ਆਪ ਵਿਧਾਇਕ ਉਤੇ ਹਮਲੇ ਵਿਰੁਧ ਪਾਰਟੀ ਸੰਘਰਸ਼ ਦੇ ਰਾਹ
Published : Jun 23, 2018, 12:29 am IST
Updated : Jun 23, 2018, 12:29 am IST
SHARE ARTICLE
Sukhpal Singh Khaira Giving A Memorandum To Badnore
Sukhpal Singh Khaira Giving A Memorandum To Badnore

ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਬੀਤੇ ਕੱਲ ਮਾਈਨਿੰਗ ਮਾਫੀਆ ਨਾਲ ਹੋਈ ਝੜਪ ਨੇ ਅਲਗ-ਥਲਗ.....

ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਬੀਤੇ ਕੱਲ ਮਾਈਨਿੰਗ ਮਾਫੀਆ ਨਾਲ ਹੋਈ ਝੜਪ ਨੇ ਅਲਗ-ਥਲਗ ਪੈਂਦੀ ਜਾ ਰਹੀ 'ਆਪ' ਪੰਜਾਬ ਇਕਾਈ ਨੂੰ ਸੰਗਰਸ਼ ਦੇ ਰਾਹ ਤੋਰ ਦਿੱਤਾ ਹੈ। ਪਾਰਟੀ ਆਗੂ ਅਤੇ ਵਰਕਰ ਵਿਧਾਇਕ ਅਤੇ ਵਿਧਾਨ ਸਭਾ ਚ ਨੇਤਾ ਵਿਰੋਧੀ ਖੇਮਾ ਸੁਖਪਾਲ ਸਿੰਘ ਖਹਿਰਾ ਅਤੇ ਸਹਿ ਸੂਬਾਈ ਪ੍ਰਧਾਨ ਡਾਕਟਰ ਬਲਬੀਰ ਸਿੰਘ ਦਰਮਿਆਨ ਵੀ ਆਪਸੀ ਵਖਰੇਵੇਂ ਬਰਕਰਾਰ ਹੋਣ ਦੇ ਬਾਵਜੂਦ ਵੀ ਲਾਮਬੰਦ ਹੋਣ ਲਗੇ ਹਨ। 

ਸੀਨੀਅਰ ਪਾਰਟੀ ਆਗੂ ਕੰਵਰ ਸੰਧੂ ਮੁਤਾਬਕ ਰਾਜਪਾਲ ਨੇ ਪਾਰਟੀ ਨੂੰ ਇਸ ਮਾਮਲੇ ਵਿਚ ਕਾਰਵਾਈ ਅਤੇ ਦਖਲ ਦਾ ਭਰੋਸਾ ਦਿੱਤਾ ਹੈ। ਓਧਰ ਦੂਜੇ ਪਾਸੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਰੋਪੜ ਸਣੇ ਅਮ੍ਰਿਤਸਰ, ਲੁਧਿਆਣਾ, ਜਲੰਧਰ ਫਤਿਹਗੜ ਸਾਹਿਬ ਅਤੇ ਮੋਗਾ ਜਿਲਾ ਹੈਡਕੁਰਟਰਾਂ ਚ ਧਰਨਾ ਪ੍ਰਦਰਸ਼ਨ ਕੀਤਾ। ਆਪ ਆਗੂਆਂ ਨੇ ਮਾਈਨਿੰਗ ਮਾਫੀਆ ਨੂੰ ਪੁਸ਼ਤ ਪਨਾਹੀ ਲਈ ਅਕਾਲੀ ਭਾਜਪਾ ਗਠਜੋੜ ਦੇ ਪਿਛਲੇ ਦਸ ਸਾਲਾਂ ਦੇ ਦੋ ਕਾਰਜਕਾਲ ਨੂੰ ਜਿੰਮੇਵਾਰ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਅਕਾਲੀ ਭਾਜਪਾ ਕਾਰਜਕਾਲ ਮੌਕੇ ਪਨਪਿਆ ਅਤੇ ਵਧਿਆ ਫੁਲਿਆ ਮਾਈਨਿੰਗ ਮਾਫੀਆ ਹੁਣ ਕਾਂਗਰਸ ਦਾ ਕਾਰਜਕਾਲ ਆਉਣ

ਉਤੇ ਹੋਰ ਵੱਧ ਫੁਲ ਅਤੇ ਫੈਲ ਰਿਹਾ ਹੈ.ਉਹਨਾਂ ਕਿਹਾ ਕਿ ਸਰਕਾਰੀ ਸਰਪ੍ਰਸਤੀ ਤੋਂ ਬਗੈਰ ਗੈਰ ਕਾਨੂੰਨੀ ਮਾਈਨਿੰਗ ਹਰਗਿਜ ਹੋ ਹੀ ਨਹੀਂ ਸਕਦੀ, ਜਿਸਦਾ ਕਿ ਫੌਰੀ ਅੰਤ ਹੋਣਾ ਚਾਹੀਦਾ ਹੈ. ਆਪ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਉਤੇ ਮਾਫੀਆ ਦੇ ਹਮਲਿਆਂ  ਸਣੇ ਹੋਰਨਾਂ ਮੌਜੂਦਾ ਭਖਵੇਂ ਮੁਦਿਆਂ ਮਾਫੀਆ ਰਾਜ, ਕਿਸਾਨ ਖੁਦਕਸ਼ੀਆਂ ਦੀਆਂ ਵਧਦੀਆਂ ਘਟਨਾਵਾਂ, ਸਿਖਿਆ ਦੇ ਡਿਗਦੇ ਮਿਆਰ, ਵਧਦੀ ਬੇਰੁਜਗਾਰੀ, ਦਰਿਆਈ ਪ੍ਰਦੂਸ਼ਣ ਆਦਿ  ਉਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਹੈ।

ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪ ਵਿਧਾਇਕ ਉਤੇ ਗੈਰ ਕਨੂੰਨੀ ਮਾਈਨਿੰਗ ਬਦਲੇ ਆਪ ਹਮਾਇਤੀ ਹਮਲਾਵਰਾਂ ਕੋਲੋਂ ਫਿਰੌਤੀ ਮੰਗੇ ਜਾਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਵੀ ਸਿਰੇ ਤੋਂ ਖਾਰਿਜ ਕੀਤਾ ਹੈ। ਖਹਿਰਾ ਨੇ ਇਹਨਾਂ ਦੋਸ਼ਾਂ ਨੂੰ ਬਗੈਰ ਸਬੂਤ ਅਤੇ ਤੱਥ ਰਹਿਤ ਕਰਾਰ ਦਿੱਤਾ ਹੈ। ਸ੍ਰੀ ਖਹਿਰਾ ਨੇ ਇਹ ਵੀ  ਕਿਹਾ ਕਿ ਸੋਮਵਾਰ ਨੂੰ ?ਰੋਪੜ  ਵਿੱਚ ਸਰਕਾਰ ਵਿਰੋਧੀ ਵੱਡਾ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ।

 ਖਹਿਰਾ ਨੇ ਇਹ ਵੀ ਕਿਹਾ ਕਿ ਜੇਕਰ ਸੋਸ਼ਲ ਮੀਡੀਆ 'ਤੇ ਹਮਲਾਵਰ ਅਜਵਿੰਦਰ ਸਿੰਘ ਤੇ ਵਿਧਾਇਕ ਸੰਦੋਆ ਦੀ ਫੋਟੋ ਵਾਇਰਲ ਹੋ ਰਹੀ ਹੈ ਤਾਂ ਇਸ ਦਾ ਮਤਲਬ ਇਹ ਹਰਗਿਜ ਨਹੀਂ ਕਿ 'ਆਪ' ਵਿਧਾਇਕ ਮਾਈਨਿੰਗ ਮਾਫੀਆ ਨਾਲ ਮਿਲਿਆ ਹੋਇਆ ਹੈ।ਰੇਤ ਬਜਰੀ ਬਾਰੇ ਨਵੀਂ ਨੀਤੀ ਬਣਾਉਣ ਲਈ ਵਿਸ਼ੇਸ਼ ਸੈਸ਼ਨ ਬੁਲਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement