜ ਹੁੰਦੀ ਹੈ। ਢਲਾਨ ਵਾਲੇ ਖੇਤਰਾਂ ਵਿਚ ਅਤੇ ਲਹਿਰਦਾਰ ਭੂ ਭਾਗਾਂ ਵਿਚ ਕੋਂਟੂਰ ਟੈਰੇਸਿੰਗ ਜਾਂ ਬੰਨ੍ਹ ਦੁਆਰਾ ਭੂਮੀ ਦੀ ਤਿਆਰੀ ਕੀਤੀ ਜਾਂਦੀ ਹੈ। ਨਿਮਨਵਰਤੀ ਖੇਤਰਾਂ ਵਿਚ ਪਾਣੀ ਦੇ ਪੱਧਰ ਤੋਂ 1 ਮੀਟਰ ਉਚਾਈ ਵਿਚ ਟੀਲਾ ਬਣਾ ਕੇ ਰੋਪਣ ਲਈ ਸਥਾਨ ਤਿਆਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Punjab News: 3 ਸਾਲ ਦੇ ਗੁਰਸਿੱਖ ਨੇ 40 ਮਿੰਟ ਤੱਕ ਲਗਾਤਾਰ ਵਜਾਇਆ ਤਬਲਾ, ਬਣਾਇਆ ਵਿਸ਼ਵ ਰਿਕਾਰਡ
ਖੇਤੀਬਾੜੀ ਯੋਗ ਬਣਾਏ ਗਏ ਕਾਇਲ ਖੇਤਰਾਂ ਵਿਚ ਉਨ੍ਹਾਂ ਖੇਤਰਾਂ ਵਿਚ ਪੌਦ ਬੀਜੀ ਜਾਂਦੀ ਹੈ। ਘੱਟ ਪਾਣੀ ਜਮਾਵ ਵਾਲੀ ਦੋਮਟ ਮਿੱਟੀ ਵਿਚ 1 ਮੀ. 1 ਮੀ. ਗੁਣਾ 1 ਮੀ. ਅਕਾਰ ਦਾ ਗੱਡਾ ਰੋਪਣ ਲਈ ਉਚਿਤ ਹੈ। ਹੇਠਾਂ ਚਟਾਨਾਂ ਵਾਲੀ ਮਖਰਲੀ ਮਿੱਟੀ ਵਿਚ 1.2 ਮੀ. ਗੁਣਾ 1.2 ਮੀ. ਸਰੂਪ ਦੇ ਵੱਡੇ ਖੱਡੇ ਬਣਾਉਣੇ ਚਾਹੀਦੇ ਹਨ। ਰੇਤੀਲੀ ਮਿੱਟੀ ਵਿਚ ਖੱਡੇ ਦਾ ਆਕਾਰ 0.75 ਮੀ. ਗੁਣਾ 0.75 ਮੀ. ਗੁਣਾ 0.75 ਮੀਟਰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਨਾਰੀਅਲ ਦੀ ਖੇਤੀ ਲਗਭਗ ਹਰ ਪ੍ਰਕਾਰ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ। ਨਾਰੀਅਲ ਦੀਆਂ ਮੁੱਖ ਦੋ ਕਿਸਮਾਂ ਹਨ ਲੰਮਾ ਅਤੇ ਬੌਣਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਲੰਮੀ ਪ੍ਰਜਾਤੀਆਂ ਵਿਚ ਵਿਆਪਕ ਤੌਰ ’ਤੇ ਪੱਛਮੀ ਕਿਨਾਰੇ ਲੰਮੇ ਅਤੇ ਪੂਰਬੀ ਕਿਨਾਰੀ ਬੌਣੇ ਉਗਾਏ ਜਾਂਦੇ ਹਨ। ਬੌਣੀਆਂ ਪ੍ਰਜਾਤੀਆਂ ਆਕਾਰ ਵਿਚ ਛੋਟੀਆਂ ਹੁੰਦੀਆਂ ਹਨ ਅਤੇ ਇਸ ਦੀ ਉਮਰ ਵੀ ਲੰਮੀਆਂ ਪ੍ਰਜਾਤੀਆਂ ਮੁਕਾਬਲੇ ਘੱਟ ਹੁੰਦੀ ਹੈ। ਲੰਮਾ ਬੌਣਾ (ਟੀ.ਡੀ) ਅਤੇ ਬੌਣਾ ਲੰਮਾ (ਡੀ.ਟੀ) ਆਦਿ ਦੋ ਪ੍ਰਮੁੱਖ ਕਿਸਮਾਂ ਹਨ। ਫੱਲ ਸੜਨ ਅਤੇ ਨਟ ਫ਼ਾਲ (ਫਲ ਝੜਨਾ)- ਬੀਮਾਰੀ ਕਾਰਨ ਮਾਦਾ ਫੁਲ ਅਤੇ ਅਪਾਹਜ ਫੱਲ ਡਿੱਗਦੇ ਹਨ। ਇਸ ਦੇ ਚਲਦੇ ਨਵ ਵਿਕਸਿਤ ਫਲਾਂ ਅਤੇ ਬੁਤਾਮਾ (ਬਟਨ) ਦੇ ਡੰਠਲਾਂ ਦੇ ਨੇੜੇ ਜ਼ਖ਼ਮ ਵਿਖਾਈ ਦਿੰਦੇ ਹਨ ਜੋ ਅੰਤ ਵੇਲੇ ਆਂਤਰਿਕ ਊਤਕਾਂ ਦੇ ਨਾਸ਼ ਦੇ ਪਰਿਣਾਮੀ ਹੁੰਦੇ ਹਨ। ਇਸ ਦੇ ਕਾਬੂ ਲਈ ਨਾਰੀਅਲ ਦੇ ਤਾਜ ’ਤੇ ਇਕ ਫ਼ੀ ਸਦੀ ਬੋਰਡੋ ਮਿਸ਼ਰਣ ਜਾਂ 0.5 ਫ਼ੀ ਸਦੀ ਫ਼ਾਇਟੋਲਾਨ ਨਾਮਕ ਦਵਾਈ ਦਾ ਛਿੜਕਾਅ ਇਕ ਵਾਰ ਬਾਰਸ਼ ਅਰੰਭ ਹੋਣ ਦੇ ਦੋ ਮਹੀਨੇ ਦੇ ਅੰਤਰਾਲ ’ਤੇ ਕਰਨਾ ਚਾਹੀਦਾ ਹੈ।
(For more Punjabi news apart from Coconut cultivation can be done in almost all types of land Farming News , stay tuned to Rozana Spokesman)