ਪ੍ਰ੍ਰਸ਼ਾਸਨਿਕ ਕੋਸ਼ਿਸ਼ਾਂ ਦੇ ਬਾਵਜੂਦ ਡੇਰਾ ਪ੍ਰੇਮੀਆਂ ਵਲੋਂ ਬਿੱਟੂ ਦੇ ਸਸਕਾਰ ਤੋਂ ਇਨਕਾਰ
Published : Jun 23, 2019, 7:38 pm IST
Updated : Jun 23, 2019, 7:38 pm IST
SHARE ARTICLE
Drop sacrilege charges: Dera refuses to cremate member beaten to death in jail
Drop sacrilege charges: Dera refuses to cremate member beaten to death in jail

ਮਾਮਲਾ ਜੇਲ 'ਚ ਕਤਲ ਹੋਏ ਡੇਰਾ ਪ੍ਰੇਮੀ ਦਾ

ਕੋਟਕਪੂਰਾ : ਬੀਤੇ ਕੱਲ ਨਾਭੇ ਦੀ ਨਵੀਂ ਬਣੀ ਜ਼ਿਲ੍ਹਾ ਜ਼ੇਲ 'ਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਸਾਜ਼ਸ਼ਕਰਤਾ ਵਜੋਂ ਜਾਣੇ ਜਾਂਦੇ ਮਹਿੰਦਰਪਾਲ ਉਰਫ ਬਿੱਟੂ ਮਨਚੰਦਾ ਦਾ ਦੋ ਕੈਦੀਆਂ ਵਲੋਂ ਕਤਲ ਕਰ ਦਿਤੇ ਜਾਣ ਤੋਂ ਬਾਅਦ ਭਾਵੇਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ ਅਤੇ ਅੱਜ ਸਵੇਰੇ ਕਰੀਬ 7:00 ਵਜੇ ਬਿੱਟੂ ਦੀ ਲਾਸ਼ ਸਥਾਨਕ ਡੇਰਾ ਸਿਰਸਾ ਦੀ ਬਰਾਂਚ 'ਚ ਰੱਖੀ ਗਈ ਹੈ ਪਰ ਉਸਦਾ ਅੰਤਮ ਸਸਕਾਰ ਕਰਨ ਬਾਰੇ ਕੋਈ ਸਹਿਮਤੀ ਨਹੀਂ ਹੋ ਰਹੀ। 

Dera refuses to cremate member beaten to death in jailDera refuses to cremate member beaten to death in jail

ਪ੍ਰਸ਼ਾਸਨ ਵਲੋਂ ਪਰਵਾਰਕ ਮੈਂਬਰਾਂ ਨੂੰ ਸਸਕਾਰ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ਹਿਰ ਦੇ ਚਾਰ ਚੁਫੇਰੇ ਪੁਲਿਸ ਦੇ ਨਾਲ-ਨਾਲ ਪੈਰਾਮਿਲਟਰੀ ਫ਼ੋਰਸ ਦੇ ਜਵਾਨ ਵੀ ਤੈਨਾਤ ਕਰ ਦਿਤੇ ਗਏ ਹਨ ਤੇ ਡੇਰੇ ਦੀ ਬਰਾਂਚ ਦੇ ਆਲੇ ਦੁਆਲੇ ਵੀ ਸੁਰੱਖਿਆ ਪ੍ਰਬੰਧ ਬਹੁਤ ਜ਼ਿਆਦਾ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ 1 ਜੂਨ 2015 ਨੂੰ ਪਾਵਨ ਸਰੂਪ ਦੀ ਭੇਦਭਰੇ ਢੰਗ ਨਾਲ ਚੋਰੀ ਅਤੇ 12 ਅਕਤੂਬਰ ਨੂੰ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਪੰਜਾਬ ਭਰ 'ਚ ਸਿੱਖ ਸੰਗਤਾਂ 'ਚ ਰੋਸ ਫ਼ੈਲ ਗਿਆ ਸੀ, ਮਹਿਜ ਦੋ ਦਿਨ ਬਾਅਦ ਅਰਥਾਤ 14 ਅਕਤੂਬਰ ਨੂੰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ਾਂਤਮਈ ਰੋਸ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀਆ ਅਤਿਆਚਾਰ ਢਾਹੁਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ, ਜਿਸ ਵਿਚ ਦੋ ਸਿੱਖ ਨੌਜਵਾਨਾ ਦੀ ਮੌਤ ਅਤੇ ਅਨੇਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਵੀ ਸ਼ਾਮਲ ਸਨ। 

Dera refuses to cremate member beaten to death in jailDera refuses to cremate member beaten to death in jail

ਪੰਜਾਬ 'ਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਮਹਿੰਦਰਪਾਲ ਬਿੱਟੂ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਪਰ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਨੇ ਉਸਨੂੰ ਹਿਮਾਚਲ ਦੇ ਪਾਲਮਪੁਰ ਤੋਂ ਲੱਭ ਲਿਆਂਦਾ ਅਤੇ ਪੁੱਛਗਿਛ ਦੌਰਾਨ ਅਹਿਮ ਪ੍ਰਗਟਾਵੇ ਹੋਏ ਕਿ ਬੇਅਦਬੀ ਮਾਮਲਿਆਂ ਦਾ ਮੁੱਖ ਸਾਜਿਸ਼ਕਰਤਾ ਮਹਿੰਦਰਪਾਲ ਬਿੱਟੂ ਸੀ। ਬਿੱਟੂ ਵਿਰੁਧ ਮੋਗਾ 'ਚ ਪ੍ਰਦਰਸ਼ਨ ਦੌਰਾਨ ਬੱਸ ਸਾੜਨ ਦੇ ਦੋਸ਼ 'ਚ ਦਰਜ ਮਾਮਲੇ ਦੇ ਸਬੰਧ 'ਚ ਪੁੱਛਗਿਛ ਦੌਰਾਨ ਐਸਆਈਟੀ ਨੇ ਬੇਅਦਬੀ ਕਾਂਡ ਵਾਲਾ ਮਾਮਲਾ ਸੁਲਝਾ ਲਿਆ। ਉਸ ਸਮੇਂ ਬੇਅਦਬੀ ਮਾਮਲੇ 'ਚ ਕੋਟਕਪੂਰੇ ਅਤੇ ਨੇੜਲੇ ਪਿੰਡਾਂ ਦੇ ਬਿੱਟੂ ਸਮੇਤ 10 ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ, ਬਿੱਟੂ ਤੋਂ ਬਿਨਾਂ ਬਾਕੀ ਸਾਰੇ ਡੇਰਾ ਪ੍ਰੇਮੀ ਇਸ ਸਮੇਂ ਜ਼ਮਾਨਤ 'ਤੇ ਹਨ। 

Dera refuses to cremate member beaten to death in jailDera refuses to cremate member beaten to death in jail

ਅੱਜ ਸਵੇਰ ਤੋਂ ਹੀ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਰਾਜਬਚਨ ਸਿੰਘ ਸੰੰਧੂ ਐਸਐਸਪੀ, ਰਵਿੰਦਰ ਕੌਸ਼ਿਕ ਕਮਿਸ਼ਨਰ ਅਤੇ ਕੁਮਾਰ ਸੋਰਭ ਰਾਜ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਵਲੋਂ ਬਿੱਟੂ ਮਨਚੰਦਾ ਦੇ ਪਰਵਾਰ ਨੂੰ ਸਸਕਾਰ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਕਈ ਮੀਟਿੰਗਾਂ ਦੇ ਬਾਵਜੂਦ ਪਰਵਾਰ ਸਸਕਾਰ ਵਾਸਤੇ ਰਾਜੀ ਨਹੀਂ ਹੋਇਆ। 

Mohinder Pal BittuMohinder Pal Bittu

ਡੇਰਾ ਪ੍ਰੇਮੀਆਂ ਨੇ ਪ੍ਰਸ਼ਾਸਨਕ ਅਧਿਕਾਰੀਆਂ ਅੱਗੇ ਦੋ ਸਖ਼ਤ ਸ਼ਰਤਾਂ ਰੱਖ ਕੇ ਨਵੀਂ ਪ੍ਰੇਸ਼ਾਨੀ ਖੜੀ ਕਰ ਦਿਤੀ ਹੈ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੰਜਾਬ ਭਰ 'ਚ ਬੇਅਦਬੀ ਮਾਮਲਿਆਂ ਨਾਲ ਜੁੜੇ ਡੇਰਾ ਪ੍ਰੇਮੀਆਂ ਦੇ ਕੇਸ ਖਾਰਜ ਕੀਤੇ ਜਾਣ ਅਤੇ ਬਿੱਟੂ ਮਨਚੰਦਾ ਦੇ ਕਤਲ ਦੇ ਅਸਲ ਸਾਜ਼ਸ਼ਕਰਤਾ ਨੂੰ ਸਾਹਮਣੇ ਲਿਆ ਕੇ ਕਾਰਨਾਂ ਦੀ ਜਾਂਚ ਕੀਤੀ ਜਾਵੇ, ਉਸ ਤੋਂ ਬਾਅਦ ਹੀ ਬਿੱਟੂ ਮਨਚੰਦਾ ਦਾ ਅੰਤਮ ਸਸਕਾਰ ਕੀਤਾ ਜਾਵੇਗਾ। 

Dera refuses to cremate member beaten to death in jailDera refuses to cremate member beaten to death in jail

ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਪਿਛਲੇ ਸਾਲ ਬਿੱਟੂ ਸਮੇਤ ਕਰੀਬ 10 ਪ੍ਰ੍ਰੇਮੀਆਂ ਦੀ ਗ੍ਰਿਫ਼ਤਾਰੀ ਹੋਈ ਤਾਂ ਉਨ੍ਹਾਂ ਨੂੰ ਫ਼ਰੀਦਕੋਟ ਜੇਲ 'ਚ ਇਕ ਸਪੈਸ਼ਲ ਬੈਰਕ 'ਚ ਰੱਖਿਆ ਗਿਆ, ਜਿਸ ਦੇ ਤਿੰਨ ਦਰਵਾਜ਼ੇ ਸਨ ਅਤੇ ਤਿੰਨਾਂ ਨੂੰ ਸੁਰੱਖਿਆ ਪ੍ਰਬੰਧਾਂ ਕਰਕੇ ਬਕਾਇਦਾ ਲਾਕ ਕੀਤਾ ਗਿਆ ਸੀ। ਸਖ਼ਤ ਸੁਰੱਖਿਆ 'ਚ ਮੁਲਾਕਾਤ ਕਰਵਾਈ ਜਾਂਦੀ ਸੀ। ਖ਼ਬਰ ਲਿਖੇ ਜਾਣ ਮੌਕੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਉਕਤ ਟੀਮ ਵਲੋਂ ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਨਾਲ ਮੀਟਿੰਗ ਜਾਰੀ ਸੀ।

Dera refuses to cremate member beaten to death in jailDera refuses to cremate member beaten to death in jail

ਡੇਰਾ ਪ੍ਰੇਮੀਆਂ ਦੀ 7 ਮੈਂਬਰੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਕਈ ਦਿਨਾਂ ਤਕ ਵੀ ਬਿੱਟੂ ਮਨਚੰਦਾ ਦੀ ਲਾਸ਼ ਇਸੇ ਤਰ੍ਹਾਂ ਰੱਖਣਗੇ ਅਤੇ ਇਨਸਾਫ਼ ਮਿਲਣ ਤਕ ਸਸਕਾਰ ਨਹੀਂ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement