
ਉਸ ਸਮੇਂ ਜਿਹੜੇ ਦੇਸ਼ਾਂ ਵਿਚ ਪੈਟਰੋਲ ਅਤੇ ਡੀਜ਼ਲ ਭਾਰੀ ਮਾਤਰਾ
ਚੰਡੀਗੜ੍ਹ: ਹਾਲ ਹੀ ਵਿਚ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਮਾਰ ਹੇਠ ਲੈ ਲਿਆ ਹੈ। ਇਸ ਤੇ ਸੁਖਪਾਲ ਖਹਿਰਾ ਵੱਲੋਂ ਸਰਕਾਰ ਨੂੰ ਰੱਜ ਕੇ ਕੋਸਿਆ ਗਿਆ ਹੈ। ਉਹਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਇਹਨਾਂ ਵਧਦੀਆਂ ਕੀਮਤਾਂ ਦਾ ਗਰੀਬਾਂ, ਮਿਡਲ ਕਲਾਸ ਲੋਕਾਂ ਤੇ ਭਾਰੀ ਅਸਰ ਪੈਂਦਾ ਹੈ। ਪਿਛਲੇ 22 ਦਿਨਾਂ ਵਿਚ ਦੇਸ਼ ਦੀ ਸਰਕਾਰ ਨੇ ਥੋੜਾ-ਥੋੜਾ ਕਰ ਕੇ ਕੀਮਤਾਂ ਵਿਚ ਵਾਧਾ ਕੀਤਾ ਹੈ।
Sukhpal Khaira
31 ਮਈ ਨੂੰ ਪੈਟਰੋਲ ਦੀ ਕੀਮਤ 68 ਰੁਪਏ 62 ਪੈਸੇ ਸੀ ਤੇ ਅੱਜ 80 ਰੁਪਏ 69 ਪੈਸੇ ਹੋ ਗਈ ਹੈ। ਇਸੇ ਤਰ੍ਹਾਂ 31 ਮਈ ਨੂੰ ਡੀਜ਼ਲ ਦੀ ਕੀਮਤ 62 ਰੁਪਏ 3 ਪੈਸੇ ਸੀ ਉਹ ਵੀ ਹੁਣ ਵਧ ਕੇ 72 ਰੁਪਏ 34 ਪੈਸੇ ਹੋ ਚੁੱਕੀ ਹੈ। ਇਹਨਾਂ ਕੀਮਤਾਂ ਉਸ ਸਮੇਂ ਵਧਣਾ ਜਦੋਂ ਇੰਟਰਨੈਸ਼ਨਲ ਕਰੂਡ ਆਇਲ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਕੋਰੋਨਾ ਦੌਰਾਨ ਇਕ ਸਮਾਂ ਸੀ ਜਦੋਂ ਇੰਟਰਨੈਸ਼ਨਲ ਕਰੂਡ ਆਇਲ ਦੀ ਕੀਮਤ ਮਾਇਨਸ ਡਾਲਰ ਵਿਚ ਚਲੀ ਗਈ ਸੀ।
Sukhpal Khaira
ਉਸ ਸਮੇਂ ਜਿਹੜੇ ਦੇਸ਼ਾਂ ਵਿਚ ਪੈਟਰੋਲ ਅਤੇ ਡੀਜ਼ਲ ਭਾਰੀ ਮਾਤਰਾ ਵਿਚ ਸੀ ਤਾਂ ਉਹਨਾਂ ਨੇ ਆਫਰ ਕੀਤਾ ਸੀ ਕਿ ਉਹ ਬਿਨਾਂ ਭੁਗਤਾਨ ਕੀਤੇ ਹੀ ਤੇਲ ਲੈ ਜਾਣ। ਸਾਡੇ ਦੇਸ਼ ਵਿਚ ਉਸ ਸਮੇਂ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਸਨ। ਇਸ ਸਮੇਂ ਪੈਟਰੋਲ ਦੀ ਅਸਲ ਕੀਮਤ 24 ਰੁਪਏ 62 ਪੈਸੇ ਹੈ ਤੇ ਡੀਜ਼ਲ ਦੀ ਕੀਮਤ 26 ਰੁਪਏ 4 ਪੈਸੇ ਹੈ। ਬਾਕੀ ਜੋ ਕੀਮਤਾਂ ਵਿਚ ਵਾਧਾ ਹੋਇਆ ਹੈ ਉਸ ਵਿਚ ਸਾਰਾ ਟੈਕਸੇਸ਼ਨ ਮਿਲਾਇਆ ਗਿਆ ਹੈ।
Capt. Amrinder Singh
ਇਸ ਵਿਚ ਸਭ ਤੋਂ ਵੱਡੇ ਟੈਕਸ ਸਰਕਾਰ ਦੇ ਹਨ। ਭਾਰਤ ਵਿਚ ਗਰੀਬਾਂ ਲਈ ਹਰ ਚੀਜ਼ ਮਹਿੰਗੀ ਹੈ ਪਰ ਵਿਦੇਸ਼ਾਂ ਵਿਚ ਇਸ ਦੇ ਉਲਟ ਆਮ ਜਨਤਾ ਲਈ ਸਭ ਕੁੱਝ ਸਸਤਾ ਹੈ। ਰਾਸ਼ਨ ਤੋਂ ਲੈ ਕੇ ਘਰ ਖਰੀਦਣ ਤਕ ਦੀਆਂ ਸਹੂਲਤਾਂ ਗਰੀਬਾਂ ਨੂੰ ਬਹੁਤ ਹੀ ਸਸਤੀਆਂ ਮਿਲਦੀਆਂ ਹਨ। ਵਿਦੇਸ਼ਾਂ ਵਿਚ ਆਮ ਲੋਕਾਂ ਲਈ ਪੈਟਰੋਲ-ਡੀਜ਼ਲ ਅਤੇ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਹੀ ਸਸਤੀਆਂ ਮਿਲ ਜਾਂਦੀਆਂ ਹਨ।
Sukhbir Singh badal
ਜੇ ਗੱਲ ਕਰੀਏ ਪਾਕਿਸਤਾਨ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਤਾਂ ਉਹਨਾਂ ਨੇ ਇਸ ਵਿਚ 35-35 ਰੁਪਏ ਕਮੀ ਲਿਆਂਦੀ ਹੈ। ਉਹ ਦੇਸ਼ ਭਾਰਤ ਨਾਲੋਂ ਵੀ ਗਰੀਬ ਹੈ ਪਰ ਫਿਰ ਵੀ ਉਹਨਾਂ ਨੇ ਆਮ ਜਨਤਾ ਬਾਰੇ ਸੋਚਿਆ ਤੇ ਇਹਨਾਂ ਦੀਆਂ ਕੀਮਤਾਂ ਨੂੰ ਘਟਾਇਆ। ਉਹਨਾਂ ਅੱਗੇ ਕਿਹਾ ਕਿ ਭਾਰਤ ਦੇ ਤੇਲ ਦੀਆਂ ਕੀਮਤਾਂ 3 ਦੇਸ਼ਾਂ ਦੀ ਲਿਸਟ ਵਿਚ ਸ਼ਾਮਲ ਹੋਵੇਗਾ।
Petrol Rate
ਇਸ ਲਈ ਉਹ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਤੇਲ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ। ਜਿਹੜੇ ਕਿਸਾਨ ਡੀਜ਼ਲ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਤਾਂ ਬਿਲਕੁੱਲ ਹੀ ਮਾਰ ਹੈ ਕਿਉਂ ਕਿ ਇਕ ਤਾਂ ਉਹ ਮਜ਼ਦੂਰਾਂ ਨੂੰ ਦਿਹਾੜੀ ਦਿੰਦੇ ਹਨ ਤੇ ਦੂਜਾ ਉਸ ਨੂੰ ਡੀਜ਼ਲ ਦੀ ਕੀਮਤ ਜ਼ਿਆਦਾ ਭਰਨੀ ਪੈਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।