Nangal News : ਨੰਗਲ ਦੇ ਸਤਲੁਜ ਦਰਿਆ ’ਚ ਦੋ ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ

By : BALJINDERK

Published : May 23, 2024, 7:06 pm IST
Updated : May 23, 2024, 7:06 pm IST
SHARE ARTICLE
ਬੱਚਿਆਂ ਦੀਆਂ ਫਾਈਲ ਫੋਟੋਆਂ
ਬੱਚਿਆਂ ਦੀਆਂ ਫਾਈਲ ਫੋਟੋਆਂ

Nangal News : ਬਿਜਲੀ ਦਾ ਕੱਟ ਤੇ ਲੱਗਣ ’ਤੇ ਦੋਸਤਾਂ ਨਾਲ ਨਹਾਉਣ ਚਲੇ ਗਏ ਦਰਿਆ ਘਾਟ ’ਤੇ 

Nangal News : ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ’ਤੇ ਨਹਾ ਰਹੇ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਬੱਚਿਆਂ ’ਚੋਂ ਇੱਕ ਬੱਚੇ ਦਾ ਨਾਂ ਵੰਸ਼ ਹੈ ਜੋ ਕਿ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਦੂਜਾ ਬੱਚਾ ਨੰਗਲ ਦੇ ਕਰੀਬੀ ਪਿੰਡ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ ਤੇ ਉਹ ਸਰਪੰਚ ਦਾ ਮੁੰਡਾ ਸੀ ਜਿਸ ਦਾ ਨਾਂ ਹਰਸ਼ ਰਾਣਾ ਦੱਸਿਆ ਜਾ ਰਿਹਾ ਹੈ ਤੇ ਉਸਦੀ ਉਮਰ 17 ਸਾਲ ਸੀ। 

ਇਹ ਵੀ ਪੜੋ:kapurthala News ; ਵਾਈਫਾਈ ਠੀਕ ਕਰਨ ਆਏ ਮਕੈਨਿਕ ਨੇ ਔਰਤ ਨੂੰ ਨਸ਼ੀਲੀ ਚੀਜ਼ ਖੁਆ ਬਣਾਏ ਸਰੀਰਕ ਸਬੰਧ

ਦੋਸਤਾਂ ਦੇ ਦੱਸਣ ਮੁਤਾਬਿਕ ਜਦੋਂ ਹਰਸ਼ ਰਾਣਾ ਪਾਣੀ ’ਚ ਉਤਰਿਆ ਤਾਂ ਉਸਦਾ ਪੈਰ ਫ਼ਿਸਲ ਜਾਂਦਾ ਹੈ ਤੇ ਉਹ ਪਾਣੀ ’ਚ ਗਿਰ ਜਾਂਦਾ ਹੈ। ਜਿਸਦੇ ਕਾਰਨ ਉਹ ਡੁੱਬਣ ਲੱਗ ਜਾਂਦਾ ਹੈ ਤੇ ਦੂਸਰਾ ਨੌਜਵਾਨ ਜੋ ਵੰਸ਼ ਹੈ ਉਹ ਉਸਨੂੰ ਬਚਾਉਣ ਦੇ ਲਈ ਪਾਣੀ ’ਚ ਛਲਾਂਗ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਬਾਹਰ ਕੱਢ ਕੇ ਵੀ ਲੈ ਕੇ ਆ ਜਾਂਦਾ ਹੈ, ਪਰੰਤੂ ਜਦੋਂ ਕਿਨਾਰੇ ’ਤੇ ਪਹੁੰਚਣ ਲਗਦਾ ਤਾਂ ਜੋ ਹਰਸ਼ ਰਾਣਾ ਹੈ ਉਹ ਘਬਰਾਹਟ ’ਚ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦਾ। ਜਿਸ ਦੇ ਕਾਰਨ ਦੋਵੇਂ ਇਕਦਮ ਹੇਠਾਂ ਬੈਠ ਜਾਂਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਗਏ। ਲੋਕਾਂ ਦੇ ਦੱਸਣ ਮੁਤਾਬਿਕ ਹਰਸ਼ ਰਾਣਾ ਨੂੰ ਬਿਲਕੁਲ ਵੀ ਤੈਰਨਾ ਨਹੀਂ ਆਉਂਦਾ ਸੀ ਤੇ ਜੋ ਦੂਸਰਾ ਬੱਚਾ ਸੀ ਵੰਸ਼ ਉਹ ਤੈਰਨਾ ਜਾਣਦਾ ਸੀ ਇਸ ਲਈ ਉਸ ਨੇ ਉਸ ਨੂੰ ਬਚਾਉਣ ਦੇ ਲਈ ਪਾਣੀ ਦੇ ’ਚ ਛਲਾਂਗ ਮਾਰ ਦਿੱਤੀ ਪਰ ਉਹ ਵੀ ਨਾਲ ਹੀ ਡੁੱਬ ਗਿਆ ਤੇ ਦੋਵੇਂ ਪਾਣੀ ਦੇ ਵਿਚ ਡੁੱਬ ਗਏ।

ਇਹ ਵੀ ਪੜੋ:High Court News :  ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ  

ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਦਾ ਹੈ ਜਿਸ ਤੋਂ ਬਾਅਦ ਗੋਤਾਖੋਰ ਦੀ ਟੀਮਾਂ ਨੂੰ ਬੁਲਾਇਆ ਜਾਂਦਾ ਹੈ।  ਜਿਸ ਤੋਂ ਬਾਅਦ ਨੌਜਵਾਨਾਂ ਨੂੰ ਲੱਭਣ ਲਈ ਸਰਚ ਬਿਆਨ ਚਲਾਇਆ ਜਾਂਦਾ ਹੈ ਤੇ ਕੁਝ ਹੀ ਸਮੇਂ ਬਾਅਦ ਦੋਨੋਂ ਬੱਚਿਆਂ ਦੀਆਂ ਲਾਸ਼ਾਂ ਦਰਿਆ ਵਿੱਚੋਂ ਬਰਾਮਦ ਕਰ ਲਈਆਂ ਜਾਂਦੀਆਂ ਹਨ। ਇਹ ਸਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੀ ਘਟਨਾ ਵਾਲੀ ਥਾਂ ’ਤੇ ਪਹੁੰਚੇ।  

(For more news apart from Two children died due to drowning in Sutluj river of Nangal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement