ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਸਿਹਤ ਜਾਗਰੂਕਤਾ ਕੈਂਪ
Published : Jun 14, 2018, 2:26 am IST
Updated : Jun 14, 2018, 2:26 am IST
SHARE ARTICLE
Senior Medical Officer Dr.Multani Giving Information
Senior Medical Officer Dr.Multani Giving Information

ਪੰਜਾਬ ਸਰਕਾਰ ਵੱਲੋਂ  ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿੱਚ ਪੈਂਦੇ

ਮੁੱਲਾਂਪੁਰ ਗਰੀਬਦਾਸ/ਮਾਜਰੀ,: ਪੰਜਾਬ ਸਰਕਾਰ ਵੱਲੋਂ  ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿੱਚ ਪੈਂਦੇ ਪਿੰਡ ਰੁੜਕੀ ਖਾਮ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਬੂਥਗੜ੍ਹ ਡਾ. ਦਲੇਰ ਸਿੰਘ ਮੁਲਤਾਨੀ ਨੇ ਲੋਕਾਂ ਅਤੇ ਗਰਭਵਤੀ ਮਾਵਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਦਿੱਤਾ ਤਾਂ  ਜੋ ਉਹ ਤੰਦਰੁਸਤ ਜੀਵਨ ਬਤੀਤ ਕਰ ਸਕਣ।

ਮਮਤਾ ਦਿਵਸ ਮੌਕੇ ਲਗਾਏ ਗਏ ਇਸ ਕੈਂਪ ਵਿਚ ਡਾ. ਮੁਲਤਾਨੀ ਨੇ ਖਾਸ ਤੌਰ 'ਤੇ ਗਰਭਵਤੀ ਮਾਤਾਵਾਂ ਨੂੰ ਕਿਹਾ ਕਿ ਖੂਨ ਦੀ ਘਾਟ ਮਾਂ ਅਤੇ ਬੱਚੇ ਦੀ ਮੌਤ ਦਾ ਵੱਡਾ ਕਾਰਨ ਬਣਦੀ ਹੈ। ਉਹਨਾਂ ਕਿਹਾ ਕਿ ਗਰਭਵਤੀ  ਮਾਵਾਂ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਆਪਣੀ ਸਿਹਤ ਤੋਂ ਵੱਧ ਤਰਜੀਹ ਦਿੰਦੀਆਂ ਹਨ ਅਤੇ ਜਿਸ ਕਾਰਨ ਉਹ ਆਪਣੀ ਸਿਹਤ ਖਰਾਬ ਕਰ ਲੈਂਦੀਆਂ ਹਨ। ਉਹਨਾਂ ਕਿਹਾ ਕਿ ਖਾਣੇ ਵਿੱਚ ਫ਼ਲ, ਸਬਜੀ ਆਦਿ ਦੀ ਘਾਟ ਕਾਰਨ ਵੀ ਖੂਨ ਦੀ ਕਮੀ ਹੁੰਦੀ ਹੈ। 
 

ਇਸ ਤੋਂ ਇਲਾਵਾ ਸਰੀਰਕ ਸਫਾਈ ਨਾ ਰੱਖਣ ਤੋਂ ਇਲਾਵਾ ਨੰਗੇ ਪੈਰ ਚਲਣਾ ਜਾਂ ਗੰਦੇ ਪਾਣੀ ਆਦਿ ਨਾਲ ਪੇਟ ਦੇ ਕੀੜਿਆਂ ਦਾ ਹੋਣਾ, ਆਸ-ਪਾਸ ਦੀ ਸਫਾਈ ਨਾ ਹੋਣਾ ਅਤੇ ਪ੍ਰਦੂਸ਼ਣ ਵੀ ਵੱਡਾ ਕਾਰਨ ਬਣਦੇ ਹਨ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਗਰਭਵਤੀ ਮਾਵਾਂ ਅਤੇ ਛੋਟੇ ਬੱਚਿਆਂ ਲਈ ਆਇਰਨ ਦੀ ਗੋਲੀਆਂ, ਪੀਣ ਵਾਲੀ ਦਵਾਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਅਤੇ ਸਬ ਸੈਂਟਰਾਂ ਵਿੱਚ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਖੂਨ ਦੀ ਜਾਂਚ ਕਰਨ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਅਤੇ ਜਾਂਚ ਤੋਂ ਬਾਅਦ ਮਾਂ ਅਤੇ ਬੱਚੇ ਵਿੱਚ ਖੂਨ ਦੀ ਘਾਟ ਦਾ ਪਤਾ ਲਗਦਾ ਹੈ।

ਡਾ. ਮੁਲਤਾਨੀ ਨੇ ਇਸ ਮੌਕੇ ਦੱਸਿਆ ਕਿ ਆਮ ਲੋਕਾਂ ਨੂੰ ਵੀ ਸਿਹਤ ਸੰਸਥਾਵਾਂ ਵਿੱਚ ਜਾ ਕੇ ਖੂਨ ਦੀ ਜਾਂਚ ਜਰੂਰ ਕਰਾਉਣੀ ਚਾਹੀਦੀ ਹੈ ਤਾਂ ਜੋ ਖੂਨ ਦੀ ਘਾਟ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।ਉਹਨਾਂ ਦੱਸਿਆ ਕਿ ਗਰਭਵਤੀ ਮਾਵਾਂ ਦਾ ਗਰਭਧਾਰਨ ਹੋਣ ਤੋਂ  ਬਾਅਦ ਅਤੇ  ਜਣੇਪਾ ਪੂਰਾ ਹੋਣ ਤੱਕ ਦੇ ਸਾਰੇ ਟੈਸਟ ਅਤੇ ਦਵਾਈਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਹਨ।  ਇਸ ਤੋਂ ਜਣੇਪੇ ਤੋਂ ਬਾਅਦ ਤਿੰਨ ਦਿਨਾਂ ਤੱਕ ਦੀ ਦਵਾਈ ਅਤੇ ਟੈਸਟ ਮੁਫਤ ਕੀਤੇ ਜਾਂਦੇ ਹਨ।

ਸਜੇਰੀਅਨ ਕੇਸਾਂ ਵਿੱਚ ਖਾਣਾ, ਦਵਾਈਆਂ ਅਤੇ ਟੈਸਟ ਸੱਤ ਦਿਨਾਂ ਤੱਕ ਮੁਫਤ ਹਨ। ਇਸ ਤੋਂ ਇਲਾਵਾ ਜਨਮ ਤੋਂ ਇਕ ਸਾਲ ਦੇ ਲੜਕੇ ਅਤੇ ਪੰਜ ਸਾਲ ਤੱਕ ਦੀਆਂ ਲੜਕੀਆਂ ਲਈ ਮੁਫਤ ਇਲਾਜ ਅਤੇ ਦਵਾਈਆਂ ਦਾ ਵੀ ਪ੍ਰਬੰਧ ਹੈ। ਉਹਨਾਂ ਦੱਸਿਆ ਕਿ ਗਰਭਵਤੀ ਮਾਵਾਂ ਦਾ ਗਰਭ ਦੌਰਾਨ ਖੂਨ, ਪਿਸ਼ਾਬ, ਬਲੱਡ ਪ੍ਰੈਸਰ ਆਦਿ ਦੀ ਜਾਂਚ ਵੀ ਹਰੇਕ ਸਬ ਸੈਂਟਰ ਵਿੱਚ ਕੀਤੀ ਜਾਂਦੀ ਹੈ। ਡਾ. ਮੁਲਤਾਨੀ ਨੇ ਦੱਸਿਆ ਕਿ ਹਰੇਕ ਪਿੰਡ ਵਿੱਚ ਹਰ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ। ਜਿਸ ਵਿੱਚ ਸਰਕਾਰ ਵੱਲੋਂ ਗਰਭਵਤੀ ਮਾਵਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਉਹਨਾਂ ਦੱਸਿਆ ਕਿ ਮਾਵਾਂ ਦੀ ਚੰਗੀ ਸਿਹਤ ਹੀ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ। ਉਹਨਾਂ ਇਸ ਮੌਕੇ ਬੱਚਿਆ ਨੂੰ ਆਖਿਆ ਕਿ ਮਾਂ ਦੇ ਹੱਥਾਂ ਦਾ ਖਾਣਾ ਜੋ ਕਿ ਪੌਸ਼ਟਿਕ ਅਤੇ ਸੁਰੱਖਿਅਤ ਹੁੰਦਾ ਹੈ, ਖਾਣਾ ਚਾਹੀਦਾ ਹੈ ਅਤੇ ਜੰਕ ਫੂਡ ਤੋਂ ਬਚਣਾ ਚਾਹੀਦਾ ਹੈ ਜੋ ਕਿ ਕਈ ਬਿਮਾਰੀਆਂ ਅਤੇ ਮੋਟਾਪੇ ਦਾ ਕਾਰਨ ਬਣਦਾ ਹੈ। ਉਹਨਾਂ ਦੱਸਿਆ ਕਿ ਬੂਥਗੜ੍ਹ ਪ੍ਰਾਇਮਰੀ ਹੈਲਥ ਸੈਂਟਰ ਅਧੀਨ ਪੈਂਦੇ ਪਿੰਡਾਂ ਵਿੱਚ 95 ਫੀਸਦੀ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾ ਕਰਨ ਕੀਤਾ ਜਾ ਚੁੱਕਾ ਹੈ। ਜਿਹੜੇ ਬੱਚੇ ਰਹਿ ਗਏ ਹਨ ਉਹ ਮੁੱਢਲੇ ਸਿਹਤ ਕੇਂਦਰ ਬੂਥਗੜ੍ਹ, ਖਿਜਰਾਬਾਦ ਅਤੇ ਪਲਹੇੜੀ ਵਿਖੇ ਸਪੈਸ਼ਲ ਕੈਂਪਾਂ ਵਿੱਚ ਆ ਕੇ ਟੀਕੇ ਲਗਵਾ ਸਕਦੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement