
ਸਿੱਖਾਂ ਦੀ ਪਹਿਲੀ 125 ਸਾਲ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਵਲੋਂ ਮਾਨਵਤਾ ਦੀ ਭਲਾਈ ਲਈ ਖ਼ਾਲਸਾ ਯਤੀਮਖਾਨਾ ਵਲੋਂ......
ਤਰਨਤਾਰਨ/ਅੰਮ੍ਰਿਤਸਰ :ਸਿੱਖਾਂ ਦੀ ਪਹਿਲੀ 125 ਸਾਲ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਵਲੋਂ ਮਾਨਵਤਾ ਦੀ ਭਲਾਈ ਲਈ ਖ਼ਾਲਸਾ ਯਤੀਮਖਾਨਾ ਵਲੋਂ ਉਥੋਂ ਦੇ ਬੱਚਿਆਂ ਤੇ ਤਸ਼ੱਦਦ ਕਰਨ ਦੀਆਂ ਚੱਲ ਰਹੀਆਂ ਸੋਸ਼ਲ ਪੋਸਟਾਂ ਦਾ ਅੱਜ ਸੱਚ ਸਾਹਮਣੇ ਆਇਆ ਹੈ। ਯਤੀਮਖਾਨੇ ਵਿਚ ਰਹਿੰਦੇ ਦੋ ਬੱਚੇ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਇਕੱਲਿਆਂ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਤੋਰ ਦਿਤਾ ਗਿਆ। ਜੇਬੋਂ ਖਾਲੀ ਨਿਰਮਲ ਸਿੰਘ ਉਮਰ 15 ਸਾਲ ਅਤੇ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਸੂਰਮਾ ਸਿੰਘ ਗੁਰਪ੍ਰੀਤ ਸਿੰਘ ਉਮਰ 15 ਸਾਲ ਹੈ। ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਦਰ-ਦਰ ਭਟਕਦੇ ਦਿਖਾਈ ਦਿਤੇ।
ਹਸਪਤਾਲ ਵਿਚ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਮਾਤਾ ਬੀਬੀ ਜਾਗੀਰ ਕੌਰ ਪਹਿਲਾ ਤੋਂ ਮੌਜੂਦ ਸਨ ਜੋ ਕਿਸੇ ਕੰਮ ਆਏ ਸਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਯਤੀਮਖਾਨੇ ਦੇ ਇਨ੍ਹਾਂ ਬੱਚਿਆਂ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿਤਾ। ਜਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਅਜਿਹਾ ਸੁਪਰਡੈਂਟ ਮਨਜੀਤ ਸਿੰਘ ਵਿਰਕ ਦੀ ਗਲਤੀ ਕਾਰਨ ਵਾਪਰਿਆ ਹੈ ਅਤੇ ਉਸ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਮੁੱਖ ਦਫ਼ਤਰ ਤੋਂ ਇਕ ਮੁਲਾਜ਼ਮ ਨੂੰ ਬੱਚਿਆਂ ਕੋਲ ਭੇਜਿਆ ਗਿਆ ਸੀ
ਅਤੇ ਮਾਮਲੇ ਨੂੰ ਵਿਗੜਦਿਆਂ ਦੇਖ ਕੇ ਜਿੱਥੇ ਬੱਚਿਆਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ, ਉਥੇ ਹੀ ਦੀਵਾਨ ਨੇ ਆਪਣੇ ਕੋਲੋਂ ਖਰਚ ਕਰਕੇ ਸਕੈਨ ਵੀ ਕਰਵਾਇਆ। ਉਨ੍ਹਾਂ ਇਹ ਮੰਨਿਆ ਕਿ ਯਤੀਮਖਾਨੇ ਵਿਚ ਕੁਝ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ ਤੇ ਮੈਂਬਰ ਇੰਚਾਰਜ ਯਤੀਮਖਾਨਾ ਨੇ ਅਪਣਾ ਪੱਖ ਰੱਖਦਿਆਂ ਕਿਹਾ ਕਿ ਸੈਂਟਰਲ ਖ਼ਾਲਸਾ ਯਤੀਮਖਾਨਾ 'ਚ ਕਿਸੇ ਵੀ ਬੱਚੇ 'ਤੇ ਕੋਈ ਤਸ਼ੱਦਦ ਨਹੀਂ ਹੋ ਰਿਹਾ ਹੈ ਤੇ ਅੱਜ ਵੀ ਉਹ ਦੋਵੇਂ ਬੱਚੇ ਸਾਡੇ ਕੋਲ ਇਥੇ ਸੁਰੱਖਿਅਤ ਰਹਿ ਰਹੇ ਹਨ। ਸ. ਸਰਬਜੀਤ ਸਿੰਘ ਨੇ ਦਸਿਆ ਕਿ ਸੁਪਰਡੈਂਟ ਮਨਜੀਤ ਸਿੰਘ ਵਿਰਕ ਦੀ ਗ਼ਲਤੀ ਕਾਰਨ
ਉਨ੍ਹਾਂ ਨੂੰ ਨਮੋਸ਼ੀ ਸਹਿਣੀ ਪੈ ਰਹੀਹੈ। ਪਹਿਲਾਂ ਬੀਬੀ ਜਗੀਰ ਕੌਰ ਮਾਤਾ ਨੇ ਕਿਹਾ ਕਿ ਸੰਸਥਾ ਵਿਚ ਯਤੀਮ ਬੱਚਿਆਂ ਦੀ ਇਸ ਤਰ੍ਹਾਂ ਦੇਖਭਾਲ ਹੋਣੀ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਨਿਰਮਲ ਸਿੰਘ ਸੂਰਮਾ ਦੇ ਨੱਕ ਵਿਚੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੂਨ ਵਗਣ ਦੀ ਸ਼ਿਕਾਇਤ ਹੈ। ਯਤੀਮਖਾਨੇ ਵਲੋਂ ਇਲਾਜ ਨਾ ਮਿਲਣ ਕਾਰਨ ਉਹ ਸਰਕਾਰੀ ਈਐੱਨਟੀ ਹਸਪਤਾਲ ਵਿਚ ਡਾਕਟਰ ਪਾਸ ਚੈਕਅਪ ਕਰਵਾਉਣ ਪੁੱਜੇ
ਤਾਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਸਿਟੀ ਸਕੈਨ ਕਰਵਾਉਣ ਲਈ ਲਿਖਿਆ। ਸਿਟੀ ਸਕੈਨ ਕਰਵਾਉਣ ਲਈ ਜਦ ਉਹ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ ਤਾਂ ਉਨ੍ਹਾਂ ਪਾਸੋਂ ਇਸ ਸਕੈਨ ਲਈ 2000 ਰੁਪਏ ਫੀਸ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੋਈ ਵੀ ਪੈਸਾ ਨਾ ਤਾਂ ਨਿੱਜੀ ਸੀ ਅਤੇ ਨਾ ਹੀ ਯਤੀਮਖਾਨੇ ਵਲੋਂ ਦਿਤਾ ਗਿਆ।