ਬਹਿਬਲ ਕਲਾਂ ਗੋਲੀਕਾਂਡ ਸਬੰਧੀ ਦਰਜ ਕੇਸ ਨੰਬਰ 130 'ਚ ਧਾਰਾ 109 ਦਾ ਵਾਧਾ!
Published : Jun 23, 2020, 8:13 am IST
Updated : Jun 23, 2020, 8:22 am IST
SHARE ARTICLE
File
File

ਸੰਗਤਾਂ ਨੂੰ ਦੋਸ਼ੀ ਠਹਿਰਾਉਣ ਲਈ ਘੜੀ ਗਈ ਝੂਠੀ ਕਹਾਣੀ ਪੁਲਿਸ ਨੂੰ ਪਈ ਪੁੱਠੀ

ਕੋਟਕਪੂਰਾ: ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਨੂੰ ਹੋਰ ਰੰਗਤ ਦੇਣ ਲਈ ਪੁਲਿਸ ਵਲੋਂ ਕੋਟਕਪੂਰਾ ਅਤੇ ਬਾਜਾਖਾਨਾ ਵਿਖੇ ਧਰਨਾਕਾਰੀਆਂ ਵਿਰੁਧ ਹੀ ਦਰਜ ਕੀਤੇ ਦੋ ਵੱਖ-ਵੱਖ ਮਾਮਲੇ ਜਿਥੇ ਪੁਲਿਸ ਲਈ ਅਨੇਕਾਂ ਮੁਸ਼ਕਲਾਂ ਤੇ ਸਮੱਸਿਆਵਾਂ ਪੈਦਾ ਕਰ ਰਹੇ ਹਨ

Behbal Kalan Golikand CaseBehbal Kalan 

ਉਥੇ ਉਕਤ ਮਾਮਲੇ ਕਈ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ। ਬੀਤੇ ਕਲ ਅਦਾਲਤ ਤੋਂ 24 ਜੂਨ ਤਕ ਸੁਹੇਲ ਸਿੰਘ ਬਰਾੜ ਅਤੇ ਪੰਕਜ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਦੇ ਲਏ ਗਏ ਪੁਲਿਸ ਰਿਮਾਂਡ ਮੌਕੇ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਅਦਾਲਤ ਨੂੰ ਦਸਿਆ ਸੀ ਕਿ ਐਸਆਈਟੀ ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੀ ਆਹਮੋ-ਸਾਹਮਣੇ ਬਿਠਾ ਕੇ ਪੁਛਗਿਛ ਕਰਨਾ ਚਾਹੁੰਦੀ ਹੈ।

Behbal Kalan FiringBehbal Kalan 

ਐਸਆਈਟੀ ਨੇ ਬਹਿਬਲ ਕਲਾਂ ਗੋਲੀਕਾਂਡ ਸਬੰਧੀ ਦਰਜ ਕੇਸ ਨੰਬਰ 130 ਦੇ ਜੁਰਮਾਂ 'ਚ ਵਾਧਾ ਕਰਦਿਆਂ ਮੁਲਜ਼ਮਾਂ ਵਿਰੁਧ ਧਾਰਾ 109 (ਜੁਰਮ ਲਈ ਸ਼ਹਿ ਦੇਣ) ਦਾ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਵਲੋਂ ਪਹਿਲਾਂ ਹੀ ਜਾਂਚ ਟੀਮ ਕੋਲ ਬਿਆਨ ਕਲਮਬੰਦ ਕਰਵਾਏ ਜਾ ਚੁੱਕੇ ਹਨ। ਉਕਤ ਦੋਵਾਂ ਦੇ ਬਿਆਨਾਂ ਸਮੇਤ ਪੰਕਜ ਬਾਂਸਲ ਦੇ ਗੰਨਮੈਨ ਚਰਨਜੀਤ ਸਿੰਘ ਅਤੇ ਮੈਨੇਜਰ ਸੰਜੀਵ ਕੁਮਾਰ ਦੇ ਬਿਆਨ ਵੀ ਐਸਆਈਟੀ ਕੋਲ ਹੋ ਚੁੱਕੇ ਹਨ।

Behbal Kalan police firingBehbal Kalan 

ਇਥੇ ਇਹ ਦਸਣਾ ਜ਼ਰੂਰੀ ਹੈ ਕਿ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਨੂੰ ਦੋਸ਼ੀ ਠਹਿਰਾਉਣ ਲਈ ਪੁਲਿਸ ਵਲੋਂ ਅਪਣੀ ਹੀ ਜਿਪਸੀ ਉਪਰ ਗੋਲੀਆਂ ਮਾਰ ਕੇ ਝੂਠੀ ਕਹਾਣੀ ਤਿਆਰ ਕਰਨ ਵਾਲੀ ਸਾਜ਼ਸ਼ ਦਾ ਐਸਆਈਟੀ ਵਲੋਂ ਪਰਦਾਫ਼ਾਸ਼ ਕੀਤਾ ਜਾ ਚੁੱਕਾ ਹੈ ਅਤੇ ਉਕਤ ਜਿਪਸੀ ਵਾਲੀ ਝੂਠੀ ਕਹਾਣੀ ਦੇ ਮਾਮਲੇ 'ਚ ਪਤਾ ਨਹੀਂ ਕਿੰਨੇ ਕੁ ਪੁਲਿਸ ਅਧਿਕਾਰੀ, ਕਰਮਚਾਰੀ, ਸਿਆਸਤਦਾਨ ਅਤੇ ਕਾਰੋਬਾਰੀਆਂ ਦੇ ਮੁਲਾਜ਼ਮ ਅੜਿੱਕੇ ਆਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement