ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੂੰ ਦੱਸਿਆ ਨਾਜਾਇਜ਼ ਸ਼ਰਾਬ 'ਤੇ ਨੱਥ ਪਾਉਣ ਦਾ ਫਾਰਮੂਲਾ
Published : Jun 8, 2020, 10:55 am IST
Updated : Jun 8, 2020, 10:55 am IST
SHARE ARTICLE
Alcohal
Alcohal

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ..........

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਆਬਕਾਰੀ ਸੁਧਾਰ ਸਮੂਹ ਦੇ ਗਠਨ ਨੂੰ ਕੇਵਲ ਡਰਾਮਾ ਕਰਾਰ ਦਿੱਤਾ ਹੈ।

AlcohalAlcohal

ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਕਿਹਾ ਕਿ ਨਤੀਜਾ ਜ਼ੀਰੋ ਹੋਵੇਗਾ। ਮੁੱਖ ਮੰਤਰੀ ਆਪਣੀ ਅਯੋਗ ਲੀਡਰਸ਼ਿਪ ਕਾਰਨ ਪੈਦਾ ਹੋਈ ਸਥਿਤੀ ਨੂੰ ਸੁਲਝਾਉਣ ਦੀ ਯੋਗਤਾ ਗੁਆ ਚੁੱਕੇ ਹਨ।

Amrinder singhAmrinder singh

ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਵਿੱਚ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਅਤੇ ਆਬਕਾਰੀ  ਸੁਧਾਰ ਸਮੂਹ ਸਿਰਫ ਨਾਟਕ ਹਨ।

Harpal Singh CheemaHarpal Singh Cheema

ਉਨ੍ਹਾਂ ਕਿਹਾ ਕਿ ਇਕੋ ਠੋਸ ਹੱਲ ਹੈ ਕਿ ਸ਼ਰਾਬ ਤੋਂ ਸਰਕਾਰੀ ਆਮਦਨ ਵਧਾਉਣ ਅਤੇ ਮਾਫੀਆ ਨੂੰ ਖਤਮ ਕਰਨ ਲਈ ਸਰਕਾਰੀ ਸ਼ਰਾਬ ਕਾਰਪੋਰੇਸ਼ਨ ਬਣਾਈ ਜਾਵੇ। ਚੀਮਾ ਨੇ ਦੋਸ਼ ਲਾਇਆ ਕਿ ਪਿਛਲੀ ਬਾਦਲ ਸਰਕਾਰ ਦੇ ਕਦਮਾਂ ‘ਤੇ ਚੱਲਦਿਆਂ ਕੈਪਟਨ ਮਾਫੀਆ ਨੂੰ ਵੀ ਸੁਰੱਖਿਆ ਦੇ ਰਿਹਾ ਹੈ।

AlcoholAlcohol

ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੀ ਸ਼ਰਾਬ ਮਾਫੀਆ ਨੂੰ ਬਾਹਰ ਕੱਢਣ  ਦੀ ਰਾਜਨੀਤਿਕ ਇੱਛਾ  ਰੱਖਦੇ ਹਨ ਤਾਂ ਦਿੱਲੀ ਦੇ ਅਰਵਿੰਦ ਕੇਜਰੀਵਾਲ ਅਤੇ ਤਾਮਿਲਨਾਡੂ ਦੀ ਸਰਕਾਰ ਵਾਂਗ  ਸੱਤਾ ਸੰਭਾਲਦਿਆਂ ਸਾਰ ਹੀ ਇੱਕ ਸਰਕਾਰੀ ਸ਼ਰਾਬ ਕਾਰਪੋਰੇਸ਼ਨ ਦਾ ਗਠਨ ਕਰ ਲੈਂਦੀ।

Arvind Kejriwal 5 point plan against coronaArvind Kejriwal 

ਇਸ ਨਾਲ ਨਾ ਸਿਰਫ  ਆਬਕਾਰੀ ਮਾਲੀਆ ਵਿੱਚ ਕਈ ਗੁਣਾ ਵਾਧਾ ਹੋਵੇਗਾ, ਬਲਕਿ ਸ਼ਰਾਬ ਮਾਫੀਆ ਨੂੰ ਵੀ ਖਤਮ ਕਰ ਦਿੰਦਾ। ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਬਕਾਰੀ ਵਿਭਾਗ ਦੀ ਤਰ੍ਹਾਂ ਹੁਣ ਮੁੱਖ ਮੰਤਰੀ ਨੂੰ ਵੀ ਇਹ ਸਵੀਕਾਰ ਕਰਨਾ ਚਾਹੀਦਾ ਹੈ। 

ਕਿ ਬਿਜਲੀ ਵਿਭਾਗ ਅਤੇ ਖੇਤੀਬਾੜੀ ਵਿਭਾਗ ਚਲਾਉਣਾ ਵੀ ਉਨ੍ਹਾਂ ਦੇ ਵੱਸ ਵਿੱਚ ਨਹੀਂ ਹੈ। ਨਿੱਜੀ ਬਿਜਲੀ ਕੰਪਨੀਆਂ ਨਾਲ ਮਹਿੰਗੇ ਸਮਝੌਤੇ ਕਰਕੇ ਸਰਕਾਰ ਅਤੇ ਜਨਤਾ ਤੋਂ ਅਰਬਾਂ ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ, ਜਦੋਂਕਿ ਖੇਤੀਬਾੜੀ ਵਿਭਾਗ ਅਧੀਨ ਕਰੋੜਾਂ ਰੁਪਏ ਦੇ ਬੀਜ ਘੁਟਾਲੇ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਕੈਪਟਨ ਅਸਫਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement