Advertisement

ਬਰਗਾੜੀ ਬੇਅਦਬੀ ਮਾਮਲੇ ਦੇ ਮੁਖ ਮੁਲਜ਼ਮ ਬਿੱਟੂ ਦੇ ਕਤਲ ਦੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਤੇਜ ਸਿੰਘ
Published Jun 23, 2019, 1:16 pm IST
Updated Jun 23, 2019, 1:16 pm IST
ਫੇਸਬੁੱਕ ’ਤੇ ਪੋਸਟ ਸ਼ੇਅਰ ਕਰ ਕੀਤਾ ਖ਼ੁਲਾਸਾ
Davinder Bambiha Group take responsibility of Bittu's Murder
 Davinder Bambiha Group take responsibility of Bittu's Murder

ਬਠਿੰਡਾ: ਨਾਭਾ ਜੇਲ੍ਹ ’ਚ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ। ਇਸ ਗਰੁੱਪ ਦੇ ਇਕ ਮੈਂਬਰ ਪ੍ਰਿੰਸ ਬੰਬੀਹਾ ਨੇ ਫੇਸਬੁੱਕ ’ਤੇ ਸ਼ਨਿਚਰਵਾਰ ਰਾਤ 9 ਵਜੇ ਦੇ ਲਗਭੱਗ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਸ ਨੇ ਕਿਹਾ ਹੈ ਕਿ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਨੇ ਸਾਡੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇਹ ਉਸ ਕੇਸ ਵਿਚ ਮੁੱਖ ਦੋਸ਼ੀ ਸੀ, ਇਸ ਲਈ ਇਸ ਦਾ ਸੋਧਾ ਲਾਉਣਾ ਬਹੁਤ ਜ਼ਰੂਰੀ ਸੀ।

Fb PostFb Post

Advertisement

ਇਸ ਫੇਸਬੁੱਕ ਪੋਸਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੇਮੀ ਮਹਿੰਦਰਪਾਲ ਦਾ ਕਤਲ ਵੀਰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨੇ ਕੀਤਾ ਹੈ। ਇਸ ਤੋਂ ਇਲਾਵਾ ਪੋਸਟ ਵਿਚ ਧਮਕੀ ਵੀ ਦਿਤੀ ਗਈ ਹੈ ਕਿ ਜੇਕਰ ਕਿਸੇ ਵੀ ਜੇਲ੍ਹ ਪ੍ਰਸ਼ਾਸਨ ਜਾਂ ਪੁਲਿਸ ਅਧਿਕਾਰੀਆਂ ਨੇ ਸਾਡੇ ਵੀਰ ਗੁਰਸੇਵਕ ਭੂਤ ਅਤੇ ਮਹਿੰਦਰ ਸਿੰਘ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਕੀਤਾ ਜਾਂ ਕੋਈ ਜ਼ਿਆਦਤੀ ਕੀਤੀ ਤਾਂ ਧੱਕਾ ਕਰਨ ਵਾਲੇ ਅਧਿਕਾਰੀ ਆਪਣੇ ਘਰ-ਬਾਰ ਬਾਰੇ ਚੰਗੀ ਤਰ੍ਹਾਂ ਸੋਚ ਲੈਣ ਅਤੇ ਫਿਰ ਕੋਈ ਕਦਮ ਚੁੱਕਣ ਕਿਉਂਕਿ ਇਹ ਗੱਲ ਸਾਡੇ ਇਸ਼ਟ ਦੀ ਹੈ। ਕੋਈ ਹੋਰ ਗੱਲ ਹੁੰਦੀ ਤਾਂ ਸਰ ਸਕਦਾ ਸੀ ਪਰ ਹੁਣ ਨਹੀਂ।

ਫੇਸਬੁੱਕ 'ਤੇ ਪਾਈ ਪੋਸਟ ਹੇਠਾਂ ਸੁਖਪ੍ਰੀਤ ਬੁੱਢਾ ਦਵਿੰਦਰ ਬੰਬੀਹਾ ਤੇ ਪ੍ਰਿੰਸ ਬੰਬੀਹਾ ਦੇ ਨਾਂਅ ਲਿਖੇ ਹੋਏ ਹਨ।

Advertisement

 

Advertisement
Advertisement