"ਇਸ ਵਾਰ ਨਹੀਂ ਬਨਣਗੇ 1962 ਦੇ ਹਾਲਾਤ,ਖੂਨ ਦੀ ਲੋੜ ਪਈ ਤਾਂ ਅਸੀਂ ਦਵਾਂਗੇ"
Published : Jun 23, 2020, 4:21 pm IST
Updated : Jun 23, 2020, 4:21 pm IST
SHARE ARTICLE
Nabha Aam Aadmi Party Punjab Candle March
Nabha Aam Aadmi Party Punjab Candle March

ਉਹਨਾਂ ਨੇ ਦਸਿਆ ਕਿ ਉਹ ਸਾਰੇ ਇਕੱਠੇ ਹਨ ਤੇ ਉਹ...

ਨਾਭਾ: ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਫ਼ੌਜ ਦੇ ਪੰਜਾਬ ਦੇ 4 ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਫੌਜ ਦੇ ਚਾਰ ਜਵਾਨਾਂ ਨੂੰ ਸ਼ਹਾਦਤ ਲਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।

Candle March Candle March

ਉਹਨਾਂ ਨੇ ਦਸਿਆ ਕਿ ਉਹ ਸਾਰੇ ਇਕੱਠੇ ਹਨ ਤੇ ਉਹ ਚੀਨ ਤੋਂ ਡਰਦੇ ਨਹੀਂ। ਉਹ ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਨੂੰ ਦੱਸਣਾ ਚਾਹੁੰਦੇ ਹਨ ਕਿ ਭਾਰਤ ਇੰਨਾ ਮਜ਼ਬੂਤ ਹੈ ਕਿ ਭਾਰਤ ਦੀ ਜਲ ਫ਼ੌਜ, ਥਲ ਫ਼ੌਜ ਅਤੇ ਹਵਾਈ ਫ਼ੌਜ ਹਰ ਇਕ ਹਮਲੇ ਦਾ ਮੋੜਵਾਂ ਜਵਾਬ ਦੇਣ ਲਈ ਸਮਰੱਥ ਹੈ। 1962 ਵਾਲੀ ਗੱਲ ਨਹੀਂ ਰਹੀ, ਹੁਣ ਹਿੰਦੂਸਤਾਨ ਬਹੁਤ ਅੱਗੇ ਨਿਕਲ ਚੁੱਕਾ ਹੈ ਤੇ ਉਹ ਹਰ ਇਕ ਨਾਪਾਕ ਕੋਸ਼ਿਸ਼ ਦਾ ਜਵਾਬ ਦੇ ਸਕਦੇ ਹਨ।

Candle March Candle March

ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਿਹਾ ਕਿ ਉਹ ਉਹਨਾਂ ਦੇ ਨਾਲ ਹਨ, ਜੇ ਕਿਤੇ ਖੂਨ ਦੀ ਲੋੜ ਪਈ ਤਾਂ ਉਹ ਅਪਣੀ ਜਾਨ ਦੇਣ ਲਈ ਤਿਆਰ ਹਨ ਪਰ ਉਹ ਅਪਣੇ ਦੇਸ਼ ਤੇ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ।

Candle March Candle March

ਇਸ ਮਹਾਂਮਾਰੀ ਦੇ ਚਲਦੇ ਚੀਨ ਨੇ ਬਹੁਤ ਹੀ ਨਿੰਦਣਯੋਗ ਹਰਕਤ ਕੀਤੀ ਹੈ। ਉਹ ਪੀਐਮ ਮੋਦੀ ਨੂੰ ਅਪੀਲ ਕਰਦੇ ਹਨ ਕਿ ਉਹ ਭਾਰਤ ਨੂੰ ਮਜ਼ਬੂਤ ਬਣਾਉਣ ਵਿਚ ਸਾਥ ਦੇਣ। ਇਕ ਛੋਟੀ ਜਿਹੀ ਸੂਈ ਤੋਂ ਲੈ ਕੇ ਜਹਾਜ਼ ਤਕ ਸਾਰੀਆਂ ਚੀਜ਼ਾਂ ਭਾਰਤ ਵਿਚ ਬਣਾਈਆਂ ਜਾਣ ਤਾਂ ਹੀ ਦੁਸ਼ਮਣ ਦੇਸ਼ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।

Candle March Candle March

ਭਾਰਤ ਵਿਚ ਹੀ ਫੈਕਟਰੀਆਂ, ਏਜੰਸੀਆਂ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਇਕ ਤਾਂ ਬੇਰੁਜ਼ਗਾਰੀ ਖਤਮ ਹੋਵੇਗੀ ਤੇ ਦੂਜਾ ਭਾਰਤ ਦੀ ਆਰਥਿਕ ਵਿਵਸਥਾ ਵੀ ਬਹੁਤ ਮਜ਼ਬੂਤ ਹੋ ਜਾਵੇਗੀ। ਭਾਰਤ ਦੀ ਸਾਰੀ ਆਬਾਦੀ ਇਕਜੁੱਟ ਹੈ ਤੇ ਉਹ ਚੀਨ ਤੋਂ ਬਿਲਕੁੱਲ ਵੀ ਨਹੀਂ ਡਰਦੇ। ਭਾਰਤ ਦਾ ਹਰ ਇਕ ਨਾਗਰਿਕ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਬਿਲਕੁੱਲ ਤਿਆਰ ਹੈ।

Candle March Candle March

ਭਾਰਤ ਵਿਚ ਅਜਿਹੀ ਪਾਲਿਸੀ ਤਿਆਰ ਕੀਤੀ ਜਾਵੇ ਜਿਸ ਨਾਲ ਕਿ ਭਾਰਤ ਨੂੰ ਕਿਸੇ ਹੋਰ ਦੇਸ਼ ਦੇ ਨਿਰਭਰ ਨਾ ਰਹਿਣਾ ਪਵੇ ਤੇ ਪੂਰੀ ਦੁਨੀਆ ਵਿਚ ਭਾਰਤ ਦੀ ਡੰਕਾ ਵੱਜੇ। ਚੀਨ ਦਾ ਸਮਾਨ ਖਰੀਦਣ ਨਾਲ ਚੀਨ ਮਜ਼ਬੂਤ ਹੋ ਰਿਹਾ ਹੈ ਤੇ ਭਾਰਤ ਕਮਜ਼ੋਰ, ਇਸ ਲਈ ਉਹਨਾਂ ਦੇ ਸਮਾਨ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement