
ਪੰਜਾਬ ਸਰਕਾਰ ਵੱਲੋ ਆਰੰਭੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਜਿਲ੍ਹਾ ਖੇਡ ਦਫ਼ਤਰ ਮੋਗਾ ਵੱਲੋ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ......
ਮੋਗਾ : ਪੰਜਾਬ ਸਰਕਾਰ ਵੱਲੋ ਆਰੰਭੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਜਿਲ੍ਹਾ ਖੇਡ ਦਫ਼ਤਰ ਮੋਗਾ ਵੱਲੋ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡਰ ਕਲਾਂ, ਗੁਰੂ ਹਰਗੋਬਿੰਦ ਸਟੇਡੀਅਮ ਘੱਲ ਕਲਾਂ ਖੇਡ ਅਕੈਡਮੀ ਬਹੋਨਾ ਵਿਖੇ ਖਿਡਾਰੀ/ਖਿਡਾਰਨਾਂ ਨੂੰ ਯੋਗਾ ਕਰਵਾਇਆ ਗਿਆ। ਇਸ ਸਮਰ ਕੋਚਿੰਗ ਕੈਪ ਵਿੱਚ ਟਰੇਨਿੰਗ ਲੈ ਰਹੇ ਖਿਡਾਰੀਆਂ ਤੋ ਇਲਾਵਾ ਦੂਸਰੇ ਲੜਕੇ/ਲੜਕੀਆਂ ਨੇ ਹਿੱਸਾ ਲਿਆ। ਇਨ੍ਹਾਂ ਤਿੰਨ੍ਹਾਂ ਸਮਰ ਕੋਚਿੰਗ
ਸਬ ਸੈਟਰਾਂ ਤੇ ਲੱਗਭਗ 200 ਦੇ ਕਰੀਬ ਲੜਕੇ/ਲੜਕੀਆਂ ਨੇ ਹਿੱਸਾ ਲਿਆ। ਸੈਟਰ ਇੰਚਾਰਜਾਂ ਨੇ ਖੇਡਾਂ ਖੇਡਣ ਦੇ ਸਰੀਰਿਕ ਫਾਇਦੇ ਅਤੇ ਯੋਗ ਦੇ ਲਾਭ ਦੱਸੇ। ਖੇਡਾਂ ਖੇਡਣ ਅਤੇ ਰੋਜ਼ਾਨਾ ਯੋਗ ਅਭਿਆਸ ਕਰਨ ਨਾਲ ਸਰੀਰ ਬਿਮਾਰੀਆਂ ਤੋ ਬਚਿਆ ਰਹਿੰਦਾ ਹੈ। ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਇਸ ਤੋ ਇਲਾਵਾ ਮਾਨਸਿਕ ਸਰੀਰਕ ਅਤੇ ਬੁੱਧੀ ਦਾ ਵਿਕਾਸ ਵੀ ਬਹੁਤ ਵਧੀਆ ਹੁੰਦਾ ਹੈ। ਇਹ ਜਾਣਕਾਰੀ ਜਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਪ੍ਰੈਸ ਨੂੰ ਸਾਂਝੀ ਕੀਤੀ।